ਵੀਸੀ ਦੀ ਮਿਆਦ ਵਧਾਉਣ ਲਈ 3 ਵਾਰ ਪੁੱਛਿਆ ਗਿਆ, ਨਿਯੁਕਤੀ ਲਈ ਇੱਕ ਵਾਰ ਵੀ ਪੁੱਛਿਆ ਨਹੀਂ: ਰਾਜਪਾਲ

 ਵੀਸੀ ਦੀ ਮਿਆਦ ਵਧਾਉਣ ਲਈ 3 ਵਾਰ ਪੁੱਛਿਆ ਗਿਆ, ਨਿਯੁਕਤੀ ਲਈ ਇੱਕ ਵਾਰ ਵੀ ਪੁੱਛਿਆ ਨਹੀਂ: ਰਾਜਪਾਲ

ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਪੰਜਾਬ ਐਗਰੀਕਲਚਰਲ ਯੂਵਰਸਿਟੀ ਦੇ ਵੀਸੀ ਦੀ ਨਿਯੁਕਤੀ ਸਬੰਧੀ ਪ੍ਰੈਸ ਕਾਨਫਰੰਸ ਕੀਤੀ। ਰਾਜਪਾਲ ਨੇ ਕਿਹਾ ਕਿ ਤਿੰਨ ਵਾਰ ਐਕਸਟੈਂਸ਼ਨ ਦੀ ਫਾਈਲ ਵੀਸੀ ਕੋਲ ਆਈ, ਪਰ ਜਦੋਂ ਵੀਸੀ ਨੇ ਅਪਲਾਈ ਕੀਤਾ ਤਾਂ ਫਾਈਲ ਨਹੀਂ ਆਈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਬਿਨਾਂ ਕਾਰਨ ਮੇਰੇ ਖਿਲਾਫ਼ ਕਿਉਂ ਬੋਲਦੇ ਹਨ।

Punjab Governor Banwarilal Purohit withdraws assent for special Assembly  session

ਮੈਂ ਯੂਨੀਵਰਸਿਟੀ ਦਾ ਚਾਂਸਲਰ ਹਾਂ, ਇਸ ਨੂੰ ਚਲਾਉਣਾ ਮੇਰਾ ਕੰਮ ਹੈ। ਸਰਕਾਰ ਯੂਨੀਵਰਸਿਟੀ ਦੇ ਕੰਮ ਵਿੱਚ ਦਖ਼ਲ ਨਹੀਂ ਦੇ ਸਕਦਾ। ਦੱਸ ਦਈਏ ਕਿ ਵੀਰਵਾਰ ਨੂੰ ਮੁੱਖ ਮੰਤਰੀ ਮਾਨ ਨੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਪੱਤਰ ਦਾ ਜਵਾਬ ਦਿੱਤਾ, ਜਿਸ ਵਿੱਚ ਰਾਜਪਾਲ ਨੇ ਵੀਸੀ ਦੀ ਨਿਯੁਕਤੀ ਰੱਦ ਕਰ ਦਿੱਤੀ ਸੀ ਅਤੇ ਨਵੇਂ ਵੀਸੀ ਦੀ ਨਿਯੁਕਤੀ ਦੀ ਪ੍ਰਕਿਰਿਆ ਨੂੰ ਲਾਗੂ ਕਰਨ ਲਈ ਕਿਹਾ ਸੀ।

ਮੁੱਖ ਮੰਤਰੀ ਨੇ ਪੰਜਾਬੀ ਵਿੱਚ ਲਿਖੇ ਇਸ ਪੱਤਰ ਨੂੰ ਟਵਿੱਟਰ ਤੇ ਸਾਂਝਾ ਕੀਤਾ ਹੈ। ਪੱਤਰ ਵਿੱਚ ਮਾਨ ਨੇ ਵੀਸੀ ਦੀ ਨਿਯੁਕਤੀ ਨੂੰ ਜਾਇਜ਼ ਠਹਿਰਾਉਂਦਿਆਂ ਰਾਜਪਾਲ ਨੂੰ ਪ੍ਰੌਕਸੀ ਯੁੱਧ ਨਾ ਕਰਨ ਅਤੇ ਸਰਕਾਰ ਦੇ ਕੰਮਕਾਜ ਵਿੱਚ ਦਖ਼ਲਅੰਦਾਜੀ ਨਾ ਕਰਨ ਦੀ ਸਲਾਹ ਦਿੱਤੀ ਹੈ। ਇਸ ਦੇ ਨਾਲ ਹੀ ਪੰਜਾਬੀ ਵਿੱਚ ਲਿਖੇ ਇਸ ਪੱਤਰ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ। ਰਾਜ ਭਵਨ ਨੇ ਕਿਹਾ ਕਿ ਮੁੱਖ ਮੰਤਰੀ ਤੋਂ ਉਹਨਾਂ ਨੂੰ ਜੋ ਪੱਤਰ ਮਿਲਿਆ ਹੈ, ਉਹ ਅੰਗਰੇਜ਼ੀ ਭਾਸ਼ਾ ਵਿੱਚ ਹੈ ਨਾ ਕਿ ਪੰਜਾਬੀ ਵਿੱਚ।

Leave a Reply

Your email address will not be published.