News

ਵਿਰੋਧੀ ਧਿਰਾਂ ਅੱਜ ਰਾਸ਼ਟਰਪਤੀ ਨਾਲ ਕਰਨਗੀਆਂ ਮੁਲਾਕਾਤ

ਕਿਸਾਨਾਂ ਦਾ ਅੰਦੋਲਨ ਹੋਰ ਤਿੱਖਾ ਹੁੰਦਾ ਜਾ ਰਿਹਾ ਹੈ। ਕਿਸਾਨ ਅੰਦੋਲਨ ਨੂੰ ਲੈ ਕੇ ਸ਼ਰਦ ਪਵਾਰ ਸਮੇਤ ਪੰਜ ਵਿਰੋਧੀ ਆਗੂ ਅੱਜ ਸ਼ਾਮ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਕਰਨ ਵਾਲੇ ਹਨ। ਰਾਸ਼ਟਰਪਤੀ ਨੂੰ ਮਿਲਣ ਜਾਣ ਵਾਲੇ ਲੀਡਰਾਂ ਵਿੱਚ ਐਨਸੀਪੀ ਮੁਖੀ ਸ਼ਰਦ ਪਵਾਰ, ਕਾਂਗਰਸ ਲੀਡਰ ਰਾਹੁਲ ਗਾਂਧੀ, ਸੀਪੀਐਮ ਲੀਡਰ ਸੀਤਾਰਾਮ ਯੇਚੁਰੀ, ਸੀਪੀਆਈ ਮਹਾਸਕੱਤਰ ਡੀ ਰਾਜਾ ਤੇ ਡੀਐਮਕੇ ਲੀਡਰ ਟੀਆਰ ਬਾਲੂ ਸ਼ਾਮਲ ਹਨ।

ਦਸ ਦਈਏ ਕਿ ਰਾਸ਼ਟਰਪਤੀ ਨਾਲ ਮੁਲਾਕਾਤ ਤੋਂ ਪਹਿਲਾਂ ਪਵਾਰ ਦੇ ਘਰ ਸਾਰੇ ਲੀਡਰਾਂ ਦੀ ਬੈਠਕ ਹੋਵੇਗੀ। ਉਸ ਤੋਂ ਬਾਅਦ ਰਾਸ਼ਟਰਪਤੀ ਭਵਨ ਰਵਾਨਾ ਹੋਣ ਦਾ ਪ੍ਰੋਗਰਾਮ ਹੈ। ਯੇਚੁਰੀ ਨੇ ਕਿਹਾ ਕਿ ਅਸੀਂ ਪੰਜ ਲੋਕ ਰਾਸ਼ਟਰਪਤੀ ਨੂੰ ਭੇਂਟ ਕਰਨ ਤੋਂ ਪਹਿਲਾਂ ਬੈਠਕ ਕਰਾਂਗੇ ਤੇ ਅਪਣੀ ਰਣਨੀਤੀ ਤੈਅ ਕਰਾਂਗੇ।

ਉਹਨਾਂ ਦਸਿਆ ਕਿ ਉਹਨਾਂ ਨੇ ਵਿਰੋਧੀ ਲੀਡਰਾਂ ਨਾਲ ਗੱਲ ਕੀਤੀ ਹੈ ਤੇ ਅਗਲੇ ਕਦਮ ਨੂੰ ਲੈ ਕੇ ਫ਼ੈਸਲਾ ਕੀਤਾ ਹੈ। ਕੋਵਿਡ-19 ਦੀ ਸਥਿਤੀ ਕਾਰਨ ਪ੍ਰਤੀਨਿਧੀਮੰਡਲ ਵਿੱਚ ਪੰਜ ਮੈਂਬਰ ਹੀ ਹੋਣਗੇ। ਉਹਨਾਂ ਦੀ ਕੋਸ਼ਿਸ਼ ਰਹੇਗੀ ਕਿ ਕੁਝ ਹੋਰ ਲੀਡਰਾਂ ਨੂੰ ਵੀ ਇਸ ਵਿੱਚ ਸ਼ਾਮਲ ਹੋਣ ਦਿੱਤਾ ਜਾਵੇ।
  

Click to comment

Leave a Reply

Your email address will not be published. Required fields are marked *

Most Popular

To Top