ਪੰਜਾਬੀ ਲੋਕ · ਪੰਜਾਬੀ ਖ਼ਬਰਾਂਪੁਰਾਣੀਆਂ ਖ਼ਬਰਾਂ ਦਾ ਸੰਗ੍ਰਹਿ
ਹੋਮ › Uncategorized
Uncategorized

ਵਾਲਾਂ ਨੂੰ ਖੂਬਸੂਰਤ ਬਣਾਉਣ ਲਈ ਵਰਤੋਂ ਵਿਟਾਮਿਨ ਸੀ ਭਰਪੂਰ ਚੀਜ਼ਾਂ

ਪੰਜਾਬੀ ਲੋਕ · 06 January 2022
ਮੂਲ ਤਸਵੀਰ ਉਪਲਬਧ ਨਹੀਂ

ਸਰਦੀ ਦੇ ਮੌਸਮ ਵਿੱਚ ਵਾਲਾਂ ਦੇ ਡਰਾਈ ਹੋਣ ਦੀ ਸਮੱਸਿਆ ਆਮ ਗੱਲ ਹੈ। ਇਸ ਦੇ ਕਾਰਨ ਹੀ ਸਿੱਕਰੀ, ਵਾਲਾਂ ਦਾ ਝੜਨਾ ਆਦਿ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਵਿੱਚ ਇਸ ਤੋਂ ਬਚਣ ਲਈ ਲੋਕ ਵੱਖ-ਵੱਖ ਹੇਅਰ ਕੇਅਰ ਪ੍ਰੋਡਕਟਸ ਦੀ ਵਰਤੋਂ ਕਰਦੀਆਂ ਹਨ।

ਮੂਲ ਤਸਵੀਰ ਸੰਭਾਲੀ ਨਹੀਂ ਗਈ

ਪਰ ਇਹ ਪ੍ਰਾਡੈਕਟਸ ਕੈਮੀਕਲਸ ਨਾਲ ਭਰੇ ਤੇ ਮਹਿੰਗੇ ਹੁੰਦੇ ਹਨ। ਪਰ ਇਸ ਤੋਂ ਬਚਣ ਲਈ ਤੁਸੀਂ ਵਿਟਾਮਿਨ ਸੀ ਨਾਲ ਭਰਪੂਰ ਚੀਜ਼ਾਂ ਦੀ ਵਰਤੋਂ ਕਰ ਸਕਦੇ ਹੋ। ਬਿਊਟੀ ਮਾਹਰਾਂ ਮੁਤਾਬਕ ਵਿਟਾਮਿਨ ਸੀ ਨਾਲ ਭਰਪੂਰ ਚੀਜ਼ਾਂ ਸਕਿਨ ਦੀ ਤਰ੍ਹਾਂ ਵਾਲਾਂ ਲਈ ਵੀ ਫਾਇਦੇਮੰਦ ਹੁੰਦੀਆਂ ਹਨ। ਇਸ ਨਾਲ ਵਾਲ ਜੜ੍ਹਾਂ ਤੋਂ ਪੋਸ਼ਿਤ ਹੋ ਕੇ ਲੰਬੇ, ਸੰਘਣੇ, ਮੁਲਾਇਮ ਹੁੰਦੇ ਹਨ।

ਮੂਲ ਤਸਵੀਰ ਸੰਭਾਲੀ ਨਹੀਂ ਗਈ

ਇਸ ਲਈ ਇਕ ਕੌਲੀ ‘ਚ ਖੱਟੇ ਦਹੀਂ ‘ਚ ਇਕ ਛੋਟਾ ਚਮਚਾ ਨਿੰਬੂ ਦਾ ਰਸ ਮਿਲਾ ਕੇ ਵਾਲਾਂ ‘ਤੇ 30 ਮਿੰਟ ਤੱਕ ਲਗਾਓ। ਬਾਅਦ ‘ਚ ਤਾਜ਼ੇ ਪਾਣੀ ਨਾਲ ਵਾਲ ਧੋ ਕੇ ਕੁਦਰਤੀ ਤਰੀਕੇ ਨਾਲ ਸੁੱਕਾ ਲਓ। ਚੰਗਾ ਰਿਜ਼ਲਟ ਪਾਉਣ ਲਈ ਹਫਤੇ ‘ਚ 1 ਵਾਰ ਇਸ ਹੇਅਰ ਮਾਸਕ ਨੂੰ ਜ਼ਰੂਰ ਲਗਾਓ। 

ਮੂਲ ਤਸਵੀਰ ਸੰਭਾਲੀ ਨਹੀਂ ਗਈ

ਔਲਿਆਂ ਦਾ ਜੂਸ

ਔਲਿਆਂ ਦੇ ਜੂਸ ਨੂੰ ਸੀਰਮ ਦੀ ਤਰ੍ਹਾਂ ਵਾਲਾਂ ‘ਤੇ ਲਾਇਆ ਜਾ ਸਕਦਾ ਹੈ। ਵਿਟਾਮਿਨ ਸੀ ਨਾਲ ਭਰਪੂਰ ਔਲੇ ਤੁਹਾਡੇ ਵਾਲਾਂ ਨੂੰ ਜੜ੍ਹਾਂ ਤੋਂ ਮਜ਼ਬੂਤੀ ਪ੍ਰਦਾਨ ਕਰੇਗਾ। ਇਸ ਨਾਲ ਵਾਲਾਂ ਦੀ ਖੋਈ ਹੋਈ ਚਮਕ ਵਾਪਸ ਪਾਉਣ ‘ਚ ਮਦਦ ਮਿਲੇਗੀ। ਇਸ ਨਾਲ ਹੀ ਸਿੱਕਰੀ ਦੀ ਸਮੱਸਿਆ ਦੂਰ ਕਰਨ ਲਈ ਔਲਿਆਂ ਦਾ ਜੂਸ ਕਾਰਗਰ ਮੰਨਿਆ ਜਾਂਦਾ ਹੈ।

