News

ਵਿੱਤ ਮੰਤਰੀ ਨੇ ਪੇਸ਼ ਕੀਤਾ ਬਜਟ, ਜਾਣੋ ਕੀ-ਕੀ ਹੋਇਆ ਸਸਤਾ ਅਤੇ ਮਹਿੰਗਾ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਬਜਟ ਪੇਸ਼ ਕੀਤਾ ਹੈ। ਇਸ ਵਿੱਚ ਕੁਝ ਚੀਜ਼ਾਂ ਨੂੰ ਸਸਤਾ ਕੀਤਾ ਗਿਆ ਹੈ ਅਤੇ ਕੁਝ ਚੀਜ਼ਾਂ ਮਹਿੰਗੀਆਂ ਕੀਤੀਆਂ ਗਈਆਂ ਹਨ। ਇਸ ਵਾਰ ਦੇ ਬਜਟ ਵਿੱਚ ਕਿਹੜੀਆਂ ਚੀਜ਼ਾਂ ਦੀਆਂ ਕੀਮਤਾਂ ਵਿੱਚ ਕਟੌਤੀ ਗਈ ਹੈ ਅਤੇ ਕਿਹੜੀਆਂ ਚੀਜ਼ਾਂ ਮਹਿੰਗੀਆਂ ਕੀਤੀਆਂ ਗਈਆਂ ਹਨ, ਉਹਨਾਂ ਦੀ ਸੂਚੀ ਇਸ ਤਰ੍ਹਾਂ ਹੈ:

ਸਸਤਾ ਹੋਣ ਵਾਲਾ ਸਮਾਨ

ਵਿਦੇਸ਼ ਤੋਂ ਆਉਣ ਵਾਲੀਆਂ ਮਸ਼ੀਨਾਂ ਸਸਤੀਆਂ ਹੋਣਗੀਆਂ

ਕੱਪੜਾ ਅਤੇ ਚਮੜੇ ਦਾ ਸਮਾਨ ਹੋਵੇਗਾ ਸਸਤਾ

ਖੇਤੀ ਸੰਦ ਸਸਤੇ ਹੋਣਗੇ

ਮੋਬਾਇਲ ਚਾਰਜਰ

ਜੁੱਤੀ

 ਹੀਰੇ ਦੇ ਗਹਿਣੇ

ਮਹਿੰਗੀਆਂ ਚੀਜ਼ਾਂ

ਛੱਤਰੀ

ਬਜਟ ਵਿੱਚ ਸਰਕਾਰ ਨੇ ਦੇਸ਼ ਨੂੰ ਇਲੈਕਟ੍ਰੋਨਿਕਸ ਦੇ ਖੇਤਰ ਵਿੱਚ ਆਤਮ ਨਿਰਭਰ ਬਣਾਉਣ ਉੱਤੇ ਜ਼ੋਰ ਦਿੱਤਾ ਹੈ। ਕੇਂਦਰੀ ਮੰਤਰੀ ਨੇ ਬਜਟ ਵਿੱਚ ਕੁਝ ਉਤਪਾਦਾਂ ‘ਤੇ ਇੰਪੋਰਟ ਡਿਊਟੀ ਵਧਾਈ ਗਈ ਹੈ, ਜਿਸ ਕਾਰਨ ਕਈ ਵਸਤੂਆਂ ਮਹਿੰਗੀਆਂ ਹੋ ਗਈਆ ਹਨ। ਇਸ ਤੋਂ ਇਲਾਵਾ ਬਜਟ ਵਿੱਚ ਕੁਝ ਵਸਤੂਆਂ ਤੋਂ ਦਰਾਮਦ ਡਿਊਟੀ ਘਟਾਈ ਹੈ ਉਹ ਸਸਤੀਆਂ ਵੀ ਹੋਈਆ ਹਨ।

ਕੇਂਦਰੀ ਵਿੱਤ ਮੰਤਰੀ ਨੇ ਮੋਬਾਈਲ ਫ਼ੋਨ ਚਾਰਜਰ, ਮੋਬਾਈਲ ਫ਼ੋਨ ਕੈਮਰਾ ਲੈਂਸ, ਟਰਾਂਸਫ਼ਾਰਮਰਾਂ ਦੇ ਘਰੇਲੂ ਨਿਰਮਾਣ ਨੂੰ ਉਤਸ਼ਾਹਿਤ ਕਰਨ ਲਈ ਕਸਟਮ ਡਿਊਟੀ ਵਿੱਚ ਰਿਆਇਤ ਦਾ ਐਲਾਨ ਕੀਤਾ ਹੈ। ਸਰਕਾਰ ਨੇ ਕੱਟੇ ਅਤੇ ਪਾਲਿਸ਼ ਕੀਤੇ ਹੀਰਿਆਂ ਵਾਲੇ ਹੀਰਿਆਂ ਉੱਤੇ ਕਸਟਮ ਡਿਊਟੀ ਘਟਾ ਕੇ 5% ਕਰ ਦਿੱਤੀ ਹੈ। ਸਿਮਪਲੀ ਸੋਂਡ ਡਾਇਮੰਡ ਉੱਤੇ ਕੋਈ ਕਸਟਮ ਡਿਊਟੀ ਨਹੀਂ ਲਗਾਈ ਜਾਵੇਗੀ। ਦੂਜੇ ਪਾਸੇ ਸਰਕਾਰ ਨੇ ਛਤਰੀਆਂ ‘ਤੇ ਡਿਊਟੀ ਵਧਾ ਕੇ 20 ਫੀਸਦੀ ਕਰ ਦਿੱਤੀ ਹੈ।

ਬਜਟ ਦੇ ਐਲਾਨਾਂ ਦਾ ਅਸਰ ਪੈਟਰੋਲ, ਡੀਜ਼ਲ, ਐਲਪੀਜੀ, ਸੀਐਨਜੀ ਅਤੇ ਸ਼ਰਾਬ, ਚਮੜਾ, ਸੋਨਾ-ਚਾਂਦੀ, ਇਲੈਕਟ੍ਰਾਨਿਕ ਉਤਪਾਦ, ਮੋਬਾਈਲ, ਰਸਾਇਣ, ਵਾਹਨ ਵਰਗੀਆਂ ਦਰਾਮਦਾਂ ਦੀਆਂ ਕੀਮਤਾਂ ‘ਤੇ ਪੈਂਦਾ ਹੈ। ਇਨ੍ਹਾਂ ਉੱਤੇ ਸਰਕਾਰ ਦਰਾਮਦ ਡਿਊਟੀ ਵਧਾ ਜਾਂ ਘਟਾਉਂਦੀ ਹੈ।

Click to comment

Leave a Reply

Your email address will not be published.

Most Popular

To Top