ਵਿਜੀਲੈਂਸ ਦੀ ਕਾਰਵਾਈ ਤੋਂ ਨਾਰਾਜ਼ ਅਫ਼ਸਰ ਤੇ ਮੁਲਾਜ਼ਮ, ਪੂਰੇ ਪੰਜਾਬ ‘ਚ ਕੰਮ ਹੋਇਆ ਠੱਪ

 ਵਿਜੀਲੈਂਸ ਦੀ ਕਾਰਵਾਈ ਤੋਂ ਨਾਰਾਜ਼ ਅਫ਼ਸਰ ਤੇ ਮੁਲਾਜ਼ਮ, ਪੂਰੇ ਪੰਜਾਬ ‘ਚ ਕੰਮ ਹੋਇਆ ਠੱਪ

ਆਈਏਐਸ ਤੇ ਪੀਸੀਐਸ ਅਫ਼ਸਰ ਪੰਜਾਬ ਸਰਕਾਰ ਖਿਲਾਫ਼ ਡਟ ਗਏ ਹਨ। ਅਫ਼ਸਰਾਂ ਦੀ ਯੂਨੀਅਨ ਵਿਜੀਲੈਂਸ ਬਿਊਰੋ ਵੱਲੋਂ ਪੀਸੀਐਸ ਨਰਿੰਦਰ ਸਿੰਘ ਧਾਲੀਵਾਲ ਤੇ ਆਈਏਐਸ ਅਧਿਕਾਰੀ ਨੀਲਿਮਾ ਖਿਲਾਫ਼ ਕੀਤੀ ਕਾਰਵਾਈ ਤੋਂ ਭੜਕ ਗਏ ਹਨ। ਇਸ ਦੇ ਨਾਲ ਹੀ ਮਾਲ ਮਹਿਕਮੇ ਦੇ ਹੋਰ ਅਫ਼ਸਰ ਤੇ ਮੁਲਾਜ਼ਮ ਵੀ ਹੜਤਾਲ ਤੇ ਚਲੇ ਗਏ ਹਨ। ਇਸ ਨਾਲ ਪੂਰੇ ਸੂਬੇ ਵਿੱਚ ਕੰਮ ਰੁਕ ਗਿਆ ਹੈ।

Punjab CM Bhagwant Mann admitted to hospital in Delhi: Report | Latest News  India - Hindustan Times

ਜਾਣਕਾਰੀ ਮੁਤਾਬਕ ਵਿਜੀਲੈਂਸ ਦੀ ਕਾਰਵਾਈ ਖਿਲਾਫ਼ ਆਈਏਐਸ ਤੇ ਪੀਸੀਐਸ ਜੱਥੇਬੰਦੀ ਵੱਲੋਂ 9 ਤੋਂ 13 ਜਨਵਰੀ ਤੱਕ ਸਮੂਹਿਕ ਛੁੱਟੀ ਤੇ ਜਾਣ ਬਾਅਦ ਜ਼ਿਲ੍ਹਾ ਮਾਲ ਅਫ਼ਸਰਾਂ, ਤਹਿਸੀਲਦਾਰਾਂ, ਨਾਇਬ ਤਹਿਸੀਲਦਾਰਾਂ, ਸਬ ਰਜਿਸਟਰਾਰ, ਜੁਆਇੰਟ ਸਬ ਰਜਿਸਟਰਾਰ, ਡੀਸੀ ਦਫ਼ਤਰ ਕਾਮਿਆਂ, ਪਟਵਾਰੀਆਂ ਤੇ ਕਾਨੂੰਗੋਆਂ ਵੱਲੋਂ ਸਮੂਹਿਕ ਛੁੱਟੀ ਤੇ ਜਾਣ ਨਾਲ ਸੂਬਾ ਭਰ ਵਿੱਚ ਮਾਲ ਵਿਭਾਗ ਦਾ ਕੰਮ ਠੱਪ ਹੋ ਗਿਆ ਹੈ।

