News

ਵੈਕਸੀਨ ਸਰਟੀਫਿਕੇਟ ਤੋਂ ਹਟਾਈ ਜਾਵੇਗੀ ਪੀਐਮ ਮੋਦੀ ਦੀ ਫੋਟੋ

ਕੋਰੋਨਾ ਵੈਕਸੀਨ ਦੇ ਸਰਟੀਫਿਕੇਟ ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਫੋਟੋ ਲਗਾਈ ਗਈ ਹੈ। ਪਰ ਹੁਣ ਇਹ ਫੋਟੋ ਹਟਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਉੱਤਰ ਪ੍ਰਦੇਸ਼, ਉਤਰਾਖੰਡ ਅਤੇ ਪੰਜਾਬ ਦੇ ਕੋਵਿਡ-19 ਦੇ ਟੀਕਾਕਰਨ ਸਰਟੀਫਿਕੇਟ ਤੋਂ ਪ੍ਰਧਾਨ ਮੰਤਰੀ ਮੋਦੀ ਦੀ ਫੋਟੋ ਹਟਾ ਦਿੱਤੀ ਜਾਵੇਗੀ।

Assembly Election 2022: PM Modi's Photo To Be Removed From Punjab And Uttarakhand's Kovid-19 Vaccination Certificate

ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਦੇ ਨਾਲ ਹੀ ਚੋਣ ਜ਼ਾਬਤੇ ਵਾਲੇ ਰਾਜਾਂ ਵਿੱਚ ਸ਼ਨੀਵਾਰ ਤੋਂ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਇਹਨਾਂ 5 ਸੂਬਿਆਂ ਵਿੱਚ ਕੋਰੋਨਾ ਵੈਕਸੀਨ ਦੇ ਸਰਟੀਫਿਕੇਟ ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਫੋਟੋ ਨਹੀਂ ਹੋਵੇਗੀ।

ਅਧਿਕਾਰਤ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਕਿ ਹੁਣ ਸਿਹਤ ਮੰਤਰਾਲੇ ਦੁਆਰਾ ਕੋਵਿਨ ਐਪ ਤੋਂ ਫਿਲਟਰ ਲਗਾ ਕੇ ਪੀਐਮ ਮੋਦੀ ਦੀ ਫੋਟੋ ਨੂੰ ਹਟਾਇਆ ਜਾਵੇਗਾ। ਦੱਸ ਦਈਏ ਕਿ 8 ਜਨਵਰੀ ਨੂੰ ਚੋਣ ਕਮਿਸ਼ਨ ਵੱਲੋਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ।

ਚੋਣ ਕਮਿਸ਼ਨ ਨੇ ਐਲਾਨ ਕਰਦੇ ਹੋਏ ਕਿਹਾ ਕਿ, ਉੱਤਰਾਖੰਡ, ਪੰਜਾਬ, ਯੂਪੀ, ਮਨੀਪੁਰ ਅਤੇ ਗੋਆ ਵਿੱਚ 10 ਫਰਵਰੀ ਤੋਂ 7 ਮਾਰਚ ਦੇ ਵਿਚਕਾਰ ਚੋਣਾਂ ਕਰਵਾਈਆਂ ਜਾਣਗੀਆਂ। ਇਹ ਚੋਣਾਂ ਸੱਤ ਪੜਾਵਾਂ ਵਿੱਚ ਹੋਣਗੀਆਂ।

Click to comment

Leave a Reply

Your email address will not be published.

Most Popular

To Top