ਵਿਰੋਧ ਪ੍ਰਦਰਸ਼ਨ ਦੇ ਚਲਦੇ 20 ਮਿੰਟ ਤੱਕ ਫਲਾਈਓਵਰ ਤੇ ਰੁਕਿਆ ਰਿਹਾ ਪੀਐਮ ਮੋਦੀ ਦਾ ਕਾਫਲਾ

ਪੰਜਾਬ ਦੇ ਕਿਸਾਨਾਂ ਵੱਲੋਂ ਵਿਰੋਧ ਪ੍ਰਦਰਸ਼ਨ ਦੇ ਚਲਦੇ 20 ਮਿੰਟ ਤੱਕ ਫਲਾਈਓਵਰ ਤੇ ਪੀਐਮ ਮੋਦੀ ਦਾ ਕਾਫਲਾ ਰੁਕਿਆ ਰਿਹਾ। ਪ੍ਰਧਾਨ ਮੰਤਰੀ ਮੋਦੀ ਦੀ ਅੱਜ ਦੀ ਫਿਰੋਜ਼ਪੁਰ ਦੀ ਰੱਦ ਹੋ ਚੁੱਕੀ ਹੈ। ਐਮ.ਐੱਚ.ਏ ਦਾ ਕਹਿਣਾ ਹੈ ਕਿ ਹੁਸੈਨੀਵਾਲਾ ਵਿਚ ਰਾਸ਼ਟਰੀ ਸ਼ਹੀਦ ਸਮਾਰਕ ਤੋਂ ਲਗਭਗ 30 ਕਿੱਲੋਮੀਟਰ ਦੂਰ, ਜਦੋਂ ਪ੍ਰਧਾਨ ਮੰਤਰੀ ਦਾ ਕਾਫ਼ਲਾ ਇਕ ਫਲਾਈਓਵਰ ‘ਤੇ ਪਹੁੰਚਿਆ, ਤਾਂ ਪਤਾ ਲੱਗਿਆ ਕਿ ਕੁਝ ਪ੍ਰਦਰਸ਼ਨਕਾਰੀਆਂ ਨੇ ਸੜਕ ਨੂੰ ਜਾਮ ਕਰ ਦਿੱਤਾ ਸੀ।
ਪ੍ਰਧਾਨ ਮੰਤਰੀ 15-20 ਮਿੰਟ ਤੱਕ ਫਲਾਈਓਵਰ ‘ਤੇ ਫਸੇ ਰਹੇ। ਇਹ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿਚ ਇਕ ਵੱਡੀ ਕਮੀ ਸੀ। ਦੱਸ ਦਈਏ ਕਿ ਐਮ.ਐੱਚ.ਏ ਵਲੋਂ ਪੰਜਾਬ ਸਰਕਾਰ ‘ਤੇ ਕਈ ਸਵਾਲ ਖੜੇ ਕੀਤੇ ਗਏ ਹਨ। ਗ੍ਰਹਿ ਮੰਤਰਾਲੇ (ਐੱਮ.ਐੱਚ.ਏ.) ਦਾ ਕਹਿਣਾ ਹੈ ਕਿ ਉਹ ਇਸ ਗੰਭੀਰ ਸੁਰੱਖਿਆ ਕਮੀ ਦਾ ਨੋਟਿਸ ਲੈ ਰਿਹਾ ਹੈ, ਨੇ ਰਾਜ ਸਰਕਾਰ ਤੋਂ ਇਕ ਵਿਸਤਰਿਤ ਰਿਪੋਰਟ ਮੰਗੀ ਹੈ।
ਰਾਜ ਸਰਕਾਰ ਨੂੰ ਵੀ ਇਸ ਕੁਤਾਹੀ ਦੀ ਜ਼ਿੰਮੇਵਾਰੀ ਤੈਅ ਕਰ ਕੇ ਸਖ਼ਤ ਕਾਰਵਾਈ ਕਰਨ ਲਈ ਕਿਹਾ ਗਿਆ ਹੈ। ਉੱਥੇ ਹੀ ਭਾਜਪਾ ਮੁਖੀ ਜੇ.ਪੀ. ਨੱਡਾ ਨੇ ਵੀ ਇਹ ਕਿਹਾ ਹੈ ਕਿ ਇਹ ਦੁੱਖ ਦੀ ਗੱਲ ਹੈ ਕਿ ਪੰਜਾਬ ਲਈ ਹਜ਼ਾਰਾਂ ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨ ਲਈ ਪ੍ਰਧਾਨ ਮੰਤਰੀ ਦੀ ਫੇਰੀ ਵਿਚ ਵਿਘਨ ਪਿਆ।
