ਵਾਲਾਂ ਨੂੰ ਝੜਨ ਤੋਂ ਰੋਕਣ ਲਈ ਇਹ ਦੇਸੀ ਅਤੇ ਆਸਾਨ ਤਰੀਕਿਆਂ ਨੂੰ ਅਪਣਾਓ

 ਵਾਲਾਂ ਨੂੰ ਝੜਨ ਤੋਂ ਰੋਕਣ ਲਈ ਇਹ ਦੇਸੀ ਅਤੇ ਆਸਾਨ ਤਰੀਕਿਆਂ ਨੂੰ ਅਪਣਾਓ

ਵਾਲਾਂ ਦਾ ਝੜਨਾ ਲੋਕਾਂ ਲਈ ਆਮ ਸਮੱਸਿਆ ਬਣੀ ਹੋਈ ਹੈ। ਮੌਸਮ ਦੇ ਬਦਲਾਅ ਕਾਰਨ ਵਾਲਾਂ ਦੇ ਝੜਨ ਵਿੱਚ ਵੀ ਤੇਜ਼ੀ ਆ ਜਾਂਦੀ ਹੈ। ਵਾਲਾਂ ਨੂੰ ਝੜਨ ਤੋਂ ਰੋਕਣਾ ਬਹੁਤ ਜ਼ਰੂਰੀ ਹੁੰਦਾ ਹੈ। ਵਾਲ ਝੜਨ ਦੇ ਕਈ ਕਾਰਨ ਹੋ ਸਕਦੇ ਹਨ। ਹਾਰਮੋਨਲ, ਅਸੰਤੁਲਨ, ਤਣਾਅ ਆਦਿ ਨਾਲ ਵਾਲ ਝੜਦੇ ਰਹਿੰਦੇ ਹਨ ਅਤੇ ਇਹ ਸਾਡੇ ਲਈ ਚਿੰਤਾ ਦਾ ਵਿਸ਼ਾ ਬਣਿਆ ਰਹਿੰਦਾ ਹੈ। ਵਾਲਾਂ ਨੂੰ ਝੜਨ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਅਤੇ ਵਾਲਾਂ ਨੂੰ ਫਿਰ ਤੋਂ ਉਗਾਉਣ ਲਈ ਇਹ ਕੁਝ ਨੁਸਖ਼ੇ ਹਨ-

Effective Hair Care Tips To Reduce Hair fall -

ਵਾਲਾਂ ਦੀ ਮਾਲਿਸ਼

ਵਾਲਾਂ ਦੀ ਮਾਲਿਸ਼ ਕਰਨ ਨਾਲ ਵਾਲ ਵਧਦੇ ਹਨ ਜਿਸ ਨਾਲ ਵਾਲਾ ਦੀ ਗੁਣਵੱਤਾ ਵਿੱਚ ਵੀ ਸੁਧਾਰ ਹੁੰਦਾ ਹੈ। ਵਾਲਾਂ ਤੇ ਹਲਕੀ ਮਾਲਸ਼ ਕਰਨ ਨਾਲ ਬਲੱਡ ਸਰਕੁਲੇਸ਼ਣ ਕੰਟਰੋਲ ਵਿੱਚ ਰਹਿੰਦਾ ਹੈ ਅਤੇ ਨਵੇਂ ਵਾਲ ਵੀ ਉੱਗਦੇ ਹਨ।

ਐਲੋਵੇਰਾ

ਐਲੋਵੇਰਾ ਵਾਲਾਂ ਲਈ ਬਹੁਤ ਕਾਰਗਰ ਹੁੰਦਾ ਹੈ, ਇਸ ਨਾਲ ਵਾਲਾਂ ਨੂੰ ਸਿਕਰੀ ਤੋਂ ਵੀ ਛੁਟਕਾਰਾ ਮਿਲਦਾ ਹੈ। ਐਲੋਵੇਰਾ ਨਾਲ ਵਾਲਾਂ ਦੇ ਰੋਮ ਖੁਲਦੇ ਹਨ। ਕਈ ਵਾਰ ਗੰਦਗੀ ਅਤੇ ਪ੍ਰਦੂਸ਼ਣ ਕਾਰਨ ਵਾਲਾਂ ਦੇ ਰੋਮ ਬੰਦ ਹੋ ਜਾਂਦੇ ਹਨ ਜਿਸ ਨਾਲ ਵਾਲਾਂ ਦੀਆਂ ਜੜ੍ਹਾਂ ਕਮਜ਼ੋਰ ਹੋ ਜਾਂਦੀਆਂ ਹਨ।

