ਵਾਰਾਣਸੀ ਪਹੁੰਚੇ ਪੀਐਮ ਮੋਦੀ, ਖੇਤੀ ਮੰਡੀਆਂ ਨੂੰ ਲੈ ਕੇ ਕਹੀ ਵੱਡੀ ਗੱਲ

ਅਪਣੇ ਸੰਸਦੀ ਖੇਤਰ ਵਾਰਾਣਾਸੀ ਦੇ ਦੌਰੇ ਤੇ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਕਾਲ ਦੌਰਾਨ ਯੋਗੀ ਸਰਕਾਰ ਦੇ ਯਤਨਾਂ ਨੂੰ ਲੈ ਕੇ ਤਰੀਫ਼ਾ ਦੇ ਪੁਲ ਬੰਨ੍ਹੇ ਹਨ। ਪੀਐਮ ਮੋਦੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਪੂਰੇ ਦੇਸ਼ ਵਿੱਚ ਕੋਰੋਨਾ ਦੀ ਸਭ ਤੋਂ ਜ਼ਿਆਦਾ ਟੈਸਟਿੰਗ ਕਰਨ ਵਾਲਾ ਰਾਜ ਹੈ। ਉਹਨਾਂ ਕੋਰੋਨਾ ਵਾਇਰਸ ਤੇ ਬੋਲਦਿਆਂ ਕਿਹਾ ਕਿ, “ਕੋਰੋਨਾ ਵਾਇਰਸ ਦੇ ਬਦਲਦੇ ਖਤਰਨਾਕ ਰੂਪ ਨੇ ਪੂਰੀ ਤਾਕਤ ਦੇ ਨਾਲ ਹਮਲਾ ਕੀਤਾ ਸੀ।”

ਇਸ ਦੇ ਨਾਲ ਹੀ ਉਹਨਾਂ ਨੇ ਖੇਤੀਬਾੜੀ ਨੂੰ ਲੈ ਕੇ ਕਿਹਾ ਕਿ, “ਦੇਸ਼ ਵਿੱਚ ਆਧੁਨਿਕ ਖੇਤੀ ਇੰਫ੍ਰਾਸਟਰਕਚਰ ਲਈ ਜਿਹੜਾ 1 ਲੱਖ ਕਰੋੜ ਰੁਪਏ ਦਾ ਵਿਸ਼ੇਸ਼ ਫੰਡ ਬਣਾਇਆ ਗਿਆ ਹੈ ਉਸ ਦਾ ਲਾਭ ਹੁਣ ਖੇਤੀ ਮੰਡੀਆਂ ਨੂੰ ਵੀ ਮਿਲੇਗਾ। ਇਹ ਦੇਸ਼ ਦੀਆਂ ਖੇਤੀ ਮੰਡੀਆਂ ਦੇ ਵਿਕਾਸ ਲਈ ਇਕ ਵੱਡਾ ਕਦਮ ਹੈ।”
ਆਕਸੀਜਨ ਪਲਾਂਟ ਬਾਰੇ ਉਹਨਾਂ ਕਿਹਾ ਕਿ, “ਯੂਪੀ ਵਿੱਚ ਕਰੀਬ 550 ਆਕਸੀਜਨ ਪਲਾਂਟਸ ਬਣਾਉਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਅੱਜ ਬਨਾਰਸ ਵਿੱਚ 14 ਆਕਸੀਜਨ ਪਲਾਂਟਸ ਦਾ ਉਦਘਾਟਨ ਕੀਤਾ ਗਿਆ ਹੈ। ਔਰਤਾਂ ਅਤੇ ਬੱਚਿਆਂ ਲਈ ਨਵੇਂ ਹਸਪਤਾਲ ਕਾਸ਼ੀ ਨੂੰ ਮਿਲ ਰਹੇ ਹਨ। ਇਹਨਾਂ ਵਿੱਚ 100 ਬੈੱਡ ਦੀ ਸਮਰੱਥਾ ਨਾਲ ਬੀਐਚਯੂ ਵਿੱਚ 50 ਬੈੱਡ ਜ਼ਿਲ੍ਹਾ ਹਸਪਤਾਲ ਵਿੱਚ ਜੁੜ ਰਹੇ ਹਨ।”
