News

ਵਿਧਾਇਕਾਂ ਨਾਲ ਗੱਲਬਾਤ ਕਰਨ ਲਈ ਕੈਪਟਨ ਕਰਨਗੇ ਬੈਠਕ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 26-27 ਮਈ ਨੂੰ ਮੁੱਖ ਮੰਤਰੀ ਵਿਧਾਇਕਾਂ ਨਾਲ ਚਰਨਬੱਧ ਤਰੀਕੇ ਨਾਲ ਬੈਠਕ ਕਰ ਸਕਦੇ ਹਨ। ਪੰਜਾਬ ਦੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਤੇ ਸਵਾਲ ਉਠਣੇ ਸ਼ੁਰੂ ਹੋ ਗਏ ਹਨ।

Punjab extends COVID-19 curbs till April 10 as Centre flags concern over  spike in cases - The Week

ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਤਾਂ ਖੁੱਲ੍ਹੇ ਤੌਰ ਤੇ ਵਿਧਾਇਕਾਂ ਨੂੰ ਬਗ਼ਾਵਤ ਕਰਨ ਦਾ ਸੱਦਾ ਦਿੰਦਿਆਂ ਕਹਿ ਦਿੱਤਾ ਹੈ ਕਿ ਵਿਧਾਇਕ ਮਿਲ ਕੇ ਸਰਕਾਰ ਨੂੰ ਡੇਗ ਦੇਣ। ਇਸ ਬੈਠਕ ਵਿੱਚ ਵਧੇਰੇ ਚਰਚਾ 2022 ਦੀਆਂ ਵਿਧਾਨ ਸਭਾ ਚੋਣਾਂ ਤੇ ਹੋ ਸਕਦੀ ਹੈ। 2022 ਦੀਆਂ ਚੋਣਾਂ ਨੂੰ ਲੈ ਕੇ ਕਾਫੀ ਹੱਦ ਤੱਕ ਸਥਿਤੀਆਂ ਅਤੇ ਤਸਵੀਰ ਪੂਰੀ ਤਰ੍ਹਾਂ ਸਾਫ਼ ਹੋ ਜਾਵੇਗੀ।

ਦੱਸ ਦਈਏ ਕਿ ਪਿਛਲੇ ਮਹੀਨੇ ਵੀ ਵਿਧਾਇਕਾਂ ਨਾਲ ਬੈਠਕ ਕੀਤੀ ਸੀ ਪਰ ਇਸ ਦੌਰਾਨ ਕੋਟਕਪੂਰਾ, ਬਹਿਬਲਕਲਾਂ ਗੋਲੀਕਾਂਡ ਮਾਮਲਾ ਚਰਚਾ ਦਾ ਕੇਂਦਰ ਰਿਹਾ ਸੀ। ਸਿਸਵਾਂ ਫ਼ਾਰਮ ਹਾਊਸ ਤੇ ਦੋ ਪੜਾਵਾਂ ਵਿੱਚ ਹੋਈ ਬੈਠਕ ਵਿੱਚ ਮੁੱਖ ਮੰਤਰੀ ਨੇ ਇੱਕ-ਇੱਕ ਕਰ ਕੇ ਵਿਧਾਇਕਾਂ ਦੀ ਰਾਏ ਸੁਣੀ ਸੀ।

Click to comment

Leave a Reply

Your email address will not be published.

Most Popular

To Top