Business

ਵਿਆਹ ਵਾਲੇ ਮੁੰਡੇ ਨੇ ਕੁੜੀ ‘ਚ ਕੱਢੀ ਕਮੀ ਤਾਂ ਦੇਖੋ ਕਿਵੇਂ ਮਨਦੀਪ, ਕੌਰ ਤੋਂ ਬਣੀ ਸਿੰਘ

ਵਿਧਾਨ ਸਭਾ ਹਲਕਾ ਗਿੱਲ ਦੀ ਰਹਿਣ ਵਾਲੀ ਮਨਜੀਤ ਕੌਰ ਇਨ੍ਹੀਂ ਦਿਨੀਂ ਚਰਚਾ ‘ਚ ਹੈ। ਉਸ ਦੀ ਚਰਚਾ ਦਾ ਕਾਰਨ ਉਸ ਦਾ ਸਰੂਪ ਹੈ। ਮਨਦੀਪ ਹੈ ਤਾਂ ਕੌਰ ਪਰ ਉਸਦਾ ਰੂਪ ਸਿੰਘਾਂ ਵਾਲਾ ਹੈ। ਉਸ ਦੇ ਸ਼ੌਕ ਕੰਮ, ਕਰਨ ਦਾ ਢੰਗ ਅਤੇ ਰਹਿਣ ਸਹਿਣ ਵੀ ਸਿੰਘਾਂ ਵਾਲਾ ਹੀ ਹੈ। ਜੋ ਮਨਦੀਪ ਕੌਰ ਨੂੰ ਨਿੱਜੀ ਤੌਰ ‘ਤੇ ਨਹੀਂ ਜਾਣਦਾ ਉਹ ਇਹ ਨਹੀਂ ਮੰਨ ਸਕਦਾ ਕਿ ਉਹ ਇੱਕ ਕੁੜੀ ਹੈ। ਮਨਦੀਪ ਨੂੰ ਉਸ ਦੇ ਭਰਾ ਨੇ ਵੀ ਹੌਸਲਾ ਦਿੱਤਾ ਹੈ, ਉਸ ਨੂੰ ਆਪਣੀ ਛੋਟੀ ਭੈਣ ਦੇ ਨਾਲ ਆਪਣਾ ਛੋਟਾ ਭਰਾ ਵੀ ਮੰਨਿਆ।

ਉਹ ਖੇਤੀ ਦਾ ਕੰਮ ਇਕੱਠੇ ਹੀ ਕਰਦੇ ਤੇ ਮੰਡੀ ਵੀ ਜਾਂਦੇ ਹਨ। ਮਨਦੀਪ ਕੌਰ ਨੂੰ ਬੁਲਟ ਚਲਾਉਣਾ ਕਾਫ਼ੀ ਪਸੰਦ ਹੈ। ਮਨਦੀਪ ਕੌਰ ਨੇ ਦੱਸਿਆ ਕਿ 2012 ‘ਚ ਉਸ ਦਾ ਵਿਆਹ ਹੋਣ ਵਾਲਾ ਸੀ ਪਰ ਮੁੰਡੇ ਵਾਲਿਆਂ ਨੇ ਉਸ ਦੇ ਚਿਹਰੇ ‘ਤੇ ਦਾੜ੍ਹੀ ਮੁੱਛ ‘ਤੇ ਸਵਾਲ ਖੜ੍ਹੇ ਕੀਤੇ ਤਾਂ ਉਸਨੇ ਰਿਸ਼ਤਾ ਤੋੜ ਦਿੱਤਾ। ਇਸ ਤੋਂ ਬਾਅਦ ਉਸ ਨੇ ਇਸੇ ਰੂਪ ਨੂੰ ਅਪਣਾ ਲਿਆ ਅਤੇ ਅੰਮ੍ਰਿਤ ਛਕਿਆ। ਹੁਣ ਆਪਣਾ ਸਰੂਪ ਇਹੋ ਜਿਹਾ ਹੀ ਬਣਾ ਲਿਆ ਕਿ ਉਹ ਹੈ ਤਾਂ ਮਨਦੀਪ ਕੌਰ ਪਰ ਲਗਦੀ ਕਿਸੇ ਸਿੰਘ ਤੋਂ ਘੱਟ ਨਹੀਂ। ਮਨਦੀਪ ਕਹਿੰਦੀ ਹੈ ਕਿ ਉਸ ਨੂੰ ਗੁਰੂ ਸਾਹਿਬ ਨੇ ਇਹ ਦਾਤ ਬਖਸ਼ੀ ਹੈ,

ਕੇਸਾਂ ਦੀ ਬੇ ਅ ਦ ਬੀ ਵੱਡਾ ਅ ਪ ਰਾ ਧ ਹੈ ਜੋ ਉਹ ਨਹੀਂ ਕਰਨਾ ਚਾਹੁੰਦੀ। ਉਨ੍ਹਾਂ ਕਿਹਾ ਕਿ ਇਹ ਰੂਪ ਹੀ ਅੱਜ ਉਸ ਲਈ ਸਭ ਤੋਂ ਵੱਡੀ ਤਾਕਤ ਹੈ ਉਧਰ ਦੂਜੇ ਪਾਸੇ ਮਨਦੀਪ ਕੌਰ ਦੇ ਭਰਾ ਨੇ ਦੱਸਿਆ ਕਿ ਉਸ ਨੇ ਕਦੇ ਉਸ ਨੂੰ ਛੋਟੀ ਭੈਣ ਜਾਂ ਭਰਾ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ, ਹਰ ਥਾਂ ‘ਤੇ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੋਈ। ਉਸਦੇ ਨਾਲ ਖੇਤਾਂ ਚ ਕੰਮ ਵੀ ਕਰਦੀ ਹੈ ਮੰਡੀ ਵੀ ਜਾਂਦੀ ਹੈ,

ਜੇਕਰ ਕਦੇ ਕੋਈ ਮੁਸ਼ਕਲ ਆਉਂਦੀ ਹੈ ਤਾਂ ਦੋਵੇਂ ਭੈਣ-ਭਰਾ ਇਕ ਦੂਜੇ ਦਾ ਸਹਾਰਾ ਬਣਦੇ ਹਨ। ਉਨ੍ਹਾਂ ਕਿਹਾ ਕਿ ਲੋਕ ਉਸ ਨੂੰ ਪਹਿਲੀ ਨਜ਼ਰੇ ਵੇਖ ਕੇ ਨਹੀਂ ਮੰਨਦੇ ਕਿ ਉਹ ਇਕ ਕੁੜੀ ਹੈ ਪਰ ਬੋਲਣ ਦਾ ਸਿਦਕ ਅਤੇ ਅਵਾਜ਼ ਨਾਲ ਉਸ ਦੀ ਪਛਾਣ ਹੁੰਦੀ ਹੈ। ਉਸ ਨੇ ਕਿਹਾ ਕਿ ਉਸ ਨੂੰ ਆਪਣੀ ਭੈਣ ‘ਤੇ ਮਾਣ ਹੈ।

Click to comment

Leave a Reply

Your email address will not be published. Required fields are marked *

Most Popular

To Top