News

ਲੱਖਾ ਸਿਧਾਣਾ ਦੇ ਭਰਾ ਦੇ ਮਾਮਲੇ ਵਿਰੁਧ ਪਟਿਆਲਾ ਪੁਲਿਸ ਦਾ ਐਕਸ਼ਨ

ਪਿਛਲੇ ਦਿਨੀ ਲੱਖਾ ਸਿਧਾਣਾ ਦੇ ਚਚੇਰੇ ਭਰਾ ਗੁਰਦੀਪ ਸਿੰਘ ਮੁੰਡੀ ਨੂੰ ਦਿੱਲੀ ਪੁਲਿਸ ਵੱਲੋਂ ਕੁੱਟਿਆ ਗਿਆ ਸੀ। ਇਸ ਮਾਮਲੇ ਤੇ ਪਟਿਆਲਾ ਪੁਲਿਸ ਨੇ ਦਿੱਲੀ ਪੁਲਿਸ ਨੂੰ ਚਿੱਠੀ ਲਿਖ ਕੇ ਮੁਲਜ਼ਮਾਂ ਵਿਰੁੱਧ ਲੋੜੀਂਦੀ ਕਾਰਵਾਈ ਕਰਨ ਲਈ ਕਿਹਾ ਹੈ।

Wanted for Jan 26 violence, Lakha appears on Bathinda stage, dares Delhi  Police, Amarinder | India News,The Indian Express

ਲੱਖਾ ਸਿਧਾਣਾ ਦੇ ਚਚੇਰੇ ਭਰਾ ਗੁਰਦੀਪ ਸਿੰਘ ਉਰਫ਼ ਮੁੰਡੀ ਨੇ ਪਟਿਆਲਾ ਦੇ ਅਰਬਨ ਅਸਟੇਟ ਪੁਲਿਸ ਥਾਣੇ ਦੀ ਪੁਲਿਸ ਟੀਮ ਨੂੰ ਦਰਜ ਕਰਵਾਏ ਬਿਆਨਾਂ ਵਿੱਚ ਦੱਸਿਆ ਕਿ ਦਿੱਲੀ ਪੁਲਿਸ ਵਿਸ਼ੇਸ਼ ਸੈਲ ਨੇ 8 ਅਪ੍ਰੈਲ ਨੂੰ ਉਸ ਦੇ ਦੋਸਤ ਗੁਰਪ੍ਰੀਤ ਸਿੰਘ ਨਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਾਣ ਸਮੇਂ ਉਸ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਚੁੱਕ ਕੇ ਉਸ ਨਾਲ ਕੁੱਟਮਾਰ ਕੀਤੀ ਗਈ।

ਉਹਨਾਂ ਅੱਗੇ ਕਿਹਾ ਕਿ ਉਸ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਦੇ ਉੱਚ ਅਧਿਕਾਰੀਆਂ ਅੱਗੇ ਵੀ ਪੇਸ਼ ਕੀਤਾ ਗਿਆ ਤੇ 9 ਅਪ੍ਰੈਲ ਨੂੰ ਉਸ ਨੂੰ ਛੱਡਿਆ ਗਿਆ। ਉਹ 10 ਅਪ੍ਰੈਲ 2021 ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਹੋਇਆ ਸੀ।

ਉੱਥੇ ਹੀ ਪਟਿਆਲਾ ਦੇ ਐਸਐਸਪੀ ਵਿਕਰਮਜੀਤ ਦੁੱਗਲ ਨੇ ਦੱਸਿਆ ਕਿ, ਉਹਨਾਂ ਨੇ ਬਿਆਨ ਅਤੇ ਮੈਡੀਕੋ-ਲੀਗਲ ਰਿਪੋਰਟ ਤੋਂ ਬਾਅਦ ਦਿੱਲੀ ਪੁਲਿਸ ਨੂੰ ਚਿੱਠੀ ਲਿਖੀ ਹੈ। ਇਹ ਚਿੱਠੀ ਡੀਸੀਪੀ, ਵਿਸ਼ੇਸ਼ ਸੈੱਲ ਤੇ ਦਿੱਲੀ ਪੁਲਿਸ ਨਾਲ ਸਾਂਝੀ ਕੀਤੀ ਜਾ ਰਹੀ ਹੈ। ਲੱਖਾ ਸਿਧਾਣਾ ਦੇ ਭਰਾ ਦਾ ਬਿਆਨ ਵੀ ਉਹਨਾਂ ਦੇ ਕੋਲ ਹੀ ਹੈ।

Click to comment

Leave a Reply

Your email address will not be published.

Most Popular

To Top