News

ਵਿਦਿਆਰਥੀ ਹੋ ਜਾਣ ਤਿਆਰ, ਪੰਜਾਬ ਬੋਰਡ ਨੇ ਵਿਦਿਆਰਥੀਆਂ ਲਈ ਕਰ ਦਿੱਤਾ ਨਵਾਂ ਹੁਕਮ ਜਾਰੀ

ਪੰਜਾਬ ਦੇ ਵਿਦਿਆਰਥੀਆਂ ਦੇ ਪੇਪਰ ਹੋਣ ਜਾ ਰਹੇ ਹਨ। ਇਸ ਸਬੰਧੀ ਡੇਟਸ਼ੀਟ ਵੀ ਜਾਰੀ ਕਰ ਦਿੱਤੀ ਗਈ ਹੈ। ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਾਲਾਨਾ ਪ੍ਰੀਖਿਆ 2021 ਨੂੰ ਧਿਆਨ ਵਿੱਚ ਰੱਖਦੇ ਹੋਏ 7 ਦਸੰਬ ਤੋਂ ਰਾਜ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਦਸੰਬਰ 2020 ਟੈਸਟ ਲਿਆ ਜਾ ਰਿਹਾ ਹੈ।

ਇਸ ਸਬੰਧੀ ਪ੍ਰੀ-ਪ੍ਰਾਇਮਰੀ, ਅਪਰ ਪ੍ਰਾਇਮਰੀ, ਸੈਕੰਡਰੀ ਅਤੇ ਸੀਨੀਅਰ ਸੈਕੰਡਰੀ ਕਲਾਸਾਂ ਲਈ ਵਿਭਾਗ ਵੱਲੋਂ ਡੇਟਸ਼ੀਟ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਵਾਰ ਡੇਟਸ਼ੀਟ ਮੁਤਾਬਕ ਪਹਿਲੀ ਤੋਂ 8ਵੀਂ ਕਲਾਸ ਦਾ ਮੁਲਾਂਕਣ ਆਨਲਾਈਨ ਕੀਤਾ ਜਾਵੇਗਾ ਜਦਕਿ 9ਵੀਂ ਤੋਂ 12ਵੀਂ ਜਮਾਤ ਦਾ ਮੁਲਾਂਕਣ ਸਮਾਂਬੱਧ ਤਰੀਕੇ ਨਾਲ ਆਫ਼ਲਾਈਨ ਹੋਵੇਗਾ। ਇਸ ਸਬੰਧੀ ਵਿਭਾਗ ਵਲੋਂ ਵੱਖ-ਵੱਖ ਜਮਾਤਾਂ ਲਈ ਖਾਸ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।

ਪ੍ਰਾਇਮਰੀ ਜਮਾਤਾਂ ਲਈ ਨਿਰਦੇਸ਼

ਹਰ ਜਮਾਤ ਦੇ ਹਰ ਵਿਸ਼ੇ ਲਈ ਦਸੰਬਰ ਮੁਲਾਂਕਣ ਪਾਠ ਪੁਸਤਕ ਤੋਂ 50 ਫ਼ੀਸਦੀ ਸਿਲੇਬਸ ਵਿਚੋਂ ਲਿਆ ਜਾਵੇਗਾ।

ਹਰ ਜਮਾਤ ਦੇ ਹਰ ਵਿਸ਼ੇ ਲਈ ਮੁਲਾਂਕਣ-ਪੱਤਰ ਮੁੱਖ ਦਫ਼ਤਰ ਵੱਲੋ ਭੇਜੇ ਜਾਣਗੇ।

ਮੁਲਾਂਕਣ-ਪੱਤਰ ਵਿੱਚ ਆਬਜੈਕਟਿਵ ਪ੍ਰਸ਼ਨ ਗੂਗਲ ਫਾਰਮ ਜ਼ਰੀਏ ਵਿਭਾਗ ਵੱਲੋਂ ਭੇਜੇ ਜਾਣਗੇ ਜਿਸ ਵਿੱਚ ਪਹਿਲੀ ਅਤੇ ਦੂਜੀ ਜਮਾਤ ਦੇ 15 ਪ੍ਰਸ਼ਨ ਅਤੇ ਤੀਜੀ ਤੇ 5ਵੀਂ ਜਮਾਤ ਲਈ 20 ਪ੍ਰਸ਼ਨ ਹੋਣਗੇ। ਹਰ ਪ੍ਰਸ਼ਨ ਦੇ 2 ਅੰਕ ਹੋਣਗੇ।

ਇਸ ਮੁਲਾਂਕਣ ਦਾ ਲਿੰਕ ਇਕ ਦਿਨ ਅਡਵਾਂਸ ਵਿੱਚ ਭੇਜਿਆ ਜਾਵੇਗਾ ਅਤੇ ਇਹ ਲਿੰਕ 2 ਦਿਨ ਐਕਟਿਵ ਰਹੇਗਾ।

ਮੁਲਾਂਕਣ-ਪੱਤਰ ਵਿੱਚ ਸਬਜ਼ੈਕਟਿਵ ਟਾਈਪ ਪ੍ਰਸ਼ਨ ਅਧਿਆਪਕ ਅਪਣੇ ਬੱਚਿਆਂ ਤੋਂ ਕਰਵਾਉਣ ਉਪਰੰਤ ਇਸ ਦਾ ਰਿਕਾਰਡ ਅਪਣੇ ਕੋਲ ਰੱਖਣਗੇ।