ਦਹੀਂ ਹੇਅਰ ਮਾਸਕ

ਸਰਦੀਆਂ ‘ਚ ਸਰਦ ਹਵਾ ਵਾਲਾਂ ‘ਤੇ ਪੈਣ ਨਾਲ ਇਹ ਰੁੱਖੇ ਤੇ ਬੇਜਾਨ ਹੋ ਜਾਂਦੇ ਹਨ। ਇਸ ਦੇ ਕਾਰਨ ਵਾਲਾਂ ਦਾ ਝੜਣਾ ਤੇ ਸਿੱਕਰੀ ਦੀ ਸਮੱਸਿਆ ਵੀ ਪਰੇਸ਼ਾਨ ਕਰਦੀ ਹੈ। ਅਜਿਹੇ ‘ਚ ਇਨ੍ਹਾਂ ਸਭ ਤੋਂ ਬਚਣ ਲਈ ਤੁਸੀਂ ਦਹੀਂ ਹੇਅਰ ਮਾਸਕ ਲਗਾ ਸਕਦੇ ਹੋ। ਵਿਟਾਮਿਨ ਸੀ ਨਾਲ ਭਰਪੂਰ ਦਹੀਂ ਵਾਲਾਂ ਨੂੰ ਪੋਸ਼ਿਤ ਕਰਕੇ ਉਸ ‘ਚ ਨਮੀ ਬਣਾਏ ਰੱਖਣ ‘ਚ ਮਦਦ ਕਰਦਾ ਹੈ। ਇਸ ਨਾਲ ਵਾਲ ਜੜ੍ਹਾਂ ਤੋਂ ਮਜ਼ਬੂਤ ਹੋ ਕੇ ਲੰਬੇ, ਸੰਘਣੇ, ਮੁਲਾਇਮ, ਚਮਕਦਾਰ ਤੇ ਸਿੱਕਰੀ ਮੁਕਤ ਹੁੰਦੇ ਹਨ। 

ਇਸਤੇਮਾਲ ਕਰਨ ਦੀ ਵਿਧੀ

ਸੰਤਰੇ ਦਾ ਜੂਸ

ਸੰਤਰੇ ਦਾ ਰਸ ਵੀ ਵਿਟਾਮਿਨ ਸੀ ਦਾ ਚੰਗਾ ਸਰੋਤ ਮੰਨਿਆ ਜਾਂਦਾ ਹੈ। ਇਸ ਨੂੰ ਵਾਲਾਂ ‘ਤੇ ਲਗਾਉਣ ਨਾਲ ਵਾਲ ਜੜ੍ਹਾਂ ਤੋਂ ਮਜ਼ਬੂਤ ਹੋ ਕੇ ਤੇਜ਼ੀ ਨਾਲ ਵਧਦੇ ਹਨ। ਵਾਲਾਂ ਦੀ ਖੋਈ ਹੋਈ ਚਮਕ ਵਾਪਸ ਆਉਂਦੀ ਹੈ। ਸਿੱਕਰੀ ਦੀ ਪਰੇਸ਼ਾਨੀ ਵੀ ਦੂਰ ਹੋਣ ‘ਚ ਮਦਦ ਮਿਲਦੀ ਹੈ। 

ਵਰਤਣ ਦਾ ਤਰੀਕਾ

ਇਸ ਲਈ ਸੰਤਰੇ ਦਾ ਛਿਲਕਾ ਉਤਾਰ ਕੇ ਪਾਣੀ ‘ਚ ਉਬਾਲੋ। ਫਿਰ ਇਸ ਨੂੰ ਰੂੰ ਦੀ ਮਦਦ ਨਾਲ ਵਾਲਾਂ ਦੀਆਂ ਜੜ੍ਹਾਂ ‘ਤੇ 30 ਮਿੰਟ ਤੱਕ ਲਗਾਓ। ਬਾਅਦ ‘ਚ ਪਾਣੀ ਨਾਲ ਵਾਲ ਧੋ ਲਓ। ਇਸ ਨਾਲ ਤੁਹਾਡੇ ਵਾਲ ਜੜ੍ਹਾਂ ਤੋਂ ਪੋਸ਼ਿਤ ਹੋ ਕੇ ਸੰਘਣੇ, ਮੁਲਾਇਮ, ਚਮਕਦਾਰ ਨਜ਼ਰ ਆਉਣਗੇ।

ਇਹ ਮੂਲ ਪ੍ਰਕਾਸ਼ਨ ਸਮੇਂ ਦੀ ਖ਼ਬਰ ਹੈ। ਇਸ ਵਿਚਲੇ ਬਿਆਨ ਅਤੇ ਜਾਣਕਾਰੀ ਨੂੰ ਮੌਜੂਦਾ ਖ਼ਬਰ ਨਾ ਸਮਝੋ।

← ਹੋਰ ਖ਼ਬਰਾਂ