Uncategorized

ਵੇਖੋ ਮੁਸਲਿਮ ਵਰਗ ਨੇ ਕਾਇਮ ਕੀਤੀ ਮਿਸਾਲ, ਧਰਨੇ ’ਤੇ ਬੈਠੇ ਲੋਕਾਂ ਲਈ ਲਾਇਆ ਲੰਗਰ

ਕਿਸਾਨ ਜੱਥੇਬੰਦੀਆਂ ਦੇ ਆਗੂਆਂ ਨੇ 48 ਘੰਟੇ ਦੇ ਰੇਲ ਜਾਮ ਨੂੰ ਹੁਣ 29 ਸਤੰਬਰ ਤਕ ਵਧਾ ਦਿੱਤਾ ਹੈ। ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਉਹ ਅਗਲੇ ਚਾਰ ਦਿਨਾਂ ਤਕ ਰੇਲ ਦੀਆਂ ਪਟੜੀਆਂ ਤੇ ਹੀ ਧਰਨੇ ਦੇਣਗੇ। ਅੱਜ ਕਰੀਬ 32 ਕਿਸਾਨ ਜੱਥੇਬੰਦੀਆਂ ਵੱਲੋਂ ਖੇਤੀ ਸੋਧ ਬਿੱਲ ਦੇ ਖਿਲਾਫ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ, ਮੁਲਾਜ਼ਮ, ਵਪਾਰੀ, ਦੁਕਾਨਦਾਰ ਅਤੇ ਅਲੱਗ-ਅਲੱਗ ਯੂਨੀਅਨਾਂ ਦੇ ਮੈਂਬਰ ਇਸ ਜਾਮ ਵਿੱਚ ਸ਼ਾਮਲ ਹੋਏ ਹਨ।

ਇਸ ਜਾਮ ਵਿੱਚ ਪਿੰਡ ਵਾਸੀਆਂ ਅਤੇ ਹੋਰਨਾਂ ਲੋਕਾਂ ਨੇ ਰੋਟੀ ਦਾ ਲੰਗਰ, ਚਾਹ ਦਾ ਲੰਗਰ ਵੀ ਲਗਾਇਆ। ਪਰ ਖ਼ਾਸ ਗੱਲ ਇਹ ਹੈ ਕਿ ਇਹ ਲੰਗਰ ਮੁਸਲਿਮ ਭਾਈਚਾਰੇ ਵੱਲੋਂ ਏਕਤਾ ਦੀ ਮਿਸਾਲ ਦਿੰਦੇ ਹੋਏ ਧਰਨੇ ਵਿੱਚ ਪਹੁੰਚਣ ਵਾਲੀ ਸੰਗਤ ਲਈ ਪਾਣੀ ਦੀ ਸੇਵਾ ਕੀਤੀ ਗਈ।

ਇਹ ਵੀ ਪੜ੍ਹੋ: ਕਿਸਾਨਾਂ ਨੇ ਫੇਰ ਕਰਤਾ ਐਲਾਨ, ਹੁਣ ਨਹੀਂ ਹਟਣੇ ਇਹ ਧਰਨੇ, 29 ਸਤੰਬਰ ਤਕ ਚੱਲਣਗੇ!

ਉਹਨਾਂ ਕਿਹਾ ਕਿ ਕਿਸਾਨਾਂ ਵੱਲੋਂ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਉੱਥੇ ਹੀ ਉਹਨਾਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਉਹਨਾਂ ਦੀ ਸੇਵਾ ਕਰਨ ਕਿਉਂ ਕਿ ਉਹ ਵੀ ਪੰਜਾਬ ਦਾ ਹੀ ਅਨਾਜ ਖਾਂਦੇ ਹਨ। ਅੱਜ ਪੰਜਾਬ ਬੰਦ ਦੇ ਸਮਰਥਨ ਵਿੱਚ ਭਰਵਾਂ ਹੁੰਗਾਰਾ ਮਿਲਿਆ ਹੈ।

ਇਹ ਵੀ ਪੜ੍ਹੋ: ਹੁਣ NRI ਵੀਰ ਵੀ ਆਏ ਕਿਸਾਨਾਂ ਦੇ ਹੱਕ ’ਚ, ਕਹਿੰਦੇ ਬਿੱਲ ਪਾਸ ਹੋਣਾ, ਕਿਸਾਨਾਂ ਨਾਲ ਸ਼ਰੇਆਮ ਧੱਕਾ

ਪੰਜਾਬ ਦੇ ਸਾਰੇ ਸ਼ਹਿਰਾਂ ਵਿੱਚ ਹਰ ਤਰ੍ਹਾਂ ਦੀਆਂ ਦੁਕਾਨਾਂ ਬੰਦ ਪਈਆਂ ਹਨ। ਸਾਰੀਆਂ ਸੜਕਾਂ ਸੁੰਨ ਪਈਆਂ ਹਨ। ਆੜ੍ਹਤੀਏ, ਮਜ਼ਦੂਰਾਂ, ਕਲਾਕਾਰਾਂ, ਗਾਇਕਾਂ, ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਵਲੋਂ ਸਭ ਮਤਭੇਦਾਂ ਤੋਂ ਉੱਪਰ ਉੱਠ ਕੇ ਇਹਨਾਂ ਧਰਨਿਆਂ ਵਿੱਚ ਅਪਣਾ ਯੋਗਦਾਨ ਪਾਇਆ ਹੈ।  

Click to comment

Leave a Reply

Your email address will not be published. Required fields are marked *

Most Popular

To Top