‘ਵਿਜੀਲੈਂਸ’ ਦੀ ਵੱਡੀ ਕਾਰਵਾਈ, 3 ਪੁਲਿਸ ਕਰਮਚਾਰੀਆਂ ਖ਼ਿਲਾਫ ਮਾਮਲਾ ਦਰਜ, 2 ਗ੍ਰਿਫ਼ਤਾਰ

 ‘ਵਿਜੀਲੈਂਸ’ ਦੀ ਵੱਡੀ ਕਾਰਵਾਈ, 3 ਪੁਲਿਸ ਕਰਮਚਾਰੀਆਂ ਖ਼ਿਲਾਫ ਮਾਮਲਾ ਦਰਜ, 2 ਗ੍ਰਿਫ਼ਤਾਰ

ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਖ਼ਿਲਾਫ ਚਲ ਰਹੀ ਮੁਹਿੰਮ ਦੌਰਾਨ 2 ਸਹਾਇਕ ਸਬ-ਇੰਸਪੈਂਕਟਰ ਅਤੇ ਇੱਕ ਮਹਿਲਾ ਪੰਜਾਬ ਪੁਲਿਸ ਹੋਮਗਾਰਡ ਵਲੰਟੀਅਰ ਦੇ ਖਿਲਾਫ਼ ਮਾਮਲਾ ਦਰਜ ਕਰਦੇ ਹੋਏ 2 ਪੁਲਿਸ ਕਰਮਚਾਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਬਿਉਰੋ ਵੱਲੋਂ ਏ.ਐੱਸ.ਆਈ. ਖਿਲਾਫ਼ ਵਿਜੀਲੈਂਸ ਬਿਊਰੋ ਲੁਧਿਆਣਾ ਦੇ ਥਾਣਾ ਸਦਰ ਵਿਖੇ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 7 ਦੇ ਅਧੀਨ ਏਐਸਆਈ ਦੇ ਖ਼ਿਲਾਫ ਐਫਆਈਆਰ ਦਰਜ ਕਰ ਲਈ ਹੈ।

ਇਸ ਮਾਮਲੇ ’ਚ ਪੁੱਛਗਿੱਛ ਦੇ ਆਧਾਰ ’ਤੇ ਏ.ਐੱਸ.ਆਈ. ਅਤੇ ਲੇਡੀ ਪੀ.ਐੱਚ.ਜੀ. ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਪੰਜਾਬ ਐਂਟੀ ਕੁਰੱਪਸ਼ਨ ਹੈਲਪਲਾਈਨ ’ਤੋਂ ਮਾਮਲਾ ਦਰਜ ਕਰ ਕੇ ਦੱਸਿਆ ਕਿ ਉਸ ਨੂੰ ਥਾਣਾ ਡਵੀਜ਼ਨ ਨੰਬਰ 5 ਵਿਖੇ ਆਈ.ਪੀ.ਸੀ. ਦੀ ਧਾਰਾ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਮਾਮਲੇ ’ਚ ਕਰੀਬ 35 ਹੋਰ ਮੁਲਜ਼ਮ ਸ਼ਾਮਲ ਹਨ।

ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ’ਚ ਕਿਹਾ ਕਿ ਉਹ ਜਾਅਲੀ ਪਤੇ ਅਤੇ ਜਾਤੀ ਸਰਟੀਫਿਕੇਟ ਤੇ ਰਾਜਪੂਤ ਵਜੋਂ ਫੌਜ ’ਚ ਭਰਤੀ ਹੋਇਆ ਸੀ, ਪਰ ਉਹ ਜੱਟ ਜਾਤੀ ਦਾ ਹੈ। ਇਸ ਪੁਲਿਸ ਮਾਮਲੇ ’ਚ ਅਦਾਲਤ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਸ਼ਿਕਾਇਤਕਰਤਾ ਨੇ ਏ.ਐੱਸ.ਆਈ. ਤੋਂ ਆਪਣੇ ਮਾਮਲੇ ਦਾ ਚਲਾਨ ਅਦਾਲਤ ’ਚ ਪੇਸ਼ ਕਰਨ ਦੀ ਗੁਹਾਰ ਲਗਾਈ ਹੈ, ਜਿਸ ਨੇ ਇਸ ਸੰਬੰਧ ’ਚ ਉਸ ਤੋਂ 20 ਹਜ਼ਾਰ ਦੀ ਕਿਸ਼ਤ ਵੀ ਲਈ ਸੀ।

ਉਸ ਨੇ ਅੱਗੇ ਦੱਸਿਆ ਕਿ ਕੁੱਝ ਸਮੇਂ ਪਹਿਲਾਂ ਪੀ.ਐੱਚ.ਜੀ. ਨੇ ਉਸ ਨੂੰ ਫੋਨ ਕੀਤਾ ਸੀ ਅਤੇ ਉਸ ਦੀ ਮਦਦ ਕਰਨ ਲਈ 20 ਹਜ਼ਾਰ ਰੁਪਏ ਵੀ ਮੰਗੇ, ਪਰ ਉਹਨਾਂ ਵੱਲੋਂ 15 ਹਜ਼ਾਰ ਰੁਪਏ ਵਿੱਚ ਗੱਲ ਪੱਕੀ ਕੀਤੀ ਗਈ। ਗੱਲਬਾਤ ਦੇ ਦੌਰਾਨ ਉਸ ਨੇ ਸਬੂਤ ਦੇ ਤੌਰ ’ਤੇ ਉਸ ਦੀ ਕਾੱਲ ਰਿਕਾਰਡਿੰਗ ਕਰ ਲਈ ਸੀ। ਵਿਜੀਲੈਂਸ ਦੀ ਟੀਮ ਦੇ ਬੁਲਾਰੇ ਨੇ ਕਿਹਾ ਕਿ ਸਾਰੇ ਮੁਲਜ਼ਮਾਂ ਦੇ ਖ਼ਿਲਾਫ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਨੇ ਦੱਸਿਆ ਕਿ 3 ਮੁਲਜ਼ਮਾਂ ’ਚ ਤੇ 2 ਨੂੰ ਗ੍ਰਿਫ਼ਤਾਰ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published.