News

ਵੱਡਾ ਖੁਲਾਸਾ: 3 ਵਿਧਾਇਕ ਭਰਦੇ ਨੇ ਟੈਕਸ, 93 ਵਿਧਾਇਕਾਂ ਦਾ ਟੈਕਸ ਭਰਦੀ ਹੈ ਪੰਜਾਬ ਸਰਕਾਰ

ਤੁਸੀਂ ਖਜ਼ਾਨਾ ਮੰਤਰੀ ਦੇ ਮੂੰਹ ਤੋਂ ਇਹ ਲਫਜ਼ ਕਈ ਵਾਰ ਸੁਣੇ ਹੋਣਗੇ ਕਿ ਖਜ਼ਾਨਾ ਖਾਲੀ ਹੈ। ਪਰ ਇਹ ਖਜ਼ਾਨਾ ਸਿਰਫ ਜਨਤਾ ਲਈ ਹੀ ਖਾਲੀ ਜਾਪਦਾ ਹੈ ਜਦਕਿ ਸਰਕਾਰ ਦੇ ਆਪਣੇ ਵਿਧਾਇਕਾਂ ਸਣੇ ਵਿਰੋਧੀ ਧਿਰਾਂ ਦੇ ਵਿਧਾਇਕ ਅਤੇ ਵੱਡੇ ਲੀਡਰ ਸਰਕਾਰੀ ਖਜ਼ਾਨੇ ਨਾਲ ਇੰਝ ਮੌਜ਼ਾਂ ਮਾਣ ਰਹੇ ਹਨ, ਜਿਵੇਂ ਸਹੁਰੇ ਘਰੋਂ ਆਈਆਂ ਕੁੜੀਆਂ ਤੀਆਂ ਵਿੱਚ ਆਪਣੇ ਪੇਕੇ ਘਰ ਮਾਣਦੀਆਂ ਹਨ। ਇਹ ਕੋਈ ਤੰਜ਼ ਨਹੀਂ ਅਤੇ ਨਾ ਹੀ ਇਲਜ਼ਾਮ ਹੈ, ਸਗੋਂ ਇਹ ਇੱਕ ਖੁਲਾਸਾ ਹੈ ਜਿਹੜਾ ਕਿ ਬੀਤੇ ਦਿਨੀਂ ਆਰ.ਟੀ.ਆਈ. ਰਾਹੀਂ ਪ੍ਰਾਪਤ ਅੰਕੜਿਆਂ ਤੋਂ ਹੋਇਆ ਹੈ।

ਅਸਲ ਵਿੱਚ ਮਾਮਲਾ ਵਿਧਾਇਕਾਂ ਮੰਤਰੀਆਂ ਅਤੇ ਵੱਡੇ ਲੀਡਰਾਂ ਵੱਲੋਂ ਇਨਕਮ ਟੈਕਸ ਰਿਟਰਨ ਨਾ ਭਰਨ ਦਾ ਹੈ। ਆਰਟੀਆਈ ਮੁਤਾਬਕ ਪੰਜਾਬ ਦੇ 93 ਅਜਿਹੇ ਵਿਧਾਇਕ ਨੇ ਜਿਨ੍ਹਾਂ ਦਾ ਇਨਕਮ ਟੈਕਸ ਉਨ੍ਹਾਂ ਦੀ ਤਨਖ਼ਾਹ ਵਿੱਚ ਨਹੀਂ ਸਗੋਂ ਪੰਜਾਬ ਦੇ ਸਰਕਾਰੀ ਖਜ਼ਾਨੇ ਵਿੱਚੋਂ ਪੰਜਾਬ ਸਰਕਾਰ ਵੱਲੋਂ ਭਰਿਆ ਜਾਂਦਾ ਹੈ। ਅੰਕੜਿਆਂ ਮੁਤਾਬਕ ਪੰਜਾਬ ਦੇ ਸਿਰਫ ਤਿੰਨ ਵਿਧਾਇਕ ਜਿਨ੍ਹਾਂ ‘ਚ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ, ਵਿਧਾਇਕ ਬਲਵਿੰਦਰ ਸਿੰਘ ਬੈਂਸ ਅਤੇ ਕਾਂਗਰਸ ਦੇ ਫਤਿਹਗੜ੍ਹ ਸਾਹਿਬ ਤੋਂ ਵਿਧਾਇਕ ਕੁਲਜੀਤ ਸਿੰਘ ਨਾਗਰਾ ਹੀ ਅਜਿਹੇ ਵਿਧਾਇਕ ਨੇ ਜਿਹੜੇ ਆਪਣੀ ਤਨਖ਼ਾਹ ਵਿੱਚੋਂ ਇਨਕਮ ਟੈਕਸ ਭਰ ਰਹੇ ਹਨ।

