ਵਿਦੇਸ਼ੀ ਪੰਜਾਬੀ ਭਰਾਵਾਂ ਨੇ ਭੇਜੇ ਕਿਸਾਨਾਂ ਲਈ 20 ਕੁਇੰਟਲ ਬਦਾਮ, ਪੰਜਾਬੀਆਂ ਲਈ ਖੋਲ੍ਹੇ ਦਰਵਾਜ਼ੇ

ਕਿਸਾਨਾਂ ਨੂੰ ਭਾਰਤ ਦੇ ਸਾਰੇ ਰਾਜਾਂ ਤੋਂ ਬਹੁਤ ਵੱਡੀ ਗਿਣਤੀ ਵਿੱਚ ਸਮਰਥਨ ਮਿਲ ਰਿਹਾ ਹੈ। ਇਸ ਦੇ ਨਾਲ ਨਾਲ ਵਿਦੇਸ਼ਾਂ ਚੋਂ ਵੀ ਭਰਵਾਂ ਸਮਰਥਨ ਮਿਲ ਰਿਹਾ ਹੈ। ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੇ ਹਮੇਸ਼ਾ ਖੁੱਲ੍ਹ ਕੇ ਪੰਜਾਬ ਦੇ ਲੋਕਾਂ ਦਾ ਸਾਥ ਦਿੱਤਾ ਹੈ।

ਅਜਿਹੇ ਵਿੱਚ ਅਮਰੀਕਾ ਵਿੱਚ ਵਸਦੇ ਪੰਜਾਬੀ ਟੁੁੱਟ ਭਰਾਵਾਂ ਨੇ ਦਿੱਲੀ ਵਿੱਚ ਮੋਰਚਾ ਮੱਲੀ ਬੈਠੇ ਕਿਸਾਨਾਂ ਲਈ 20 ਕੁਇੰਟਲ ਦੇ ਕਰੀਬ ਬਦਾਮ ਭੇਜੇ ਹਨ। ਪੰਜਾਬ ਆਏ ਰਣਵੀਰ ਸਿੰਘ ਟੁੱਟ ਨੇ ਦਸਿਆ ਕਿ ਦਿੱਲੀ ਮੋਰਚੇ ਵਿੱਚ ਉਹ ਵੀ ਅਪਣਾ ਯੋਗਦਾਨ ਪਾ ਰਹੇ ਹਨ।
ਪਿਛਲੇ ਪੰਜ ਦਿਨਾਂ ਵਿੱਚ ਉਹਨਾਂ ਨੇ 20 ਕੁਇੰਟਲ ਬਦਾਮ ਦਿੱਲੀ ਮੋਰਚੇ ਤੇ ਡਟੇ ਕਿਸਾਨਾਂ ਲਈ ਭੇਜੇ ਹਨ। ਅਮਰੀਕਾ ਵਿੱਚ ਉਹ 10 ਹਜ਼ਾਰ ਏਕੜ ਵਿੱਚ ਬਦਾਮਾਂ ਦੀ ਖੇਤੀ ਕਰਦੇ ਹਨ ਤੇ ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ਨਾਲ ਬਦਾਮਾਂ ਦਾ ਕਾਰੋਬਾਰ ਕਰਦੇ ਹਨ।
ਕਿਸਾਨ ਮੋਰਚੇ ਲਈ ਬਦਾਮ ਭੇਜਣਾ ਉਹਨਾਂ ਲਈ ਵੱਡੇ ਫਕਰ ਅਤੇ ਸੇਵਾ ਵਾਲੀ ਗੱਲ ਹੈ। ਦੁਨੀਆ ਭਰ ਦੇ ਲੋਕ ਇਸ ਅੰਦੋਲਨ ਨੂੰ ਦੇਖ ਕੇ ਹੈਰਾਨ ਹਨ। ਜਿਸ ਤਰ੍ਹਾਂ ਪੰਜਾਬੀਆਂ ਨੇ ਹੌਂਸਲੇ ਤੇ ਦਲੇਰੀ, ਦ੍ਰਿੜ ਇਰਾਦੇ ਨਾਲ ਇਸ ਅੰਦੋਲਨ ਨੂੰ ਚਲਾਇਆ ਹੈ ਉਸ ਨੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ।
