News

ਵਿਦੇਸ਼ਾਂ ’ਚ ਵਸਦੇ ਭਾਰਤੀਆਂ ਲਈ ਵੱਡੀ ਖ਼ਬਰ, ਕੇਂਦਰ ਸਰਕਾਰ ਨੇ ਜਾਰੀ ਕੀਤੇ ਹੁਕਮ

ਵਿਦੇਸ਼ਾਂ ਵਿੱਚ ਵਸਦੇ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਕੇਂਦਰ ਸਰਕਾਰ ਨੇ ਰਾਹਤ ਦਿੱਤੀ ਹੈ। ਹੁਣ ਓਸੀਆਈ ਯਾਨੀ ‘ਓਵਰਸੀਜ਼ ਸਿਟੀਜ਼ਨ ਆਫ ਇੰਡੀਆ’ ਕਾਰਡ ਧਾਰਕਾਂ ਨੂੰ ਯਾਤਰਾ ਦੌਰਾਨ ਅਪਣਾ ਪੁਰਾਣਾ ਪਾਸਪੋਰਟ ਨਾਲ ਲੈ ਕੇ ਜਾਣਾ ਲਾਜ਼ਮੀ ਨਹੀਂ ਹੋਵੇਗਾ। ਸਰਕਾਰ ਨੇ ਓਸੀਆਈ ਕਾਰਡ ਰਿਨਿਊ ਕਰਾਉਣ ਦੀ ਮਿਆਦ 31 ਦਸੰਬਰ 2021 ਤਕ ਵਧਾਉਣ ਦਾ ਫ਼ੈਸਲਾ ਕੀਤਾ ਹੈ।

New rules to apply for an Indian passport announced | India.com

ਕਾਰਨ ਹੈ ਕਿ ਕਾਰਡ ਹੋਲਡਰ ਜਦੋਂ 20 ਅਤੇ 50 ਸਾਲ ਦੀ ਉਮਰ ਦਾ ਹੁੰਦਾ ਹੈ ਤਾਂ ਜਿਹੜੇ ਦੇਸ਼ ਵਿੱਚ ਉਹ ਰਹਿੰਦਾ ਹੈ ਉਸ ਦੇਸ਼ ਵਿੱਚ ਜਦੋਂ ਉਹ ਨਵਾਂ ਪਾਸਪੋਰਟ ਬਣਵਾਉਂਦਾ ਹੈ ਤਾਂ ਉਸ ਨੂੰ ਓਸੀਆਈ ਕਾਰਡ ਵੀ ਰਿ-ਇਸ਼ੂ ਕਰਵਾਉਣਾ ਪੈਂਦਾ ਹੈ। ਓਵਰਸੀਜ਼ ਸਿਟੀਜ਼ਨ ਦੇ ਹਿੱਤਾਂ ਲਈ ਕੰਮ ਕਰਨ ਵਾਲੇ ਜੈਪੁਰ ਫੁਟ ਯੂਐਸਏ ਦੇ ਚੇਅਰਮੈਨ ਪ੍ਰੇਮ ਭੰਡਾਰੀ ਲੰਬੇ ਸਮੇਂ ਤੋਂ ਇਸ ਦੇ ਲਈ ਕੇਂਦਰ ਸਰਕਾਰ ਨਾਲ ਸੰਪਰਕ ਕਰ ਰਹੇ ਸਨ।

ਉਹ ਚਾਹੁੰਦੇ ਸਨ ਕਿ ਓਸੀਆਈ ਸਬੰਧੀ ਗਾਈਡਲਾਈਨਜ਼ ਵਿੱਚ ਬਦਲਾਅ ਕੀਤਾ ਜਾਵੇ ਤਾਂ ਕਿ ਲੋਕਾਂ ਦੀ ਪਰੇਸ਼ਾਨੀ ਦੂਰ ਹੋ ਸਕੇ। ਜਿਹਨਾਂ ਨੂੰ ਅਪ੍ਰਵਾਸੀ ਭਾਰਤੀ ਨਾਗਰਿਕ ਕਿਹਾ ਜਾਂਦਾ ਹੈ ਉਹਨਾਂ ਲਈ ਇਹ ਇਕ ਪਾਸਪੋਰਟ ਦੀ ਤਰ੍ਹਾਂ ਹੀ ਕਾਰਡ ਜਾਰੀ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ।

