News

ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੇ ਆਪਣੇ ਹੀ ਸਰਕਾਰ ’ਤੇ ਖੜ੍ਹੇ ਕੀਤੇ ਸਵਾਲ, ਲਿਖੀ ਚਿੱਠੀ  

‘ਆਪ’ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੇ ਬੇਅਦਬੀ ਮਾਮਲਿਆਂ ਦੀ ਜਾਂਚ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖੀ ਹੈ। ਇਹ ਚਿੱਠੀ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀਕਾਂਡ ਨੂੰ ਲੈ ਕੇ ਪੱਤਰ ਹੈ। ਇਸ ਵਿੱਚ ਫਰੀਦਕੋਟ ਸੈਸ਼ਨ ਕੋਰਟ ਵਿੱਚ ਚੱਲ ਰਹੇ ਮੁਕੱਦਮੇ ਨੂੰ ਅੱਗੇ ਵਧਾਉਣ ਦੀ ਮੰਗ ਕੀਤੀ ਗਈ ਹੈ। ਬੇਅਦਬੀ ਦੇ ਮੁਲਜ਼ਮ ਕੇਸ ਨੂੰ ਰੱਦ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਇਸ ਚਿੱਠੀ ਵਿੱਚ ਪੰਜਾਬ ਸਰਕਾਰ ਵੱਲੋਂ ਬਣਾਈ ਐਸਆਈਟੀ ਤੇ ਸਵਾਲ ਚੁੱਕੇ ਗਏ ਹਨ। ਐਸਆਈਟੀਜ਼ ਨੇ ਕੇਸਾਂ ਨੂੰ ਤਰਕਸੰਗਤ ਸਿੱਟੇ ਤੇ ਪਹੁੰਚਾਉਣ ਲਈ ਕੁਝ ਨਹੀਂ ਕੀਤਾ। ਦੱਸ ਦਈਏ ਕਿ ਕੁੰਵਰ ਵਿਜੇ ਪ੍ਰਤਾਪ ਨੇ ਸੀਐੱਮ ਨੂੰ ਭੇਜੀ ਚਿੱਠੀ ’ਚ ਲਿਖਿਆ ਹੈ ਕਿ ਪੰਜਾਬ ਹਰਿਆਣਾ ਹਾਈਕੋਰਟ ਅਤੇ ਸੁਪਰੀਮ ਕੋਰਟ ਵਿਖੇ ਬਹਿਬਲਾ ਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਮਾਮਲੇ ਸਬੰਧੀ ਕਈ ਮਾਮਲੇ ਅਤੇ ਰਿਟ ਪਟੀਸ਼ਨ ਪੈਡਿੰਗ ਹਨ।

ਇਨ੍ਹਾਂ ਸਬੰਧੀ ਉਨ੍ਹਾਂ ਨੂੰ ਇੱਕ ਮਾਧਿਅਮ ਜ਼ਰੀਏ ਪਤਾ ਚੱਲਿਆ ਹੈ ਕਿ ਸਰਕਾਰ ਵੱਲੋਂ ਇਨ੍ਹਾਂ ਪੈਡਿੰਗ ਮਾਮਲਿਆਂ ਅਤੇ ਰਿਟ ਪਟੀਸ਼ਨਾਂ ਨੂੰ ਸਹੀ ਢੰਗ ਨਾਲ ਨਹੀਂ ਦੇਖਿਆ ਜਾ ਰਿਹਾ ਹੈ। ਉਨ੍ਹਾਂ ਅੱਗੇ ਲਿਖਿਆ ਕਿ ਫਰੀਦਕੋਟ ਸੈਸ਼ਨ ਕੋਰਟ ਚ ਚੱਲ ਰਹੇ ਕੇਸ ਵੀ ਅੱਗੇ ਵਧ ਨਹੀਂ ਰਹੇ ਹਨ। ਪਹਿਲਾਂ ਵੀ ਇਸੇ ਤਰ੍ਹਾਂ ਕਾਰਨ ਹੀ ਉਨ੍ਹਾਂ ਨੇ 9 ਅਪ੍ਰੈਲ 2021 ਨੂੰ ਆਈਪੀਐਸ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।

ਉਨ੍ਹਾਂ ਆਪਣੀ ਚਿੱਠੀ ’ਚ ਅੱਗੇ ਕਿਹਾ ਮੁਲਜ਼ਮ ਕਾਫੀ ਕੋਸ਼ਿਸ਼ ਕਰ ਰਹੇ ਹਨ ਕਿ ਫਰੀਦਕੋਟ ਸੈਸ਼ਨ ਕੋਰਟ ਚ ਚੱਲ ਰਹੀ ਜਾਂਚ ਅਤੇ ਸੁਣਵਾਈ ਤੋਂ ਖੁਦ ਨੂੰ ਬਰੀ ਕਰਵਾਉਣ ਲਈ ਜੁੱਟੇ ਹੋਏ ਹਨ। ਨਾਲ ਹੀ ਉਨ੍ਹਾਂ ਨੇ ਕਿਹਾ ਕਿ 20 ਮਈ 2022 ਨੂੰ ਪੰਜਾਬ ਹਰਿਆਣਾ ਹਾਈਕੋਰਟ ਚ ਕਈ ਮਾਮਲੇ ਸੁਣੇ ਜਾਣੇ ਹਨ ਇੱਕ ਪਾਸੇ ਮਾਮਲਿਆਂ ਦੀ ਸੁਣਵਾਈ ਸੈਸ਼ਨ ਕੋਰਟ ਚ ਚਲ ਰਹੀ ਹੈ ਅਤੇ ਦੂਜੇ ਪਾਸੇ ਮੁਲਜ਼ਮਾਂ ਵੱਲੋਂ ਸਿਵਲ ਲਿਟਿਗੇਸ਼ਨ ਦਾਖਿਲ ਕੀਤੀ ਗਈ ਹੈ ਜੋ ਮੁਲਜ਼ਮਾਂ ਦੀ ਮੰਸ਼ਾਂ ਨੂੰ ਸਾਫ ਜ਼ਾਹਿਰ ਕਰ ਰਹੀ ਹੈ।

Click to comment

Leave a Reply

Your email address will not be published.

Most Popular

To Top