ਇਥੋਂ ਤੱਕ ਕਿ ਪੰਜਾਬ ਵਿੱਚ ਬਦਲਾਅ ਦਾ ਸੱਦਾ ਦੇਣ ਵਾਲੀ ਆਮ ਆਦਮੀ ਪਾਰਟੀ ਦੇ ਵੀ ਬਹੁਤੇ ਵਿਧਾਇਕ ਸਰਕਾਰ ਦੀ ਇਸ ਸਹੂਲਤ ਦਾ ਆਨੰਦ ਮਾਣ ਰਹੇ ਹਨ। ਦੂਜੇ ਪਾਸੇ ਆਰ.ਟੀ.ਆਈ ਰਾਹੀਂ ਹੋਏ ਖੁਲਾਸੇ ਮੁਤਾਬਕ ਸਾਲ 2017-18 ’ਚ ਕੁੱਲ 82, 77 ਹਜ਼ਾਰ 506 ਰੁਪਏ ਇਨਕਮ ਟੈਕਸ ਰਿਟਰਨ ਸਰਕਾਰ ਵੱਲੋ ਭਰੀ ਗਈ ਸੀ, ਇਸੇ ਤਰ੍ਹਾਂ 2018-19 ’ਚ 65 ਲੱਖ 95 ਹਜ਼ਾਰ 264 ਰੁਪਏ, 2019-20 ’ਚ 64 ਲੱਖ 93 ਹਜ਼ਾਰ 652 ਰੁਪਏ ਅਤੇ 2020-21 ’ਚ 62 ਲੱਖ 54 ਹਜ਼ਾਰ 952 ਰੁਪਏ ਇਨਕਮ ਟੈਕਸ ਦੇ ਰੂਪ ’ਚ ਸਰਕਾਰ ਵੱਲੋਂ ਭਰੇ ਗਏ,  2017 ਤੋਂ 2021 ਤੱਕ ਭਰੇ ਗਏ ਕੁੱਲ ਟੈਕਸ ਦੀ ਰਾਸ਼ੀ 2, 76 ਲੱਖ 21 ਹਜ਼ਾਰ 374 ਰੁਪਏ ਬਣਦੀ ਹੈ।

