ਵਿਦੇਸ਼ ਗਈ ਕੁੜੀ ਨੂੰ 70,000 ਵਿੱਚ ਵੇਚਿਆ, ਕੁੜੀ ਨੇ ਕੀਤੀ ਭਾਰਤ ਵਾਪਸ ਲਿਆਉਣ ਦੀ ਅਪੀਲ

 ਵਿਦੇਸ਼ ਗਈ ਕੁੜੀ ਨੂੰ 70,000 ਵਿੱਚ ਵੇਚਿਆ, ਕੁੜੀ ਨੇ ਕੀਤੀ ਭਾਰਤ ਵਾਪਸ ਲਿਆਉਣ ਦੀ ਅਪੀਲ

ਪੰਜਾਬ ਦੇ ਬਹੁਤ ਸਾਰੇ ਨੌਜਵਾਨ ਆਪਣੇ ਘਰ ਦੀ ਗਰੀਬੀ ਦੂਰ ਕਰਨ ਲਈ ਵਿਦੇਸ਼ਾਂ ਦਾ ਰੁਖ਼ ਕਰਦੇ ਹਨ। ਪਰ ਕੁਝ ਲੋਕਾਂ ਨੂੰ ਵਿਦੇਸ਼ਾਂ ਦੀ ਕਮਾਈ ਰਾਸ ਨਹੀਂ ਆਉਂਦੀ। ਪੰਜਾਬ ਦੇ ਪਿੰਡ ਧੁਲੇਟਾ ਦੀ ਇੱਕ ਕੁੜੀ ਦੀ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਉਹ ਕਹਿ ਰਹੀ ਹੈ ਕਿ, ਉਹ ਮਸਕਟ ਵਿੱਚ ਫਸੀ ਹੋਈ ਹੈ। ਵੀਡੀਓ ਵਿੱਚ ਕੁੜੀ ਕਹਿ ਰਹੀ ਹੈ ਕਿ ਉਸ ਨੂੰ 70,000 ਵਿੱਚ ਵੇਚ ਦਿੱਤਾ ਗਿਆ ਹੈ।

ਉਸ ਨਾਲ ਹਰ ਰੋਜ਼ ਕੁੱਟਮਾਰ ਕੀਤੀ ਜਾਂਦੀ ਹੈ ਅਤੇ ਉਸ ਨੂੰ ਖਾਣ ਲਈ ਰੋਟੀ ਵੀ ਨਹੀਂ ਦਿੱਤੀ ਜਾਂਦੀ। ਇਸ ਸੰਬੰਧੀ ਧੁਲੇਟਾ ਦੀ ਰਹਿਣ ਵਾਲੀ ਕਸ਼ਮੀਰ ਕੌਰ ਉਰਫ 9 ਅਗਸਤ ਨੂੰ ਸਿੰਗਾਪੁਰ ਲਈ ਚਲੀ ਗਈ ਸੀ, ਪਰ ਏਜੰਟ ਨੇ ਉਸ ਨੂੰ ਮਸਕਟ ਭੇਜ ਦਿੱਤਾ। ਕੁੜੀ ਦੇ ਭਰਾ ਨੇ ਦੱਸਿਆ ਕਿ ਉਸ ਦੀ ਭੈਣ ਨੇ ਉਸ ਨੂੰ ਵੀਡੀਓ ਭੇਜੀ ਸੀ, ਜਿਸ ਵਿੱਚ ਉਸ ਨੇ ਆਪਣੇ ਤੇ ਹੋ ਰਹੇ ਜ਼ੁਲਮਾਂ ਬਾਰੇ ਦੱਸਿਆ ਅਤੇ ਉਸ ਨੂੰ ਜਲਦ ਹੀ ਭਾਰਤ ਵਾਪਸ ਲਿਆਉਣ ਦੀ ਅਪੀਲ ਵੀ ਕੀਤੀ ਹੈ।

ਉਨ੍ਹਾਂ ਨੇ ਇਸ ਦੀ ਸ਼ਿਕਾਇਤ ਡੀ.ਐੱਸ.ਪੀ. ਫਿਲੌਰ ਦੇ ਕੋਲ ਕੀਤੀ ਸੀ, ਪਰ ਇੱਕ ਹਫ਼ਤਾ ਬੀਤਣ ਤੋਂ ਬਾਅਦ ਵੀ ਉਨ੍ਹਾਂ ਦੀ ਕੋਈ ਵੀ ਸੁਣਵਾਈ ਨਹੀਂ ਕੀਤੀ ਗਈ। ਉਹਨਾਂ ਨੇ ਪੰਜਾਬ ਸਰਕਾਰ ਅਤੇ ਸੀਨੀਅਰ ਅਧਿਕਾਰੀਆਂ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਇਸ ਸੰਬੰਧੀ ਪਿੰਡ ਦੇ ਸਰਪੰਚ ਨੇ ਕਿਹਾ ਕਿ, “ਕੁੜੀ ਉਨ੍ਹਾਂ ਦੇ ਪਿੰਡ ਦੀ ਰਹਿਣ ਵਾਲੀ ਹੈ ਅਤੇ ਉਸ ਦਾ ਪਰਿਵਾਰ ਬਹੁਤ ਗਰੀਬ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਿਸ ਤੋਂ ਏਜੰਟ ਦੇ ਖਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।

Leave a Reply

Your email address will not be published.