Vadodara Airport, Vadodara International Airport

ਇਸ ਨੂੰ ਲੰਬੇ ਸਮੇਂ ਦਾ ਵੀਜ਼ਾ ਕਿਹਾ ਜਾ ਸਕਦਾ ਹੈ ਜੋ ਭਾਰਤੀਆਂ ਲਈ ਲਾਗੂ ਹੁੰਦਾ ਹੈ ਤਾਂ ਕਿ ਉਹਨਾਂ ਨੂੰ ਅਪਣੇ ਦੇਸ਼ ਲਈ ਹੀ ਵਾਰ-ਵਾਰ ਵੀਜ਼ਾ ਨਾ ਲੈਣਾ ਪਵੇ। ਟਿਕਟ ਕੈਂਸਲ, ਆਉਣ ਜਾਣ ਦਾ ਖਰਚ, ਫਿਰ ਐਂਮਰਜੈਂਸੀ ਵੀਜ਼ਾ ਅਪਲਾਈ ਵਿੱਚ ਸਮਾਂ ਅਤੇ ਪੈਸਿਆਂ ਦੀ ਬਰਬਾਦੀ ਵੀ ਯਾਤਰੀਆਂ ਲਈ ਪਰੇਸ਼ਾਨੀ ਦਾ ਕਾਰਨ ਬਣ ਰਿਹਾ ਸੀ।

ਲੰਬੀ ਡਿਮਾਂਡ ਅਤੇ ਵਿਚਾਰ-ਵਟਾਂਦਰਿਆਂ ਤੋਂ ਬਾਅਦ ਆਖਰ ਕੇਂਦਰ ਸਰਕਾਰ ਨੇ ਓਸੀਆਈ ਦੇ ਨਾਲ ਪੁਰਾਣੇ ਪਾਸਪੋਰਟ ਦੀ ਜ਼ਰੂਰਤ ਨੂੰ ਹਟਾ ਦਿੱਤਾ। ਕੇਂਦਰ ਸਰਕਾਰ ਨੇ ਓਸੀਆਈ ਕਾਰਡ ਦੇ ਰਿਨੁਅਲ ਦੀ ਮਿਆਦ 31 ਦਸੰਬਰ 2021 ਤਕ ਵਧਾਉਂਦੇ ਹੋਏ ਗਾਈਡਲਾਈਨਜ਼ ਵਿੱਚ ਪੁਰਾਣੇ ਪਾਸਪੋਰਟ ਦੀ ਜ਼ਰੂਰਤ ਦੇ ਕਲਾਜ ਨੂੰ ਹਟਾ ਦਿੱਤਾ ਹੈ। ਇਸ ਨਾਲ ਹੁਣ ਵਿਦੇਸ਼ਾਂ ਵਿੱਚ ਰਹਿ ਰਹੇ ਭਾਰਤੀ ਮੂਲ ਦੇ ਨਾਗਰਿਕਾਂ ਨੂੰ ਨਾ ਤਾਂ ਏਅਰਪੋਰਟ ਪਹੁੰਚਣ ਤੋਂ ਬਾਅਦ ਵਾਪਸ ਆਉਣਾ ਪਵੇਗਾ ਅਤੇ ਨਾ ਹੀ ਐਮਰਜੈਂਸੀ ਵੀਜ਼ਾ ਲਈ ਪਰੇਸ਼ਾਨੀ ਹੋਵੇਗੀ।

Click to comment

Leave a Reply

Your email address will not be published.

Most Popular

To Top