Fashion

ਵਾਲਾਂ ਚ ਰੋਜ਼ ਲਗਾਓ ਤੇਲ, ਹੋਣਗੇ ਅਨੇਕ ਫ਼ਾਇਦੇ

ਵਾਲਾਂ ਨੂੰ ਮਜ਼ਬੂਤ ਅਤੇ ਖ਼ੂਬਸੂਰਤ ਬਣਾਉਣ ਲਈ ਤੇਲ ਲਗਾਉਣਾ ਬਹੁਤ ਜ਼ਰੂਰੀ ਹੈ। ਤੁਸੀਂ ਵਾਲਾਂ ਦੀ ਮਸਾਜ ਕਰਨ ਦਾ ਠੀਕ ਸਮਾਂ ਤੇ ਤਰੀਕਾ ਜਾਣਦੇ ਹੋ?

ਕੋਸੇ ਤੇਲ ਨਾਲ ਕਰੋ ਮਸਾਜ

ਕੋਸੇ ਤੇਲ ਨਾਲ ਵਾਲਾਂ ਦੀ ਮਾਲਿਸ਼ ਕਰਨ ਨਾਲ ਵਾਲਾਂ ਦੀਆਂ ਜੜ੍ਹਾਂ ਮਜਬੂਤ ਰਹਿੰਦੀਆਂ ਹਨ। ਨਾਲ ਹੀ ਮਸਾਜ ਨਾਲ

ਕੈਮੀਕਲ ਅਤੇ ਸ਼ੈਂਪੂ ਤੋਂ ਹੋਣ ਵਾਲੇ ਡੈਮੇਜ ਦੀ ਭਰਪਾਈ ਵੀ ਹੋ ਜਾਂਦੀ ਹੈ।

ਵਾਲਾਂ ’ਚ ਇਸ ਸਮੇਂ ਲਗਾਓ ਤੇਲ

ਰਾਤ ਨੂੰ ਸੌਂਣ ਤੋਂ ਪਹਿਲਾਂ ਵਾਲਾਂ ‘ਚ ਤੇਲ ਦੀ ਮਾਲਿਸ਼ ਕਰਨਾ ਸਭ ਤੋਂ ਵਧੀਆ ਹੈ। ਕੁਝ ਲੋਕ ਵਾਲ ਧੋਣ ਤੋਂ ਬਾਅਦ ਤੇਲ ਲਗਾਉਂਦੇ ਹਨ ਪਰ ਅਜਿਹਾ ਕਰਨ ਨਾਲ ਵਾਲਾਂ ‘ਚ ਮਿੱਟੀ ਅਤੇ ਗੰਦਗੀ ਚਿਪਕ ਜਾਂਦੀ ਹੈ। ਵਾਲ ਧੋਣ ਤੋਂ ਪਹਿਲਾ ਆਇਲ ਮਸਾਜ ਕਰਨਾ ਠੀਕ ਹੈ। ਹਾਲਾਂਕਿ ਜੇਕਰ ਤੁਸੀਂ ਘਰ ‘ਚ ਹੀ ਰਹਿਣਾ ਹੈ ਤਾਂ ਤੁਸੀਂ ਵਾਲ ਧੋਣ ਤੋਂ ਬਾਅਦ ਤੇਲ ਲਗਾ ਸਕਦੇ ਹੋ।

ਤੇਲ ਦੀ ਚੋਣ

ਵਾਲਾਂ ਨੂੰ ਮਜਬੂਤ ਅਤੇ ਲੰਬਾ ਕਰਨ ਲਈ ਤੁਸੀਂ ਨਾਰੀਅਲ, ਜੈਤੂਨ ਦਾ ਤੇਲ ਜਾਂ ਅਰੰਡੀ ਦੇ ਤੇਲ ਦਾ ਵੀ ਇਸਤੇਮਾਲ ਕਰ ਸਕਦੇ ਹੋ।

