ਵਿਦੇਸ਼ ਗਏ ਨੌਜਵਾਨ ਨੇ ਦੋਸਤ ਤੋਂ ਤੰਗ ਹੋ ਕੇ ਚੁੱਕਿਆ ਖੌਫਨਾਕ ਕਦਮ, ਪਰਿਵਾਰ ਦਾ ਬੁਰਾ ਹਾਲ

 ਵਿਦੇਸ਼ ਗਏ ਨੌਜਵਾਨ ਨੇ ਦੋਸਤ ਤੋਂ ਤੰਗ ਹੋ ਕੇ ਚੁੱਕਿਆ ਖੌਫਨਾਕ ਕਦਮ, ਪਰਿਵਾਰ ਦਾ ਬੁਰਾ ਹਾਲ

ਚੰਗੇ ਭਵਿੱਖ ਦੀ ਉਮੀਦ ਲੈ ਕੇ ਵਿਦੇਸ਼ ਗਏ ਇੱਕ ਨੌਜਵਾਨ ਨੇ ਵਿਦੇਸ਼ ਵਿੱਚ ਖੌਫਨਾਕ ਕਦਮ ਚੁੱਕਦੇ ਹੋਏ ਅਪਣੀ ਜੀਵਨ ਲੀਲਾ ਸਮਾਪਤ ਕਰ ਲਈ, ਨੌਜਵਾਨ ਵੱਲੋਂ ਮਰਨ ਤੋਂ ਪਹਿਲਾਂ ਇੱਕ ਵੀਡੀਓ ਵੀ ਬਣਾਈ ਗਈ, ਜਿਸ ਵਿੱਚ ਓਸ ਵੱਲੋਂ ਅਪਣੀ ਮੌਤ ਲਈ ਅਪਣੇ ਹੀ ਇੱਕ ਸਾਥੀ ਨੂੰ ਜਿੰਮੇਵਾਰ ਦੱਸਿਆ ਜਾ ਰਿਹਾ ਹੈ। ਨੌਜਵਾਨ ਨੇ ਕਿਹਾ ਕਿ ਓਸ ਦੇ ਸਾਥੀ ਵੱਲੋਂ ਓਸ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ, ਜਿਸ ਕਾਰਨ ਓਹ ਇਹ ਖੌਫਨਾਕ ਕਦਮ ਚੁੱਕਣ ਲਈ ਮਜ਼ਬੂਰ ਹੋਇਆ ਹੈ।

ਖੁਦਕੁਸ਼ੀ ਕਰਨ ਇਹ ਨੌਜਵਾਨ ਹੁਸ਼ਿਆਰਪੁਰ ਦੇ ਪਿੰਡ ਬਾੜੀਆਂ ਕਲਾਂ ਨਾਲ ਸੰਬੰਧਤ ਸੀ, ਮ੍ਰਿਤਕ ਨੌਜਵਾਨ ਦੇ ਪਿਤਾ ਨੇ ਦੱਸਿਆ ਕਿ ਓਸ ਵੱਲੋਂ 5 ਸਾਲ ਪਹਿਲਾਂ ਕਰਜਾ ਲੈ ਕੇ ਅਪਣੇ ਪੁੱਤਰ ਨੂੰ ਦੁਬਈ ਭੇਜਿਆ ਸੀ, ਪਰ ਕੁਝ ਦਿਨ ਪਹਿਲਾਂ ਦੁਬਈ ਤੋਂ ਕਿਸੇ ਨੇ ਓਹਨਾਂ ਨੂੰ ਫੋਨ ਕਰਕੇ ਉਸ ਦੇ ਪੁੱਤ ਦੀ ਮੌਤ ਹੋਣ ਦੀ ਖ਼ਬਰ ਦਿੱਤੀ।

ਉਹਨਾਂ ਦੱਸਿਆ ਕਿ ਉਸ ਦੇ ਪੁੱਤ ਨੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕੀਤੀ ਐ, ਪਰ ਉਹਨਾਂ ਨੂੰ ਸ਼ੱਕ ਐ ਕੀ ਉਹਨਾਂ ਦੇ ਪੁੱਤਰ ਨੂੰ ਤੰਗ ਪ੍ਰੇਸ਼ਾਨ ਕਰਨ ਵਾਲਿਆਂ ਵੱਲੋਂ ਹੀ ਉਸ ਨੂੰ ਮਾਰਿਆ ਗਿਆ ਹੈ।

ਮ੍ਰਿਤਕ ਨੌਜਵਾਨ ਦੇ ਪਿਤਾ ਨੇ ਆਪਣੇ ਪੁੱਤ ਦੀ ਲਾਸ਼ ਭਾਰਤ ਲਿਆਉਣ ਅਤੇ ਮੌਤ ਲਈ ਜਿੰਮੇਵਾਰ ਵਿਅਕਤੀ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਮਜਬੂਰ ਪਿਤਾ ਵੱਲੋਂ ਅਪਣੇ ਪੁੱਤ ਦੀ ਲਾਸ਼ ਪੰਜਾਬ ਲਿਆਉਣ ਦੀ ਗੁਹਾਰ ਲਗਾਈ ਜਾ ਰਹੀ ਹੈ ਤਾਂ ਜੋ ਅਪਣੇ ਨੌਜਵਾਨ ਪੁੱਤ ਦਾ ਅੰਤਿਮ ਸਸਕਾਰ ਆਪਣੇ ਪਿੰਡ ਵਿੱਚ ਕੀਤਾ ਜਾ ਸਕੇ।

Leave a Reply

Your email address will not be published. Required fields are marked *