ਵਿਰੋਧੀ ਧਿਰ ਦੇ ਲੀਡਰ ਬਾਜਵਾ ਦੇ ਸੀਐਮ ਮਾਨ ਨੂੰ ਵੱਡੇ ਸਵਾਲ, ਰਾਘਵ ਚੱਢਾ ਦਾ ਸਰਕਾਰ ਪੰਜਾਬ ‘ਚ ਕੀ ਹੈ ਰੋਲ?

 ਵਿਰੋਧੀ ਧਿਰ ਦੇ ਲੀਡਰ ਬਾਜਵਾ ਦੇ ਸੀਐਮ ਮਾਨ ਨੂੰ ਵੱਡੇ ਸਵਾਲ, ਰਾਘਵ ਚੱਢਾ ਦਾ ਸਰਕਾਰ ਪੰਜਾਬ ‘ਚ ਕੀ ਹੈ ਰੋਲ?

ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਿਸ਼ਾਨੇ ਤੇ ਲਿਆ ਹੈ। ਉਹਨਾਂ ਨੇ ਸੀਐਮ ਮਾਨ ਨੂੰ ਸਵਾਲ ਕੀਤਾ ਕਿ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਬੋਰਡਾਂ ਤੇ ਕਾਰਪੋਰੇਸ਼ਨਾਂ ਦੇ ਨਵ-ਨਿਯੁਕਤ ਚੇਅਰਮੈਨਾਂ ਨੂੰ ਕਿਹੜੀ ਸਮਰੱਥਾ ਤਹਿਤ ਸੱਦਿਆ ਹੈ।

ਉਹਨਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਭਗਵੰਤ ਮਾਨ ਪੰਜਾਬ ਸਰਕਾਰ ਵਿੱਚ ਰਾਘਵ ਚੱਢਾ ਦੀ ਭੂਮਿਕਾ ਨੂੰ ਪਰਿਭਾਸ਼ਤ ਕਰਨ ਦੇ ਉਸ ਦੀ ਵਿਆਖਿਆ ਕਰਨ ਦੀ ਰਾਘਵ ਚੱਢਾ ਦੀ ਭੂਮਿਕਾ ਨੂੰ ਪਰਿਭਾਸ਼ਤ ਕਰਨ ਤੇ ਉਸ ਦੀ ਵਿਆਖਿਆ ਕਰਨ ਦੀ ਰਾਘਵ ਚੱਢਾ ਸਿਰਫ਼ ਰਾਜ ਸਭਾ ਮੈਂਬਰ ਹੈ ਜਾਂ ਉਸ ਕੋਲ ਚੇਅਰਮੈਨਾਂ ਦੀਆਂ ਮੀਟਿੰਗਾਂ ਬੁਲਾਉਣ ਦਾ ਵਾਧੂ ਸੰਵਿਧਾਨਿਕ ਅਧਿਕਾਰ ਵੀ ਹੈ।

ਉਹਨਾਂ ਅੱਗੇ ਕਿਹਾ ਕਿ ਰਾਘਵ ਚੱਢਾ ਕਿਸ ਅਧਿਕਾਰ ਤਹਿਤ ਅਜਿਹੀ ਗੱਲਬਾਤ ਕਰ ਰਿਹਾ ਹੈ, ਖ਼ਾਸ ਤੌਰ ਤੇ ਜਦੋਂ ਭਗਵੰਤ ਮਾਨ ਮੁੱਖ ਮੰਤਰੀ ਹੁੰਦਿਆਂ ਹੋਇਆਂ ਚੇਅਰਮੈਨਾਂ ਨਾਲ ਇੱਕ ਵੀ ਮੀਟਿੰਗ ਨਹੀਂ ਕਰ ਸਕੇ। ਕੀ ਇਸ ਨੂੰ ਸਰਕਾਰ ਦੇ ਅੰਦਰ ਚਲਾਈ ਜਾ ਰਹੀ ਇੱਕ ਹੋਰ ਸਰਕਾਰ ਨਹੀਂ ਕਿਹਾ ਜਾ ਸਕਦਾ?”

ਬਾਜਵਾ ਨੇ ਕਿਹਾ ਕਿ ਦੂਜੇ ਪਾਸੇ ਪੰਜਾਬ ਸਰਕਾਰ ਅਜੇ ਤੱਕ ਐਡਵੋਕੇਟ ਜਗਮੋਹਨ ਸਿੰਘ ਭੱਟੀ ਨੂੰ ਸੰਤੁਸ਼ਟ ਨਹੀਂ ਕਰ ਸਕੀ, ਜਿਹਨਾਂ ਨੇ ਰਾਘਵ ਚੱਢਾ ਦੀ ਅਸਥਾਈ ਸਲਾਹਕਾਰ ਪੈਨਲ ਦੇ ਚੇਅਰਮੈਨ ਵਜੋਂ ਨਿਯੁਕਤੀ ਨੂੰ ਚੁਣੌਤੀ ਦੇਣ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਜਨਹਿੱਤ ਪਟੀਸ਼ਨ ਦਾਇਰ ਕੀਤੀ ਸੀ।

Leave a Reply

Your email address will not be published.