ਵਿਆਹ ‘ਚ ਦੇਖਣ ਨੂੰ ਮਿਲਿਆ ਕਿਸਾਨੀ ਅੰਦੋਲਨ ਦਾ ਰੰਗ, ਬਰਾਤੀਆਂ ਨੇ ਹੱਥਾਂ ‘ਚ ਚੁੱਕੇ ਕਿਸਾਨ ਅੰਦੋਲਨ ਦੇ ਝੰਡੇ

ਦਿੱਲੀ ਨੂੰ ਚਾਰ ਚੁਫੇਰੇ ਤੋਂ ਘੇਰੀ ਬੈਠੇ ਲੱਖਾਂ ਕਿਸਾਨਾਂ ਦੀ ਮੰਗ ਹੈ ਕਿ ਖੇਤੀ ਕਾਨੂੰਨਾਂ ਵਾਪਿਸ ਲਵੇ ਸਰਕਾਰ। ਅਜਿਹੇ ‘ਚ ਕਿਸਾਨਾਂ ਨੇ ਲੰਮੇ ਸਮੇਂ ਤੋਂ ਕੇਂਦਰ ਖਿਲਾਫ਼ ਸੰਘਰਸ਼ ਵਿੱਢਿਆ ਹੋਇਆ ਹੈ। ਉੱਥੇ ਹੀ ਕਿਸਾਨ ਹਰ ਖੁਸ਼ੀ ਗਮੀ ਕਿਸਾਨੀ ਝੰਡੇ ਥੱਲੇ ਹੀ ਮਨਾ ਰਹੇ ਹਨ।

ਫਿਰੋਜ਼ਪੁਰ ਦੇ ਗੁਰੂਹਰਸਹਾਏ ਤੋਂ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਦੇ ਪ੍ਰੋਗਰਾਮ ‘ਚ ਕਿਸਾਨੀ ਅੰਦੋਲਨ ਦਾ ਰੰਗ ਦੇਖਣ ਨੂੰ ਮਿਲ ਰਿਹਾ ਹੈ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਦੇ ਨਾਮ ‘ਤੇ ਬੋਲੀਆਂ ਪਾ ਕੇ ਖੇਤੀ ਕਾਨੂੰਨਾਂ ਖਿਲਾਫ਼ ਵਿਰੋਧ ਵੀ ਜਤਾਇਆ ਜਾ ਰਿਹਾ ਹੈ।
ਦੱਸ ਦਈਏ ਕਿ ਇਹ ਕੋਈ ਅਜਿਹਾ ਪਹਿਲਾਂ ਵਿਆਹ ਨਹੀਂ ਹੈ ਜੋ ਕਿ ਕਿਸਾਨੀ ਝੰਡੇ ਨਾਲ ਕੀਤਾ ਜਾ ਰਿਹਾ ਹੈ। ਹਾਲਾਂਕਿ ਜਦੋਂ ਦਾ ਕਿਸਾਨੀ ਅੰਦੋਲਨ ਸ਼ੂਰੂ ਹੋਇਆ ਹੈ ਉਸ ਸਮੇਂ ਤੋਂ ਹੀ ਕਿਸਾਨਾਂ ਦੇ ਹਰ ਪ੍ਰੋਗਰਾਮ ‘ਚ ਕਿਸਾਨੀ ਅੰਦੋਲਨ ਦਾ ਰੰਗ ਦੇਖਣ ਨੂੰ ਮਿਲ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੋਣਗੇ ਉਨਾਂ ਸਮਾਂ ਕਿਸਾਨ ਅੰਦੋਲਨ ਲਗਾਤਾਰ ਜਾਰੀ ਰਹੇਗਾ।