ਮਸਾਜ ਕਰਨ ਦਾ ਤਰੀਕਾ

ਵਾਲਾਂ ਦੇ ਹਿਸਾਬ ਨਾਲ ਤੇਲ ਦੀ ਚੋਣ ਕਰੋ ਅਤੇ ਹਲਕਾ ਕੋਸਾ ਕਰੋ। ਜੇਕਰ ਵਾਲਾਂ ‘ਚ ਸਿੱਕਰੀ ਹੈ ਤਾਂ ਤੇਲ ‘ਚ ਨਿੰਬੂ ਦੇ ਰਸ ਦੀਆਂ ਕੁਝ ਬੂੰਦਾਂ ਮਿਲਾ ਕੇ ਲਗਾਓ। ਵਾਲਾਂ ਦੀਆਂ ਜੜ੍ਹਾਂ ‘ਚ ਤੇਲ ਜ਼ਰੂਰ ਲਗਾਓ। ਜ਼ਿਆਦਾ ਜੋਰ ਨਾਲ ਮਸਾਜ ਨਾ ਕਰੋ ਕਿਉਂਕਿ ਇਸ ਨਾਲ ਵਾਲ ਟੁੱਟ ਜਾਂਦੇ ਹਨ। ਮਸਾਜ ਤੋਂ ਬਾਅਦ ਗਰਮ ਪਾਣੀ ‘ਚ ਤੌਲੀਏ ਨੂੰ ਗਿੱਲਾ ਕਰਕੇ ਨਿਚੋੜ ਲਓ ਅਤੇ ਫਿਰ ਵਾਲਾਂ ‘ਚ ਲਪੇਟ ਲਓ। ਅੰਧੇ ਘੰਟੇ ਵਾਲਾਂ ਨੂੰ ਸ਼ੈਂਪੂ ਅਤੇ ਕੰਡੀਸ਼ਨਿੰਗ ਕਰੋ ਅਤੇ ਧੋ ਲਓ।

ਵਧੀਆ ਨੀਂਦ

ਸੌਂਣ ਤੋਂ ਅੱਧਾ ਘੰਟਾ ਪਹਿਲਾ ਤੇਲ ਨਾਲ ਮਾਲਿਸ਼ ਕਰੋ। ਇਸ ਨਾਲ ਤਣਾਅ ਘੱਟ ਹੋਵੇਗਾ ਅਤੇ ਵਧੀਆ ਨੀਂਦ ਆਵੇਗੀ।

ਹਫ਼ਤੇ ’ਚ ਇੰਨੀ ਵਾਰ ਲਗਾਓ ਤੇਲ

ਇਕ ਹਫ਼ਤੇ ‘ਚ ਘੱਟ ਤੋਂ ਘੱਟ 1-2 ਵਾਰ ਤੇਲ ਨਾਲ ਮਸਾਜ ਕਰੋ। ਇਸ ਨਾਲ ਸਿਰ ਦਾ ਬਲੱਡ ਸਰਕੂਲੇਸ਼ਨ ਫਲੋ ਵਧੇਗਾ ਅਤੇ ਵਾਲ ਹੈਲਦੀ ਹੋਣਗੇ। ਨਾਲ ਹੀ ਇਸ ਨਾਲ ਤੁਸੀਂ ਰਿਲੈਕਸ ਵੀ ਮਹਿਸੂਸ ਕਰੋਗੇ।

ਸਿਰਦਰਦ ਤੋਂ ਛੁਟਕਾਰਾ

ਦਫ਼ਤਰ ਦੇ ਤਣਾਅ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਨਾਰੀਅਲ ਦੇ ਤੇਲ ਨਾਲ ਮਾਲਿਸ਼ ਕਰੋ। ਇਸ ਨਾਲ ਸਿਰਦਰਦ ਦੇ ਨਾਲ-ਨਾਲ ਤਣਾਅ ਵੀ ਘੱਟ ਹੋਵੇਗਾ।

ਸਿੱਕਰੀ ਤੋਂ ਛੁਟਕਾਰਾ

ਜੇਕਰ ਤੁਸੀਂ ਸਿੱਕਰੀ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਰੋਜ਼ਾਨਾ ਵਾਲਾਂ ‘ਚ ਤੇਲ ਲਗਾਓ। ਇਸ ਨਾਲ ਸਕੈਲਪ ਦਾ ਰੁੱਖਾਪਣ ਦੂਰ ਹੁੰਦਾ ਹੈ।

Click to comment

Leave a Reply

Your email address will not be published. Required fields are marked *

Most Popular

To Top