ਵਿੱਤ ਮੰਤਰੀ ਨੇ ਸੈਰ ਸਪਾਟਾ ਖੇਤਰ ਲਈ ਮੁਫ਼ਤ ਟੂਰਿਸਟ ਵੀਜ਼ਾ ਦੇਣ ਦਾ ਕੀਤਾ ਐਲਾਨ

ਕੋਰੋਨਾ ਵਾਇਰਸ ਕਾਰਨ ਸਭ ਤੋਂ ਜ਼ਿਆਦਾ ਪ੍ਰਭਾਵਿਤ ਸੈਰ ਸਪਾਟਾ ਖੇਤਰ ਲਈ ਵੱਡਾ ਐਲਾਨ ਕੀਤਾ ਹੈ। ਐਫਐਮ ਨੇ ਕਿਹਾ ਕਿ ਰਜਿਸਟਰਡ ਟੂਰਿਸਟ ਗਾਈਡਾਂ ਲਈ ਵਿੱਤ ਸਹਾਇਤਾ ਦੀ ਵਿਵਸਥਾ ਕੀਤੀ ਜਾਵੇਗੀ। ਇਸ ਯੋਜਨਾ ਤਹਿਤ 11,000 ਟੂਰਿਸਟ ਗਾਈਡ ਸ਼ਾਮਲ ਕੀਤੇ ਜਾਣਗੇ। ਇਸ ਤੋਂ ਇਲਾਵਾ ਟੂਰਿਸਟ ਗਾਈਡਾਂ ਲਈ 1 ਲੱਖ ਰੁਪਏ ਦੀ ਕ੍ਰੈਡਿਟ ਲਾਈਨ ਦੀ ਵਿਵਸਥਾ ਕੀਤੀ ਜਾਵੇਗੀ।

5 ਲੱਖ ਸੈਲਾਨੀਆਂ ਨੂੰ ਮੁਫ਼ਤ ਟੂਰਿਸਟ ਵੀਜ਼ਾ ਦਿੱਤਾ ਜਾਵੇਗਾ। ਮੁਫ਼ਤ ਵੀਜ਼ਾ ਦੀ ਸਹੂਲਤ ਸਿਰਫ ਇਕ ਵਾਰ ਮਿਲੇਗੀ। ਮੁਫ਼ਤ ਵੀਜ਼ਾ ਯੋਜਨਾ 31 ਮਾਰਚ, 2022 ਤੱਕ ਲਾਗੂ ਰਹੇਗੀ। ਕੋਰੋਨਾ ਵਾਇਰਸ ਕਾਰਨ ਪੈਦਾ ਹੋਈਆਂ ਆਰਥਿਤ ਚੁਣੌਤੀਆਂ ਦੇ ਸਬੰਧੀ ਨਿਰਮਲਾ ਸੀਤਾਰਮਨ ਨੇ ਪ੍ਰੈਸ ਕਾਨਫਰੰਸ ਕੀਤੀ ਹੈ। ਉਹਨਾਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਅਸੀਂ 8 ਰਾਹਤ ਉਪਾਵਾਂ ਦਾ ਐਲਾਨ ਕਰਾਂਗੇ।

ਅੱਜ 8 ਵਿਚੋਂ 4 ਰਾਹਤ ਉਪਾਅ ਨਵੇਂ ਹਨ। ਇਸ ਵਿੱਚ 1.1 ਲੱਖ ਕਰੋੜ ਰੁਪਏ ਦਾ ਰਾਹਤ ਪੈਕੇਜ ਵੀ ਜਾਰੀ ਕੀਤਾ ਗਿਆ ਹੈ। ਨਿਰਮਲਾ ਸੀਤਾਰਮਨ ਨੇ ਕਿਹਾ ਕਿ ਨਾਨ-ਮੈਟਰੋ ਮੈਡੀਕਲ ਬੁਨਿਆਦੀ ਢਾਂਚੇ ਲਈ 50,000 ਰੁਪਏ ਦੀ ਵਿਵਸਥਾ ਕੀਤੀ ਜਾਵੇਗੀ। ਦੂਜੇ ਸੈਕਟਰ ਵਿੱਚ 60,000 ਕਰੋੜ ਰੁਪਏ ਦੀ ਕ੍ਰੈਡਿਟ ਗਰੰਟੀ ਸਕੀਮ ਲਿਆਂਦੀ ਜਾਵੇਗੀ। ਸਿਹਤ ਖੇਤਰ ਨੂੰ ਕਰਜ਼ੇ ਦੀ ਵਿਆਜ਼ ਦਰ 7.95 ਪ੍ਰਤੀਸ਼ਤ ਹੋਵੇਗੀ।
ਹੋਰ ਸੈਕਟਰਾਂ ਲਈ ਵਿਆਜ਼ ਦਰ 8.25 ਪ੍ਰਤੀਸ਼ਤ ਹੋਵੇਗੀ। ਐਫਐਮ ਨੇ ਅੱਗੇ ਕਿਹਾ ਕਿ ਈਸੀਐਲਜੀਐਸ ਸਕੀਮ ਲਈ 1.5 ਲੱਖ ਕਰੋੜ ਰੁਪਏ ਦਾ ਵਾਧੂ ਲੋਨ ਦਿੱਤਾ ਜਾਵੇਗਾ। ਈਸੀਐਲਜੀਐਸ ਫੰਡਿੰਗ ਸੀਮਾ ਵਧਾ ਕੇ 4.5 ਲੱਖ ਕਰੋੜ ਕਰ ਦਿੱਤੀ ਗਈ ਹੈ। ਐੱਫ.ਐੱਮ. ਨੇ ਅੱਗੇ ਕਿਹਾ ਕਿ 25 ਲੱਖ ਲੋਕਾਂ ਨੂੰ ਐਮ.ਐਫ.ਆਈਜ਼ ਦੁਆਰਾ ਕ੍ਰੈਡਿਟ ਗਰੰਟੀ ਮਿਲੇਗੀ। ਇਸ ਦੇ ਤਹਿਤ 1.25 ਲੱਖ ਰੁਪਏ ਦਾ ਕਰਜ਼ਾ 2 ਪ੍ਰਤੀਸ਼ਤ ਤੋਂ ਘੱਟ ਦੀ ਵਿਆਜ ਦਰ ‘ਤੇ ਉਪਲਬਧ ਹੋਵੇਗਾ। ਐਮਐਫਆਈਜ਼ ਦੁਆਰਾ ਲਏ ਨਵੇਂ ਕਰਜ਼ਿਆਂ ਦਾ ਕਾਰਜਕਾਲ 3 ਸਾਲ ਹੋਵੇਗਾ।