Enjoy hydrated skin this season with these 10 best aloe vera buys

ਨਾਰੀਅਲ ਦਾ ਤੇਲ

ਨਾਰੀਅਲ ਦਾ ਤੇਲ ਵਾਲਾਂ ਲਈ ਬੇਹੱਦ ਫ਼ਾਇਦੇਮੰਦ ਹੁੰਦਾ ਹੈ। ਜਿਹੜੇ ਤੇਲ ਵਿੱਚ ਲਾਰਿਕ ਐਸਿਡ ਨਾਮਕ ਫੈਟੀ ਐਸਿਡ ਹੁੰਦਾ ਹੈ, ਉਹ ਵਾਲਾਂ ਦੇ ਸ਼ਾਫਟ ਵਿੱਚ ਦਾਖਲ ਹੁੰਦਾ ਹੈ ਅਤੇ ਪ੍ਰੋਟੀਨ ਦੀ ਕਮੀ ਨੂੰ ਘੱਟ ਕਰਦਾ ਹੈ। ਇਸ ਨਾਲ ਵਾਲਾਂ ਦੀਆਂ ਜੜ੍ਹਾਂ ਮਜ਼ਬੂਤ ਹੁੰਦੀਆਂ ਅਤੇ ਵਾਲਾਂ ਦਾ ਝੜਨਾ ਵੀ ਬੰਦ ਹੋ ਜਾਂਦਾ ਹੈ।

7 Creative Ways to Use Coconut Oil in Your Health and Beauty Regimen |  Everyday Health

ਨਿੰਬੂ

ਨਿੰਬੂ ਨਾਲ ਵੀ ਵਾਲਾਂ ਨੂੰ ਚੰਗਾ ਪੋਸ਼ਣ ਮਿਲਦਾ ਹੈ ਅਤੇ ਵਾਲ ਮਜ਼ਬੂਤ ਹੁੰਦੇ ਹਨ। ਨਿੰਬੂ ਨਾਲ ਵਾਲ ਦੀ ਲੰਬਾਈ ਵਧਦੀ ਹੈ।

ਮੱਛੀ ਦਾ ਤੇਲ

ਓਮੇਗਾ-3 ਫੈਟੀ ਐਸਿਡ ਵਾਲਾਂ ਨੂੰ ਹੋਰ ਸੁੰਦਰ ਬਣਾਉਣ ਵਿੱਚ ਮਦਦ ਕਰਦਾ ਹੈ। ਐਂਟੀਆਕਸੀਡੈਂਟ ਨਾਲ ਭਰਪੂਰ ਮੱਛੀ ਦਾ ਤੇਲ ਵਾਲਾਂ ਦੇ ਵਧਣ ਵਿੱਚ ਮਦਦ ਕਰਦਾ ਹੈ। ਇਸ ਨਾਲ ਵਾਲ ਝੜਨੇ ਬੰਦ ਹੋ ਜਾਂਦੇ ਹਨ।

ਪਿਆਜ਼ ਦਾ ਰਸ

ਪਿਆਜ਼ ਦਾ ਰਸ ਆਪਣੇ ਵਾਲਾਂ ਤੇ ਲਾਓ। ਇਸ ਨਾਲ ਵਾਲਾਂ ਦੀ ਗ੍ਰੋਥ ਵੀ ਵਧਦੀ ਹੈ ਅਤੇ ਵਾਲ ਮਜ਼ਬੂਤ ਹੁੰਦੇ ਹਨ।

ਨੋਟ: ਪੰਜਾਬ ਲੋਕ ਚੈਨਲ ਇਸ ਲੇਖ ਵਿੱਚ ਦੱਸੇ ਤਰੀਕਿਆਂ ਅਤੇ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਸਿਰਫ਼ ਸੁਝਾਵਾਂ ਵਜੋਂ ਹੀ ਲਓ। ਅਜਿਹੇ ਕਿਸੇ ਵੀ ਇਲਾਜ/ਦਵਾਈ/ਖੁਰਾਕ ਦੀ ਪਾਲਣਾ ਕਰਨ ਤੋਂ ਪਹਿਲਾਂ, ਡਾਕਟਰ ਨਾਲ ਸਲਾਹ ਕਰੋ।

Leave a Reply

Your email address will not be published.