ਵੀਜੀਲੈਂਸ ਨੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾਂ ਤੋਂ 2 ਘੰਟੇ ਕੀਤੀ ਪੁੱਛਗਿੱਛ

 ਵੀਜੀਲੈਂਸ ਨੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾਂ ਤੋਂ 2 ਘੰਟੇ ਕੀਤੀ ਪੁੱਛਗਿੱਛ

ਸਟੇਟ ਵਿਜੀਲੈਂਸ ਬਿਊਰੋ ਦੇ ਨੋਟਿਸ ਤੋਂ ਬਾਅਦ ਸਾਬਕਾ ਉਦਯੋਗ ਮੰਤਰੀ ਅਤੇ ਭਾਜਪਾ ਲੀਡਰ ਸੁੰਦਰ ਸ਼ਾਮ ਅਰੋੜਾ ਅੱਜ ਬੁੱਧਵਾਰ ਵਿਜੀਲੈਂਸ ਦਫ਼ਤਰ ਪਹੁੰਚੇ ਸਨ। ਉਸ ਤੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਸਬੰਧੀ ਸਵਾਲ ਪੁੱਛੇ ਗਏ ਸਨ। ਲਗਭਗ ਉਸ ਤੋਂ ਦੋ ਘੰਟੇ ਪੁੱਛਗਿੱਛ ਕੀਤੀ ਗਈ ਸੀ। ਪੁੱਛਗਿੱਛ ਤੋਂ ਬਾਅਦ ਉਹਨਾਂ ਦੱਸਿਆ ਕਿ ਉਹਨਾਂ ਦੀ ਜਾਇਦਾਦ ਬਾਰੇ ਸਵਾਲ ਕੀਤੇ ਗਏ ਹਨ।

Vigilance to man helpline unveiled to eradicate corruption - Hindustan Times

ਉਹਨਾਂ ਨੇ ਆਪਣੇ ਚੋਣ ਹਲਫ਼ਨਾਮਾ ਏਜੰਸੀ ਨੂੰ ਦਿੱਤਾ ਹੈ। ਇਸ ਤੋਂ ਇਲਾਵਾ ਹੋਰ ਕਿਸੇ ਬਾਰੇ ਵੀ ਕੋਈ ਪੁੱਛਗਿੱਛ ਨਹੀਂ ਕੀਤੀ ਗਈ। ਜਾਂਚ ਏਜੰਸੀ ਨੇ ਉਸ ਨੂੰ ਬੁਲਾਇਆ ਸੀ, ਇਸ ਲਈ ਉਹ ਉਸ ਦੇ ਸਾਹਮਣੇ ਪੇਸ਼ ਹੋਣ ਲਈ ਆਇਆ ਸੀ। ਭਵਿੱਖ ਵਿੱਚ ਵੀ ਜੇ ਜਾਂਚ ਏਜੰਸੀ ਉਸ ਨੂੰ ਬੁਲਾਉਂਦੀ ਹੈ ਤਾਂ ਉਹ ਪੇਸ਼ ਹੋਵੇਗਾ। ਉਹਨਾਂ ਦੀ ਜਾਂਚ ਵਿੱਚ ਵੀ ਸਹਿਯੋਗ ਕਰਨਗੇ।

ਦੱਸ ਦਈਏ ਕਿ ਸਾਬਕਾ ਮੰਤਰੀ ਅਰੋੜਾ ਨੂੰ ਅੱਜ ਮੋਹਾਲੀ ਦੇ ਸੈਕਟਰ-68 ਸਥਿਤ ਵਿਜੀਲੈਂਸ ਦਫ਼ਤਰ ਪੁੱਜੇ ਸਨ। ਉਹਨਾਂ ਦੇ ਨਾਲ ਹੀ ਉਹਨਾਂ ਦੇ ਕੁਝ ਵਕੀਲ ਵੀ ਸਨ। ਅਰੋੜਾ ਨੇ ਕਿਹਾ ਕਿ ਵਿਜੀਲੈਂਸ ਨੇ ਉਸ ਦੀ ਜਾਇਦਾਦ ਬਾਰੇ ਪੁੱਛਗਿੱਛ ਕੀਤੀ। ਉਹਨਾਂ ਵਿਜੀਲੈਂਸ ਨੂੰ ਦੱਸਿਆ ਕਿ ਉਹ ਤਿੰਨ ਵਾਰ ਚੋਣ ਲੜ ਚੁੱਕਾ ਹੈ, ਏਜੰਸੀ ਨੂੰ ਤਿੰਨੋਂ ਵਾਰ ਦੇ ਹਲਫ਼ਨਾਮੇ ਜਮ੍ਹਾਂ ਕਰਵਾਏ ਜਾ ਚੁੱਕੇ ਹਨ।

ਉਹਨਾਂ ਅੱਗੇ ਕਿਹਾ ਕਿ, ਉਹਨਾਂ ਦੀ ਸਾਰੀ ਜਾਇਦਾਦ ਉਹਨਾਂ ਦੀ ਹੈ। ਉਹ ਸਭ ਕੁਝ ਜਾਣਦੇ ਹਨ। ਕਾਬਲੇਗੌਰ ਹੈ ਕਿ ਜੇਸੀਟੀ ਕੰਪਨੀ ਅਰੋੜਾ ਦੇ ਮੰਤਰੀ ਹੁੰਦਿਆਂ ਹੀ ਵਿਕ ਗਈ ਸੀ। ਇਸ ਨੂੰ ਲੈ ਕੇ ਵੱਡਾ ਵਿਵਾਦ ਖੜ੍ਹਾ ਹੋ ਗਿਆ ਸੀ। ਵਿਰੋਧੀ ਪਾਰਟੀਆਂ ਨੇ ਉਸ ਸਮੇਂ ਇਲਜ਼ਾਮ ਲਾਇਆ ਸੀ ਕਿ ਨਿਯਮਾਂ ਦੀ ਅਣਦੇਖੀ ਕਰਕੇ ਜਾਇਦਾਦ ਵੇਚੀ ਗਈ ਹੈ। ਨਿਯਮਾਂ ਨੂੰ ਧਿਆਨ ਵਿੱਚ ਰੱਖਦਿਆਂ 27 ਏਕੜ ਇੰਡਸਟਰੀ ਦੀ ਜ਼ਮੀਨ ਨੂੰ ਟੁਕੜਿਆਂ ਵਿੱਚ ਵੇਚਣ ਦੀ ਮਨਜ਼ੂਰੀ ਦਿੱਤੀ। ਇਸ ਕਾਰਨ ਪ੍ਰਾਈਵੇਟ ਬਿਲਡਰ ਨੂੰ 500 ਕਰੋੜ ਰੁਪਏ ਦਾ ਮੁਨਾਫ਼ਾ ਹੋਇਆ ਹੈ।

Leave a Reply

Your email address will not be published.