ਵੱਡਾ ਖ਼ੁਲਾਸਾ: ਸਬ ਇੰਸਪੈਕਟਰ ਪ੍ਰਿਤਪਾਲ ਦੀ ਸਰਕਾਰੀ ਰਿਹਾਇਸ਼ ਤੋਂ ਫਰਾਰ ਹੋਇਆ ਸੀ ਗੈਂਗਸਟਰ ਦੀਪਕ ਟੀਨੂੰ?

 ਵੱਡਾ ਖ਼ੁਲਾਸਾ: ਸਬ ਇੰਸਪੈਕਟਰ ਪ੍ਰਿਤਪਾਲ ਦੀ ਸਰਕਾਰੀ ਰਿਹਾਇਸ਼ ਤੋਂ ਫਰਾਰ ਹੋਇਆ ਸੀ ਗੈਂਗਸਟਰ ਦੀਪਕ ਟੀਨੂੰ?

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕੇਸ ਨਾਲ ਜੁੜਿਆ ਗੈਂਗਸਟਰ ਦੀਪਕ ਟੀਨੂੰ ਸੀਆਈਏ ਇੰਚਾਰਜ ਸਬ ਇੰਸਪੈਕਟਰ ਪੁਲਿਸ ਦੀ ਹਾਜ਼ਰੀ ਵਿੱਚ ਫਰਾਰ ਹੋ ਗਿਆ ਸੀ। ਜਾਣਕਾਰੀ ਮਿਲੀ ਹੈ ਕਿ ਉਹ ਉਹ ਇੰਸਪੈਕਟਰ ਪ੍ਰਿਤਪਾਲ ਸਿੰਘ ਦੀ ਸਰਕਾਰੀ ਰਿਹਾਇਸ਼ ਤੋਂ ਫਰਾਰ ਹੋਇਆ ਸੀ।

Moosewala murder accused gangster Deepak Tinu escapes from Punjab police  custody; sub-inspector sacked | Cities News,The Indian Express

ਇਸ ਖੁਲਾਸੇ ਤੋਂ ਬਾਅਦ ਪੁਲਿਸ ਇਸ ਗੱਲ ਦਾ ਪਤਾ ਲਾਉਣ ਵਿੱਚ ਜੁਟ ਗਈ ਹੈ ਕਿ ਦੀਪਕ ਟੀਨੂੰ ਦੀ ਗਰਲਫ੍ਰੈਂਡ ਕੌਣ ਸੀ ਜਿਸ ਨੂੰ ਮਿਲਾਉਣ ਸਬ ਇੰਸਪੈਕਟਰ ਪ੍ਰਿਤਪਾਲ ਲੈ ਕੇ ਗਿਆ ਸੀ। ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਪ੍ਰਿਤਪਾਲ ਦੀਪਕ ਟੀਨੂੰ ਨੂੰ ਹਵਾਲਾਤ ਤੋਂ ਆਪਣੇ ਘਰ ਲੈ ਗਿਆ ਸੀ ਜਿੱਥੇ ਟੀਨੂੰ ਆਪਣੀ ਪ੍ਰੇਮਿਕਾ ਨੂੰ ਮਿਲਿਆ।

ਇਸ ਦੌਰਾਨ ਪ੍ਰਿਤਪਾਲ ਇੱਕ ਕਮਰੇ ਵਿੱਚ ਸੌਂ ਗਿਆ। ਇਸ ਦਾ ਫ਼ਾਇਦਾ ਚੁੱਕਦੇ ਹੋਏ ਟੀਨੂੰ ਤੇ ਉਸ ਦੀ ਪ੍ਰੇਮਿਕਾ ਪਹਿਲਾਂ ਤੈਅ ਯੋਜਨਾ ਮੁਤਾਬਕ ਫਰਾਰ ਹੋ ਗਏ। ਜਦੋਂ ਸਬ ਇੰਸਪੈਕਟਰ ਪ੍ਰਿਤਪਾਲ ਦੀ ਅੱਖ ਖੁੱਲ੍ਹੀ ਤਾਂ ਉਸ ਦੇ ਹੋਸ਼ ਉੱਡ ਗਏ। ਹੈਰਾਨੀ ਦੀ ਗੱਲ ਹੈ ਕਿ ਪੁਲਿਸ ਨੇ ਐਫਆਈਆਰ ਵਿੱਚ ਟੀਨੂੰ ਦੇ ਭੱਜਣ ਦੇ ਸਥਾਨ ਦਾ ਜ਼ਿਕਰ ਨਹੀਂ ਕੀਤਾ।

ਦਰਅਸਲ ਸਬ-ਇੰਸਪੈਕਟਰ ਦਾ ਘਰ ਪੌਸ਼ ਇਲਾਕੇ ਵਿੱਚ ਹੈ। ਜਿੱਥੇ ਕਈ ਹੋਰ ਸੀਨੀਅਰ ਅਧਿਕਾਰੀ ਵੀ ਰਹਿੰਦੇ ਹਨ। ਇਹ ਵੀ ਪਤਾ ਲੱਗਿਆ ਹੈ ਕਿ ਟੀਨੂੰ ਪੁਲਿਸ ਹਿਰਾਸਤ ਤੋਂ ਬਚਣ ਲਈ ਗੈਂਗਸਟਰ ਗੋਲਡੀ ਬਰਾੜ ਦੇ ਸੰਪਰਕ ਵਿੱਚ ਸੀ। ਕੁਝ ਦਿਨ ਪਹਿਲਾਂ ਜੇਲ੍ਹ ਵਿੱਚ ਟੀਨੂੰ ਕੋਲੋਂ ਇੱਕ ਮੋਬਾਇਲ ਫ਼ੋਨ ਵੀ ਬਰਾਮਦ ਹੋਇਆ ਸੀ।

Leave a Reply

Your email address will not be published.