ਦੱਸਿਆ ਜਾ ਰਿਹਾ ਕਿ 2017 ਤੋਂ ਪਹਿਲਾਂ ਮੁੱਖ ਮੰਤਰੀ ਅਤੇ ਮੰਤਰੀਆਂ ਦਾ ਟੈਕਸ ਵੀ ਸਰਕਾਰੀ ਖਜ਼ਾਨੇ ਵਿੱਚੋਂ ਭਰਿਆ ਜਾਂਦਾ ਸੀ, ਪਰ 2017 ਵਿੱਚ ਸਰਕਾਰ ਬਦਲਦਿਆਂ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਤਰੀਆਂ ਨੂੰ ਖੁਦ ਟੈਕਸ ਭਰਨ ਦੇ ਹੁਕਮ ਦਿੱਤੇ ਸੀ ਜਦਕਿ ਵਿਧਾਇਕਾਂ ਦੇ ਇਨਕਮ ਟੈਕਸ ਆਪਣੀ ਜੇਬ ਜਾਂ ਸਰਕਾਰੀ ਖਜ਼ਾਨੇ ਵਿੱਚੋਂ ਭਰਨ ਦਾ ਫੈਸਲਾ ਉਨ੍ਹਾਂ ਵਿਧਾਇਕਾਂ ਤੇ ਹੀ ਛੱਡ ਦਿਤਾ ਸੀ ਜਿਸ ਤੋਂ ਬਾਅਦ ਸਿਰਫ ਤਿੰਨ ਵਿਧਾਇਕਾਂ ਨੇ ਹੀ ਮੁੱਖ ਮੰਤਰੀ ਦੀ ਅਪੀਲ ਦਾ ਅਸਰ ਕਰਦਿਆਂ ਆਪਣਾ ਟੈਕਸ ਖੁਦ ਭਰਿਆ, ਜਦਕਿ ਬਾਕੀ ਦੇ 93 ਵਿਧਾਇਕ ਹਾਲੇ ਵੀ ਟੈਕਸ ਦੀ ਜ਼ਿੰਮੇਵਾਰੀ ਸਰਕਾਰ ਤੇ ਛੱਡੀ ਬੈਠੇ ਹਨ।

ਸਰਕਾਰੀ ਖਜ਼ਾਨੇ ਵਿੱਚੋਂ ਇਨਕਮ ਟੈਕਸ ਭਰਨ ਵਾਲੇ ਲੀਡਰਾਂ ਵਿੱਚ ਕਾਂਗਰਸ ਦੇ ਨਵੇਂ ਪੰਜਾਬ ਪ੍ਰਧਾਨ ਨਵਜੋਤ ਸਿੱਧੂ ਸਣ, ਪ੍ਰਕਾਸ਼ ਸਿੰਘ ਬਾਦਲ, ਰਾਜਾ ਵੜਿੰਗ, ਬਿਕਰਮ ਮਜੀਠੀਆ, ਵਿਧਾਇਕ ਪ੍ਰਗਟ ਸਿੰਘ, ਅਤੇ ਸੁਖਪਾਲ ਸਿੰਘ ਖਹਿਰਾ ਸਣੇ ਆਪ ਦੇ ਅਮਨ ਅਰੋੜਾ ਵਰਗੇ ਕਈ ਵੱਡੇ ਆਗੂ ਸ਼ਾਮਿਲ ਹਨ। ਅੰਕੜੇ ਮੁਤਾਬਿਕ ਅਮਨ ਅਰੋੜਾ, ਅਮਰਜੀਤ ਸੰਦੋਆ, ਅਮਿਤ ਵਿਜ, ਅਮਰੀਕ ਸਿੰਘ ਢਿਲੋਂ, ਅਮਰਿੰਦਰ ਸਿੰਘ ਰਾਜਾ ਵੜਿੰਗ, ਅਰੁਣ ਡੋਗਰਾ, ਅਰੁਣ ਨਾਰੰਗ, ਅਵਤਾਰ ਸਿੰਘ ਜੂਨੀਅਰ, ਮਾਸਟਰ ਬਲਦੇਵ ਸਿੰਘ, ਬਲਦੇਵ ਸਿੰਘ ਖਹਿਰਾ, ਬਲਜਿੰਦਰ ਕੌਰ, ਬਲਵਿਦੰਰ ਸਿੰਘ ਲਾਡੀ, ਬਰਿੰਦਰਮੀਤ ਸਿੰਘ ਪਾਹੜਾ, ਬਿਕਰਮ ਸਿੰਘ ਮਜੀਠੀਆ, ਬਲਵਿੰਦਰ ਸਿੰਘ ਧਾਲੀਵਾਲ, ਬੁੱਧ ਰਾਮ, ਦਲਬੀਰ ਸਿੰਘ ਗੋਲਡੀ,

