News

ਵੈਕਸੀਨ ਲਵਾਓ, ਦੋ ਮਹੀਨੇ ਲਈ ਇੰਟਰਨੈੱਟ ਤੇ ਕਾਲਿੰਗ ਮੁਫ਼ਤ

ਕੋਰੋਨਾ ਵਾਇਰਸ ਦੀ ਵੈਕਸੀਨ ਹੁਣ ਦੇਸ਼ ਦੇ ਸਾਰੇ ਸੂਬਿਆਂ ਵਿੱਚ ਪਹੁੰਚ ਗਈ ਹੈ। ਇਸ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ। ਲੋਕਾਂ ਨੂੰ ਵੈਕਸੀਨ ਲਈ ਸਮਾਜ ਸੇਵੀ ਸੰਸਥਾਵਾਂ, ਕਲੱਬਾਂ ਵੱਲੋਂ ਵੀ ਸਹਿਯੋਗ ਦਿੱਤਾ ਜਾ ਰਿਹਾ ਹੈ। ਹੁਣ ਭਾਰਤ ਸੰਚਾਰ ਨਿਗਮ ਲਿਮਟਿਡ ਵੱਲੋਂ ਵੈਕਸੀਨ ਲਵਾਉਣ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਅਨੋਖੀ ਪਹਿਲ ਕੀਤੀ ਹੈ।

BSNL ਦੀ ਅਨੋਖੀ ਪਹਿਲ- 'ਵੈਕਸੀਨ ਲਵਾਓ, ਦੋ ਮਹੀਨੇ ਮੁਫ਼ਤ ਇੰਟਰਨੈੱਟ ਤੇ ਕਾਲਿੰਗ ਸਣੇ ਸਿਮ ਪਾਓ'

ਜਿਸ ਨੂੰ ਕੋਰੋਨਾ ਮਹਾਂਮਾਰੀ ਦੀ ਵੈਕਸੀਨ ਤੇ ਬਿਜ਼ਨੈਸ ਦਾ ਲਾਭ ਵੀ ਕਿਹਾ ਜਾ ਸਕਦਾ ਹੈ। ਭਾਰਤ ਸੰਚਾਰ ਨਿਗਮ ਲਿਮਟਿਡ ਵੱਲੋਂ ਇਹ ਸਕੀਮ ਜਾਰੀ ਕੀਤੀ ਗਈ ਹੈ ਕਿ ਵਿਅਕਤੀ ਨੂੰ ਵੈਕਸੀਨ ਵੀ ਮੁਫ਼ਤ ਲਾਈ ਜਾਵੇਗੀ ਅਤੇ 60 ਦਿਨਾਂ ਲਈ ਮੁਫ਼ਤ ਇੰਟਰਨੈਟ ਕਾਲਿੰਗ ਵਾਲਾ ਸਿਮ ਵੀ ਦਿੱਤਾ ਜਾਵੇਗਾ।

ਇਸ ਮੁਹਿੰਮ ਨਾਲ ਲੋਕਾਂ ਵੱਲੋਂ ਵੱਡੇ ਪੱਧਰ ਤੇ ਲਾਭ ਉਠਾਇਆ ਜਾਵੇਗਾ। ਜਿਸ ਦਾ ਨਜ਼ਾਰਾ ਭਾਰਤ ਸੰਚਾਰ ਨਿਗਮ ਲਿਮਟਿਡ ਦੇ ਬਠਿੰਡਾ ਭਾਰਤ ਨਗਰ ਵਿੱਚ ਸਥਿਤ ਦਫ਼ਤਰ ਵਿੱਚ ਦੇਖਣ ਨੂੰ ਮਿਲਦਾ ਹੈ। ਬਠਿੰਡਾ ਦੇ ਡੀਜੀਐਮ ਗਿਆਨ ਚੰਦ ਅਗਰਵਾਲ ਨੇ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਮਕਸਦ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਉਣ ਲਈ ਯਤਨ ਹਨ ਤਾਂ ਜੋ ਲੋਕ ਵੱਡੀ ਗਿਣਤੀ ਵਿਚ ਵੈਕਸੀਨ ਲਵਾਉਣ ਅਤੇ ਕਰੋਨਾ ਮਹਾਂਮਾਰੀ ਦੇ ਵੱਡੇ ਨੁਕਸਾਨ ਤੋਂ ਬਚਣ।

ਇਸ ਦੇ ਨਾਲ ਬੀਐੱਸਐੱਨਐੱਲ ਵੱਲੋਂ ਮੁਫ਼ਤ ਸਿੰਮ ਦੇ ਕੇ ਲੋਕਾਂ ਨੂੰ ਬੀਐੱਸਐੱਨਐੱਲ ਨਾਲ ਜੋੜਨ ਦੇ ਯਤਨ ਵੀ ਕੀਤੇ ਜਾ ਰਹੇ ਹਨ, ਜਿਸ ਲਈ ਵੱਡੀ ਗਿਣਤੀ ਵਿੱਚ ਲੋਕ ਵੈਕਸੀਨ ਲਵਾਉਣ ਲਈ ਆ ਰਹੇ ਹਨ। 

Click to comment

Leave a Reply

Your email address will not be published. Required fields are marked *

Most Popular

To Top