News

ਵਿਧਾਨ ਸਭਾ ਵਿੱਚ ਉੱਠਿਆ ਬੈਲਟ ਪੇਪਰ ਰਾਹੀਂ ਚੋਣਾਂ ਦਾ ਮੁੱਦਾ

ਪੰਜਾਬ ਸਣੇ ਦੇਸ਼ ਭਰ ਵਿੱਚ ਈ.ਵੀ.ਐਮ ਮਸ਼ੀਨਾਂ ਦਾ ਮੁੱਦਾ ਲੰਮੇ ਸਮੇਂ ਤੋਂ ਉੱਠਦਾ ਰਿਹਾ ਹੈ। ਵਿਰੋਧੀ ਧਿਰਾਂ ਅਕਸਰ ਈ.ਵੀ.ਐਮ. ਮਸ਼ੀਨਾਂ ਨਾਲ ਛੇੜਛਾੜ ਕਰਨ ਅਤੇ ਵੋਟਾਂ ਬੈਲਟ ਪੇਪਰ ਨਾਲ ਕਰਵਾਉਣ ਦੀ ਮੰਗ ਕਰਦੀਆਂ ਰਹੀਆਂ ਹਨ। ਜਿਸ ਤੋਂ ਬਾਅਦ ਅੱਜ ਪੰਜਾਬ ਵਿਧਾਨ ਸਭਾ ਵਿੱਚ ਵੀ ਈ.ਵੀਐਮ ਮਸ਼ੀਨਾ ਦੀ ਥਾਂ ਵੋਟਾਂ ਬੈਲਟ ਪੇਪਰ ਨਾਲ ਕਰਵਾਉਣ ਦਾ ਮੁੱਦਾ ਉੱਠਿਆ ਹੈ।

European elections guide: what's actually on the ballot paper?

ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਬੈਂਸ ਨੇ ਇਹ ਮੁੱਦਾ ਸਦਨ ਅੱਗੇ ਰੱਖਿਆ। ਉਨ੍ਹਾਂ ਕਿਹਾ ਕਿ ਵੋਟਿੰਗ ਮਸ਼ੀਨਾਂ ਦੀ ਥਾਂ ਬੈਲਟ ਪੇਪਰ ਰਾਹੀਂ ਹੋਣੀ ਚੀਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਕਿਸੇ ਵੀ ਸੂਬੇ ਦਾ ਸੰਵਿਧਾਨਿਕ ਹੱਕ ਹੈ ਕਿ ਉਹ ਵੋਟਿੰਗ ਦੀ ਪ੍ਰੀਕਿਰਆ ਆਪਣੇ ਮਰਜ਼ੀ ਨਾਲ ਤਹਿ ਸਕਦਾ ਹੈ ਜਿਸ ‘ਤੇ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ. ਨੇ ਇਸ ਮਾਮਲੇ ਦੀ ਜਾਂਚਣ ਦੀ ਗੱਲ ਆਖੀ ਹੈ।

ਦੂਜੇ ਪਾਸੇ ਸਿਮਰਜੀਤ ਬੈਂਸ ਵੱਲੋਂ ਚੁੱਕੇ ਇਸ ਮਾਮਲੇ ਦਾ ਸਮਰਥਨ ਨਵਜੋਤ ਸਿੰਘ ਸਿੱਧੂ ਤੇ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਵੀ ਕੀਤਾ ਹੈ। ਹਰਪਾਲ ਚੀਮਾ ਨੇ ਇਸ ਸਬੰਧੀ ਬੋਲਦਿਆਂ ਕਿਹਾ ਕਿ ਕੇਂਦਰ ਦੀ ਸਰਕਾਰ ਈਵੀਐਮ ਨਾਲ ਬਣੀ ਸਰਕਾਰ ਹੈ ਜਿਸ ਦਾ ਖਾਮਿਆਜ਼ਾ ਹੁਣ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਮਸ਼ੀਨ ਨਾਲ ਕਦੇ ਵੀ ਨਿਰਪੱਖ ਚੋਣ ਨਹੀਂ ਹੋ ਸਕਦੀ।

ਨਵਜੋਤ ਸਿੱਧੂ ਨੇ ਕਿਹਾ ਕਿ ਕਈ ਵੱਡੇ ਦੇਸ਼ ਈਵੀਐਮ ਨੂੰ ਨਕਾਰ ਚੁੱਕੇ ਹਨ। ਇਸ ਲਈ ਪੰਜਾਬ ਵਿਚ ਵੀ ਚੋਣਾਂ ਬੈਲਟ ਪੇਪਰ ਨਾਲ ਹੋਣੀਆਂ ਚਾਹੀਦੀਆਂ ਹਨ। ਦੱਸ ਦਈਏ ਕਿ ਮਹਾਰਾਸ਼ਟਰ ਸਰਕਾਰ ਵੀ ਬੈਲਟ ਪੇਪਰ ਰਾਹੀਂ ਚੋਣਾਂ ਕਰਵਾਉਣ ਬਾਰੇ ਕਾਨੂੰਨ ਬਣਾ ਰਹੀ ਹੈ। ਸੂਬਾ ਸਰਕਾਰ ਕੋਲ ਅਜਿਹੇ ਕਾਨੂੰਨ ਬਣਾਉਣ ਦਾ ਅਧਿਕਾਰ ਹੈ, ਜਿਸ ਰਾਹੀਂ ਏਵੀਐਮ ਰਾਹੀਂ ਚੋਣਾਂ ਉਤੇ ਰੋਕ ਲਗਾਈ ਜਾ ਸਕਦੀ ਹੈ।

Click to comment

Leave a Reply

Your email address will not be published. Required fields are marked *

Most Popular

To Top