ਵੋਟਾਂ ਦੀ ਗਿਣਤੀ ਜਾਰੀ, ਬੰਗਾਲ ’ਚ ਟੀਐਮਸੀ ਅਤੇ ਆਸਾਮ ’ਚ ਭਾਜਪਾ ਅੱਗੇ

ਪੱਛਮੀ ਬੰਗਾਲ ਸਮੇਤ 5 ਸੂਬਿਆਂ ਦੀਆਂ ਕੁੱਲ 822 ਵਿਧਾਨ ਸਭਾ ਸੀਟਾਂ ’ਤੇ ਪਈਆਂ ਵੋਟਾਂ ਦੀ ਗਿਣਤੀ ਅੱਜ ਯਾਨੀ ਕਿ ਐਤਵਾਰ ਸਵੇਰੇ 8 ਵਜੇ ਸ਼ੁਰੂ ਹੋ ਗਈ ਹੈ। ਬੰਗਾਲ ਵਿੱਚ ਇਸ ਵਾਰ ਤ੍ਰਿਣਮੂਲ ਕਾਂਗਰਸ ਅਤੇ ਭਾਜਪਾ ਦਾ ਸਖ਼ਤ ਮੁਕਾਬਲਾ ਚਲ ਰਿਹਾ ਹੈ ਉੱਥੇ ਹੀ ਆਸਾਮ ਵਿੱਚ ਕਾਂਗਰਸ ਅਤੇ ਭਾਜਪਾ ਆਹਮੋ-ਸਾਹਮਣੇ ਹਨ। ਤਾਮਿਲਨਾਡੂ, ਕੇਰਲ ਅਤੇ ਪੁਡੂਚੇਰੀ ਤੇ ਵੀ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।

ਪੱਛਮੀ ਬੰਗਾਲ ਵਿੱਚ ਤ੍ਰਿਣਮੂਲ ਕਾਂਗਰਸ 129 ਅਤੇ ਭਾਜਪਾ 120 ਸੀਟਾਂ ਨਾਲ ਅੱਗੇ ਚੱਲ ਰਹੀ ਹੈ। ਉੱਥੇ ਹੀ ਕੇਰਲ ਵਿੱਚ 140 ਵਿਚੋਂ 32 ਸੀਟਾਂ ਤੇ ਐਲਡੀਐਫ ਨੇ ਲੀਡ ਬਣਾਈ ਹੈ ਅਤੇ ਭਾਜਪਾ ਦੇ ਸ਼੍ਰੀਧਰਨ ਨੇ ਲੀਡ ਬਣਾਈ ਹੈ। ਆਸਾਮ ਵਿੱਚ ਭਾਜਪਾ ਗਠਜੋੜ ਨੂੰ 54 ਸੀਟਾਂ ਤੇ ਲੀਡ, ਕਾਂਗਰਸ ਗਠਜੋੜ 36 ਸੀਟਾਂ ਤੇ ਅੱਗੇ ਹੈ।
ਜੇ ਗੱਲ ਕਰੀਏ ਤਾਮਿਲਨਾਡੂ ਵਿੱਚ ਡੀਐਮਕੇ ਨੂੰ 67 ਸੀਟਾਂ ਦੀ ਲੀਡ, ਏਆਈਏਡੀਐਮਕੇ ਨੂੰ 33 ਸੀਟਾਂ ਤੇ ਲੀਡ ਮਿਲੀ ਹੈ। ਪੁਡੂਚੇਰੀ ਵਿੱਚ ਭਾਜਪਾ ਨੂੰ 5 ਅਤੇ ਕਾਂਗਰਸ 1 ਸੀਟ ਨਾਲ ਅੱਗੇ ਚੱਲ ਰਹੀ ਹੈ। ਪੱਛਮੀ ਬੰਗਾਲ ’ਚ 294 ਸੀਟਾਂ ਲਈ 2,116 ਉਮੀਦਵਾਰਾਂ ਨੇ ਚੋਣ ਲੜੀ ਸੀ, ਜਿਨ੍ਹਾਂ ਦੀ ਕਿਸਮਤ ਦਾ ਫ਼ੈਸਲਾ ਅੱਜ ਹੋਵੇਗਾ।
ਕਿਸੇ ਵੀ ਪਾਰਟੀ ਨੂੰ ਬਹੁਮਤ ਲਈ ਕੁੱਲ 294 ਸੀਟਾਂ ’ਚੋਂ 148 ਸੀਟਾਂ ਜਿੱਤਣਾ ਜ਼ਰੂਰੀ ਹੈ। ਵੋਟਿੰਗ ਕੇਂਦਰਾਂ ’ਤੇ ਘੱਟੋ-ਘੱਟ 292 ਸੁਪਰਵਾਈਜ਼ਰ ਅਤੇ ਕੇਂਦਰੀ ਸੁਰੱਖਿਆ ਬਲਾਂ ਦੀਆਂ 256 ਕੰਪਨੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਦੱਸ ਦਈਏ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਲੀਡਰਸ਼ਿਪ ’ਚ ਪਿਛਲੇ 10 ਸਾਲਾਂ ਤੋਂ ਪੱਛਮੀ ਬੰਗਾਲ ਵਿਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਤੀਜੀ ਵਾਰ ਸੱਤਾ ਵਿਚ ਵਾਪਸ ਆਏਗੀ ਜਾਂ ਕੇਂਦਰ ਵਿਚ ਸੱਤਾ ’ਤੇ ਬੈਠੀ ਭਾਰਤੀ ਜਨਤਾ ਪਾਰਟੀ ਸੂਬੇ ਵਿਚ ਰਾਜਪਾਟ ਸੰਭਾਲੇਗੀ, ਦੇਸ਼ ਨੂੰ ਇਸ ਫੈਸਲੇ ਦੀ ਬੇਸਬਰੀ ਨਾਲ ਉਡੀਕ ਹੈ।