ਦਰਸ਼ਨ ਲਾਲ,ਦਰਸ਼ਨ ਸਿੰਘ ਬਰਾੜ, ਦਵਿੰਦਰ ਸਿੰਘ ਘੁਬਾਇਆ, ਦਿਲਰਾਜ ਸਿੰਘ ਭੂੰਦੜ, ਦਿਨੇਸ਼ ਬੱਬੂ, ਧਰਮਵੀਰ ਅਗਨੀਹੋਤਹੀ, ਫਤਿਹਜੰਗ ਸਿੰਘ ਬਾਜਵਾ, ਗੁਰਕੀਰਤ ਸਿੰਘ ਕੋਟਲੀ, ਗੁਰਮੀਤ ਸਿੰਘ ਮੀਤ ਹੇਅਰ, ਗੁਰਪ੍ਰੀਤ ਸਿੰਘ ਬਡਾਲਾ, ਗੁਰਪ੍ਰੀਤ ਸਿੰਘ, ਹਰਦਿਆਲ ਸਿੰਘ ਕੰਬੋਜ, ਹਰਦੇਵ ਸਿੰਘ ਖਹਿਰਾ, ਹਰਿੰਦਰ ਪਾਲ ਸਿੰਘ ਚੰਦੂਮਾਜਰਾ, ਹਰਜੋਤ ਕਮਲ ਸਿੰਘ, ਹਰਮਿੰਦਰ ਸਿੰਘ ਗਿੱਲ, ਹਰਪ੍ਰਤਾਪ ਸਿੰਘ, ਇੰਦਰਬੀਰ ਸਿੰਘ ਬੁਲਾਰੀਆ, ਇੰਦੂ ਬਾਲਾ, ਜਗਦੇਵ ਸਿੰਘ ਕਮਾਲੂ, ਜਗਤਾਰ ਸਿੰਘ ਜੱਗਾ, ਜੈ ਕ੍ਰਿਸ਼ਨ , ਜੋਗਿੰਦਰ ਪਾਲ, ਕੰਵਰ ਸੰਧੂ, ਕੰਵਰਜੀਤ ਸਿੰਘ ਰੋਜੀ ਬਰਕੰਦੀ, ਕੁਲਬੀਰ ਸਿੰਘ ਜੀਰਾ, ਕੁਲਦੀਪ ਸਿੰਘ ਵੈਦ, ਕੁਲਵੰਤ ਸਿੰਘ ਪੰਡੋਰੀ, ਕੁਲਤਾਰ ਸਿੰਘ ਸੰਧਵਾਂ, ਕੁਸ਼ਲਦੀਪ ਸਿੰਘ ਢਿਲੋੰ, ਲਖਬੀਰ ਸਿੰਘ,