ਫੀਲਡ ਵਿੱਚੋਂ ਆਈਆਂ ਰਿਪੋਰਟਾਂ ਮੁਤਾਬਕ ਹੜਤਾਲ ਕਾਰਨ ਜਿੱਥੇ ਆਮ ਲੋਕਾਂ ਦੇ ਕੰਮ ਰੁਕ ਗਏ ਹਨ, ਉੱਥੇ ਹੀ ਸਰਕਾਰ ਦੇ ਹੋਰ ਬਹੁਤ ਹੀ ਮਹੱਤਵਪੂਰਨ ਕੰਮ ਵੀ ਲਟਕ ਗਏ ਹਨ। ਪੰਜਾਬ ਮਾਲ ਅਫ਼ਸਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਦੇਵ ਸਿੰਘ ਧੰਮ, ਸੂਬਾ ਮੀਤ ਪ੍ਰਧਾਨ ਸੁਖਚਰਨ ਸਿੰਘ ਚੰਨੀ ਤੇ ਜਨਰਲ ਸਕੱਤਰ ਵਿਜੈ ਬਹਿਲ ਦੀ ਅਗਵਾਈ ਹੇਠ ਸੂਬਾ ਭਰ ਦੇ ਜ਼ਿਲ੍ਹਾ ਮਾਲ ਅਫ਼ਸਰ, ਤਹਿਸੀਲਦਾਰ, ਨਾਇਬ ਤਹਿਸੀਲਦਾਰ, ਸਬ ਰਜਿਸਟਰਾਰ, ਜੁਆਇੰਟ ਸਬ ਰਜਿਸਟਰਾਰ ਅਤੇ ਡੀਸੀ ਦਫ਼ਤਰ ਦੇ ਕਾਮਿਆਂ ਨੇ ਪਟਵਾਰੀਆਂ ਤੇ ਕਾਨੂੰਗੋਆਂ ਨੇ ਵੀ ਮੀਟਿੰਗ ਕਰਕੇ ਆਈਏਐਸ ਤੇ ਪੀਸੀਐਸ ਜੱਥੇਬੰਦ ਦਾ ਸਮਰਥਨ ਕਰਦਿਆਂ 13 ਜਨਵਰੀ ਤੱਕ ਸਮੂਹਿਕ ਛੁੱਟੀ ਤੇ ਚਲੇ ਗਏ ਹਨ।

ਮਾਲ ਅਫ਼ਸਰਾਂ ਦਾ ਕਹਿਣਾ ਹੈ ਕਿ ਵਿਜੀਲੈਂਸ ਵੱਲੋਂ ਸਰਕਾਰ ਦੀਆਂ ਹਦਾਇਤਾਂ ਨੂੰ ਨਜ਼ਰਅੰਦਾਜ਼ ਕਰਕੇ ਕੀਤੀਆਂ ਜਾ ਰਹੀਆਂ ਕਾਰਵਾਈਆਂ ਦਾ ਸਰਕਾਰ ਨੂੰ ਖਮਿਆਜਾ ਭੁਗਤਣਾ ਪਵੇਗਾ। ਪੰਜਾਬ ਰਾਜ ਜ਼ਿਲ੍ਹਾ ਦਫ਼ਤਰ ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਵਿਰਕ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਵਿਜੀਲੈਂਸ ਅਦਾਰਾ ਆਪਣੇ ਅਧਿਕਾਰ-ਖੇਤਰ ਤੋਂ ਬਾਹਰ ਜਾ ਕੇ ਆਪਹੁਦਰੇਪਣ ਤੇ ਉਤਰ ਆਇਆ ਹੈ। ਵੱਢੀਖੋਰੀ ਦੇ ਬਿਲਕੁੱਲ ਖਿਲਾਫ਼ ਹਾਂ ਅਤੇ ਸਰਕਾਰ ਨਾਲ ਇਸ ਮੁੱਦੇ ਤੇ ਪੂਰਾ ਸਮਰਥਨ ਦੇ ਰਹੇ ਹਾਂ ਪਰ ਇਸ ਦੀ ਆੜ ਵਿੱਚ ਕਿਸੇ ਨਾਜਾਇਜ਼ ਬਿਲਕੁੱਲ ਨਹੀਂ ਹੋਣ ਦੇਵਾਂਗੇ।

 

Leave a Reply

Your email address will not be published. Required fields are marked *