News

ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅਮਿਤ ਸ਼ਾਹ ਦਾ ਵੱਡਾ ਬਿਆਨ, ‘ਬੰਗਾਲ ’ਚ ਸਾਡੀ ਜਿੱਤ ਪੱਕੀ’

ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸਤ ਦਾ ਮੌਸਮ ਵੀ ਬਦਲ ਰਿਹਾ ਹੈ। ਸਿਆਸੀ ਪਾਰਟੀਆਂ ਚੋਣਾਂ ਵਿੱਚ ਜਿੱਤ ਲਈ ਕਈ ਹਥਕੰਡੇ ਅਪਣਾ ਰਹੀਆਂ ਹਨ। ਉੱਥੇ ਹੀ ਅਮਿਤ ਸ਼ਾਹ ਨੇ ਬਿਆਨ ਦਿੱਤਾ ਹੈ ਕਿ ਬੰਗਾਲ ਵਿੱਚ ਜਿੱਤ ਉਹਨਾਂ ਦੀ ਪਾਰਟੀ ਦੀ ਹੀ ਹੋਵੇਗੀ। ਉਹਨਾਂ ਨੇ ਬੰਗਾਲ ਵਿੱਚ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਦਾ ਦਾਅਵਾ ਕੀਤਾ ਹੈ। ਉਹਨਾਂ ਕਿਹਾ ਕਿ ਹੁਣ ਬੰਗਾਲ ਦੇ ਲੋਕ ਦੀਦੀ ਤੋਂ ਅੱਕ ਚੁੱਕੇ ਹਨ ਅਤੇ ਕਾਂਗਰਸ ਲਈ ਨਾ ਤਾਂ ਅਸਮ ਵਿੱਚ ਕੁਝ ਬਚਿਆ ਹੈ ਅਤੇ ਨਾ ਹੀ ਬੰਗਾਲ ਵਿੱਚ।

Mamata Banerjee Accuses BJP Of Making False Promises Before Elections

200 ਤੋਂ ਵੱਧ ਸੀਟਾਂ ਜਿੱਤਣ ਦੇ ਦਾਅਵੇ ’ਤੇ ਉਹਨਾਂ ਕਿਹਾ ਕਿ, “2019 ਵਿੱਚ ਉਹਨਾਂ ਨੇ 18 ਲੋਕ ਸਭਾ ਸੀਟਾਂ ਜਿੱਤੀਆਂ ਸਨ। ਉਸ ਸਮੇਂ ਲੋਕਾਂ ਦਾ ਸਾਡੇ ਪ੍ਰਤੀ ਯਕੀਨ ਨਹੀਂ ਸੀ ਪਰ ਹੁਣ ਉਹਨਾਂ ਨੂੰ ਸਾਡੀ ਪਾਰਟੀ ਤੇ ਪੂਰਾ ਯਕੀਨ ਹੈ। ਉਹਨਾਂ ਅੱਗੇ ਕਿਹਾ ਕਿ ਅਸਮ ਵਿੱਚ ਬਦਰੂਦੀਨ ਅਜਮਲ ਅਗਵਾਈ ਵਾਲੀ ਏਐਨਯੂਡੀਐਫ ਨਾਲ ਕਾਂਗਰਸ ਦਾ ਗਠਜੋੜ ਸੂਬੇ ਵਿੱਚ ਭਾਜਪਾ ਦੀ ਜਿੱਤ ਦਾ ਵੱਡਾ ਕਾਰਨ ਬਣੇਗਾ।

ਅਜਮਲ ਨਾਲ ਮਿਲ ਕੇ ਕਾਂਗਰਸ ਘੁਸਪੈਠ ਨੂੰ ਨਹੀਂ ਰੋਕ ਸਕਦੀ।” ਪੱਛਮ ਬੰਗਾਲ ਚੋਣਾਂ ਵਿੱਚ ਭਾਜਪਾ ਦੀ ਵੱਡੀ ਜਿੱਤ ਦੇ ਵਿਸ਼ਵਾਸ ਦਾ ਆਧਾਰ ਪੁੱਛਣ ’ਤੇ ਸ਼ਾਹ ਨੇ ਕਿਹਾ ਕਿ 2019 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਪਾਰਟੀ ਨੇ ਅਪਣੀ ਸਥਿਤੀ ਲਗਾਤਾਰ ਮਜ਼ਬੂਤ ਕੀਤੀ ਹੈ ਜਦਕਿ ਤ੍ਰਿਣਮੂਲ ਕਾਂਗਰਸ ਦੀ ਸਥਿਤੀ ਸਮਰਥਨ ਆਧਾਰ ਗੁਆ ਚੁੱਕੀ ਹੈ ਅਤੇ ਵੱਡੀ ਗਿਣਤੀ ਵਿੱਚ ਕਾਂਗਰਸ ਦੇ ਲੀਡਰ ਪਾਰਟੀ ਤੋਂ ਵੱਖ ਹੋ ਗਏ ਹਨ।

ਅਸਮ ਵਿੱਚ ਵਿਵਾਦਪੂਰਨ ਨਾਗਰਿਕਤਾ ਸੋਧ ਕਾਨੂੰਨ ਲਾਗੂ ਨਾ ਕਰਨ ਦੇ ਰਾਹੁਲ ਗਾਂਧੀ ਦੇ ਬਿਆਨ ਬਾਰੇ ਪੁੱਛੇ ਜਾਣ ’ਤੇ ਗ੍ਰਹਿ ਮੰਤਰੀ ਨੇ ਕਿਹਾ ਕਿ ਉਹਨਾਂ ਨੂੰ ਇਹ  ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਹ ਰਾਸ਼ਟਰੀ ਨਾਗਰਿਕਤਾ ਪੰਜੀ ਨੂੰ ਲਾਗੂ ਕਰਨਗੇ ਜਾਂ ਨਹੀਂ। ਉਹਨਾਂ ਕਿਹਾ ਕਿ, ‘ਰਾਹੁਲ ਗਾਂਧੀ ਇਹ ਦੱਸਣ ਕੇ ਐਨਆਰਸੀ ’ਤੇ ਉਹਨਾਂ ਦੀ ਕੀ  ਨੀਤੀ ਹੈ।’

ਇਹ ਪੁੱਛਣ ’ਤੇ ਕਿ ਭਾਜਪਾ ਨੇ ਪੱਛਮੀ ਬੰਗਾਲ ਵਿੱਚ ਸੀਏਏ ਲਾਗੂ ਕਰਨ ਦਾ  ਐਲਾਨ ਕੀਤਾ ਹੈ ਪਰ ਪਾਰਟੀ ਅਸਮ ਵਿੱਚ ਇਹ ਮੁੱਦਾ ਨਹੀਂ ਚੁੱਕ ਰਹੀ ਤਾਂ ਉਹਨਾਂ ਕਿਹਾ ਕਿ, “ਟੀਐਮਸੀ ਸਰਕਾਰ ਇਸ ਦੇ ਖਿਲਾਫ਼ ਹੈ ਜਿਸ ਤੋਂ ਬਾਅਦ ਪਾਰਟੀ ਨੇ ਸੂਬੇ ਵਿੱਚ ਕਾਨੂੰਨ ਦੇ ਸਮਰਥਨ ਤੇ ਅਪਣਾ ਪੱਖ ਰੱਖਿਆ ਹੈ।”

Click to comment

Leave a Reply

Your email address will not be published.

Most Popular

To Top