ਲਖਬੀਰ ਸਿੰਘ ਲੱਖਾ, ਮਦਨ ਲਾਲ , ਮਨਜੀਤ ਸਿੰਘ, ਮਨਪ੍ਰੀਤ ਸਿੰਘ ਇਯਾਲੀ, ਐਨ,.ਕੇ ਸ਼ਰਮਾ, ਨੱਥੂ ਰਾਮ, ਨਵਜੋਤ ਸਿੱਧੂ, ਨਵਤੇਜ ਚੀਮਾ, ਨਾਜ਼ਰ ਸਿੰਘ, ਨਿਰਮਲ ਸਿੰਘ, ਪਰਗਟ ਸਿੰਘ, ਪ੍ਰਕਾਸ਼ ਸਿੰਘ ਬਾਦਲ, ਪਰਮਿੰਦਰ ਢੀੰਡਸਾ, ਪਰਮਿੰਦਰ ਸਿੰਘ ਪਿੰਕੀ, ਪਵਨ ਕੁਮਾਰ ਆਦੀਆ, ਪਵਨ ਟੀਨੂੰ, ਪਿਰਮਲ ਸਿੰਘ, ਪ੍ਰੀਤਮ ਸਿੰਘ ਕੋਟਭਾਈ, ਰਾਕੇਸ਼ ਪਾਂਡੇ, ਰਾਜ ਕੁਮਾਰ, ਰਾਜਿੰਦਰ ਸਿੰਘ, ਰਮਨਜੀਤ ਸਿੰਘ ਸਿੱਕੀ, ਰਮਿੰਦਰ ਆਵਲਾਂ, ਰਾਣਾ ਗੁਰਜੀਤ ਸਿੰਘ, ਰਣਦੀਪ ਸਿੰਘ ਨਾਭਾ, ਰੁਪਿੰਦਰ ਕੌਰ ਰੂਬੀ, ਸੰਗਤ ਸਿੰਘ ਗਿਲਜੀਆ, ਸੰਜੀਵ ਤਲਵਾੜ, ਸੰਤੋਖ ਸਿੰਘ, ਸਰਬਜੀਤ ਕੌਰ ਮਾਣੂਕੇ, ਸਤਿਕਾਰ ਕੌਰ, ਸ਼ਰਨਜੀਤ ਸਿੰਘ ਢਿਲੋੰ, ਸੁਖਜੀਤ ਸਿੰਘ, ਸੁਖਪਾਲ ਸਿੰਘ ਭੁੱਲਰ, ਸੁਖਪਾਲ ਸਿੰਘ ਖਹਿਰਾ, ਸੁਖਵਿੰਦਰ ਸਿੰਘ ਡੈਣੀ,

ਸੁਖਵਿੰਦਰ ਕੁਮਾਰ, ਸੁਨੀਲ ਦੱਤੀ, ਸੁਰਿੰਦਰ ਡਾਵਰ, ਸੁਰਿੰਦਰ ਸਿੰਘ, ਸੁਰਜੀਤ ਧੀਮਾਨ, ਸੁਸੀਲ ਕੁਮਾਰ ਰਿੰਕੂ, ਤਰਸੇਮ ਸਿੰਘ ਅਤੇ ਅੰਗਦ ਸੈਣੀ ਦਾ ਟੈਕਸ ਸਰਕਾਰੀ ਖ਼ਜ਼ਾਨੇ ਵਿਚੋ ਅਦਾ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਸਿਰ ਤਿੰਨ ਲੱਖ ਕਰੋੜ ਤੋਂ ਵੀ ਵੱਧ ਦਾ ਕਰਜ਼ਾ ਹੈ। ਉੱਥੇ ਹੀ ਮਹਿੰਗਾਈ ਦਾ ਕੀ ਹਾਲ ਹੈ ਇਹ ਕਿਸੇ ਤੋਂ ਵੀ ਲੁਕਿਆ ਨਹੀਂ। ਪੈਟਰੋਲ ਤੇ ਦੇਸ਼ ਵਿੱਚ ਸਭ ਤੋਂ ਟੈਕਸ ਵਸੂਲਣ ਵਾਲਿਆਂ ਵਿੱਚੋਂ ਪੰਜਾਬ ਦਾ ਨਾਮ ਵੀ ਉਪਰਲੀ ਲੜੀ ‘ਚ ਸ਼ੁਮਾਰ ਹੈ।

ਦੇਸ਼ ਦੀ ਸਭ ਤੋਂ ਮਹਿੰਗੀ ਬਿਜਲੀ ਪੰਜਾਬੀ ਖਰੀਦਦੇ ਹਨ। ਹਰ ਸਾਲ ਬਜਟ ਵਿੱਚ ਖਜ਼ਾਨਾ ਖਾਲੀ ਅਤੇ ਨਵੇਂ ਟੈਕਸ ਦਾ ਐਲਾਨ ਸਰਕਾਰਾਂ ਬੜੀ ਠਾਠ ਨਾਲ ਕਰਦੀਆਂ ਹਨ। ਜਵਾਨੀ ਬੇਰੁਜ਼ਗਾਰ ਹੈ ਅਤੇ ਵਿਦੇਸ਼ਾਂ ਨੂੰ ਉਡਾਰੀਆਂ ਮਾਰ ਰਹੀ ਹੈ ਪਰ ਇਸ ਦੇ ਬਾਵਜੂਦ ਵੀ ਵੱਖ ਵੱਖ ਪਾਰਟੀਆਂ ਦੇ ਸਿਆਸੀ ਲੀਡਰ ਦੇ ਠਾਠ ਬਾਠ ਸਰਕਾਰੀ ਖਜ਼ਾਨੇ ਭਾਰੂ ਪੈ ਰਹੇ ਹਨ।