ਅਧਿਆਪਕਾਂ ਵੱਲੋਂ ਹਰ ਬੱਚੇ ਦਾ ਮੁਲਾਂਕਣ ਯਕੀਨੀ ਕੀਤਾ ਜਾਵੇਗਾ।

ਅਪਰ ਪ੍ਰਾਇਮਰੀ ਜਮਾਤਾਂ ਲਈ ਦਿਸ਼ਾ-ਨਿਰਦੇਸ਼

ਛੇਵੀਂ ਤੋਂ 12ਵੀਂ ਸਾਰੀਆਂ ਕਲਾਸਾਂ ਲਈ ਪ੍ਰੀਖਿਆ ਦਾ ਸਿਲੇਬਸ 30 ਨਵੰਬਰ ਤੱਕ ਦਾ ਹੋਵੇਗਾ।

ਛੇਵੀਂ ਤੋਂ 8ਵੀਂ ਕਲਾਸ ‘ਚ ਮਲਟੀਪਲ ਚੁਆਇਸ ਪ੍ਰਸ਼ਨ ਅਤੇ ਲਾਂਗ ਆਂਸਰ ਪ੍ਰਸ਼ਨ ਦੋਵੇਂ ਤਰ੍ਹਾਂ ਦੇ ਪ੍ਰਸ਼ਨ ਹੋਣਗੇ। ਮੁੱਲਾਂਕਣ ਪੱਤਰ ਦੇ ਸਬਜੈਕਟਿਵ ਪ੍ਰਸ਼ਨ ਅਧਿਆਪਕ ਆਪਣੇ ਪੱਧਰ ‘ਤੇ ਬੱਚਿਆਂ ਤੋਂ ਕਰਵਾਉਣ ਉਪਰੰਤ ਉਸ ਦਾ ਰਿਕਾਰਡ ਆਪਣੇ ਕੋਲ ਰੱਖਣਗੇ।

ਛੇਵੀਂ ਤੋਂ 8ਵੀਂ ਕਲਾਸ ਦਾ ਪੇਪਰ ਬੋਰਡ ਵੱਲੋਂ ਜਾਰੀ ਨਵੇਂ ਪੈਟਰਨ ਦੇ ਮੁਤਾਬਕ ਹੋਵੇਗਾ ਪਰ ਇਸ ਪੇਪਰ ਦੇ ਹਰ ਹਿੱਸੇ ਵਿਚ ਪ੍ਰਸ਼ਨਾਂ ਦੀ ਗਿਣਤੀ ਬੋਰਡ ਵੱਲੋਂ ਜਾਰੀ ਨਵੇਂ ਪੈਟਰਨ ਵਿਚ ਦਿੱਤੇ ਗਏ ਹਰ ਹਿੱਸੇ ਦੇ ਸਵਾਲਾਂ ਦੀ ਗਿਣਤੀ ਤੋਂ ਅੱਧੀ ਹੋਵੇਗੀ ਅਤੇ ਕੁਲ ਅੰਕ ਵੀ ਅੱਧੇ ਹੋਣਗੇ।

9ਵੀਂ ਤੋਂ 12ਵੀਂ ਕਲਾਸ ਦੇ ਲਈ ਪੇਪਰ ਆਫਲਾਈਨ ਹੋਵੇਗਾ। ਪ੍ਰਸ਼ਨ ਪੱਤਰ ‘ਚ ਮਲਟੀਪਲ ਚੁਆਇਸ ‘ਤੇ ਲਾਂਗ ਆਂਸਰ ਟਾਈਪ ਦੋਵੇਂ ਤਰ੍ਹਾਂ ਦੇ ਸਵਾਲ ਹੋਣਗੇ। ਇਨ੍ਹਾਂ ਕਲਾਸਾਂ ਦੇ ਪੇਪਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਕੀਤੇ ਗਏ ਨਵੇਂ ਪੈਟਰਨ ਦੇ ਮੁਤਾਬਕ ਕੁਲ ਅੰਕਾਂ ‘ਚੋਂ ਲਿਆ ਜਾਵੇਗਾ।

ਮੁੱਖ ਦਫਤਰ ਵੱਲੋਂ ਮੁੱਲਾਂਕਣ ਦੇ ਸਬੰਧ ਵਿਚ ਲਿੰਕ ਪ੍ਰਸ਼ਨ ਪੱਤਰ ਸਾਰੇ ਜ਼ਿਲਾ ਸਿੱਖਿਆ ਅਧਿਕਾਰੀਆਂ ਐਲੀਮੈਂਟਰੀ ਸਿੱਖਿਆ ਸਕੈਂਡਰੀ ਸਿੱਖਿਆ ਨੂੰ ਇਕ ਦਿਨ ਪਹਿਲਾਂ ਭੇਜਿਆ ਜਾਵੇਗਾ।
ਪੇਪਰ ਵਾਲੇ ਦਿਨ ਅਸਾਈਨਮੈਂਟ ਨਹੀਂ ਭੇਜੀ ਜਾਵੇਗੀ ਤਾਂ ਕਿ ਵਿਦਿਆਰਥੀ ਪੇਪਰ ਦੀ ਤਿਆਰੀ ਕਰ ਸਕਣ।
ਕੋਈ ਵੀ ਬਾਯ ਮੰਥਲੀ ਐਗਜ਼ਾਮ ਵੱਖਰੇ ਤੌਰ ‘ਤੇ ਨਹੀਂ ਹੋਵੇਗਾ। ਇਸ ਨੂੰ ਪ੍ਰੀਖਿਆ ਦੇ ਆਧਾਰ ‘ਤੇ ਸੀ. ਸੀ. ਈ. ਕਰ ਲਿਆ ਜਾਵੇਗਾ।

ਪੇਪਰ ਦਾ ਪੈਟਰਨ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਨਵੇਂ ਪੈਟਰਨ ਦੇ ਮੁਤਾਬਕ ਹੋਵੇਗਾ।

Click to comment

Leave a Reply

Your email address will not be published.

Most Popular

To Top