ਇਹ ਵੀ ਦੱਸਣਯੋਗ ਹੈ ਕਿ ਪਿਛਲੇ ਦਿਨੀਂ ਪੰਜਾਬ ਵਿਧਾਨ ਸਭਾ ਚ ਇਹ ਮਤਾ ਵੀ ਲਿਆਦਾ ਗਿਆ ਸੀ ਅਤੇ ਹਰ ਵਿਧਾਇਕ ਨੂੰ ਅਪੀਲ ਕੀਤੀ ਗਈ ਸੀ ਕਿ ਉਹ ਆਪਣੀ ਆਈ.ਟੀ ਰਿਟਰਨ ਆਪ ਭਰੇ, ਪਰ “ਪੰਚਾਂ ਦਾ ਕਿਹਾ ਸਿਰ ਮੱਥੇ, ਪਰਨਾਲਾ ਉਥੇ ਦਾ ਉਥੇ” ਮੁਤਾਬਕ ਕਿਸੇ ਵੀ ਵਿਧਾਇਕ ਨੇ ਇਸ ਗੱਲ ਤੇ ਧਿਆਨ ਨਹੀ ਦਿੱਤਾ, ਸਿਰਫ ਵਿਧਾਇਕ ਸਿਮਰਜੀਤ ਸਿੰਘ ਬੈਂਸ, ਵਿਧਾਇਕ ਬਲਵਿੰਦਰ ਸਿੰਘ ਬੈਂਸ ਤੋਂ ਇਲਾਵਾ ਕਾਂਗਰਸ ਦੇ ਇਕੋ ਇਕ ਵਿਧਾਇਕ ਕੁਲਜੀਤ ਸਿੰਘ ਨਾਗਰਾ ਹੀ ਅਜਿਹੇ ਵਿਧਾਇਕ ਹਨ ਜਿਹੜੇ ਹਰ ਸਾਲ ਆਪਣੀ ਇਨਕਮ ਟੈਕਸ ਰਿਟਰਨ ਆਪਣੀ ਜੇਬ ਵਿਚੋਂ ਭਰਦੇ ਹਨ।

ਸੂਬੇ ਚ ਸੱਤਾ ਧਾਰੀ ਕਾਂਗਰਸ ਪਾਰਟੀ ਦੇ ਸਾਰੇ ਵਿਧਾਇਕ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਵਿਧਾਇਕਾਂ ਤੋ ਇਲਾਵਾ ਆਮ ਆਦਮੀ ਪਾਰਟੀ ਦੇ ਕਈ ਵਿਧਾਇਕਾਂ ਦੀ ਰਿਟਰਨ ਸਰਕਾਰੀ ਖਜ਼ਾਨੇ ਵਿਚੋ ਭਰੀ ਜਾਦੀ ਹੈ, ਜਿਹੜਾ ਕਿ ਬਿਨ੍ਹਾਂ ਸ਼ੱਕ ਪੰਜਾਬ ਦੀ ਜਨਤਾ ਅਤੇ ਪਹਿਲਾਂ ਤੋਂ ਹੀ ਖਾਲੀ ਪਏ ਖਜ਼ਾਨੇ ਤੇ ਬੋਝ ਤੋਂ ਵੱਧ ਕੇ ਕੁੱਝ ਵੀ ਨਹੀਂ,

Click to comment

Leave a Reply

Your email address will not be published.

Most Popular

To Top