ਵਾਇਰਲ ਬੁਖ਼ਾਰ ਤੋਂ ਬਚਣ ਲਈ ਇਹਨਾਂ ਗੱਲਾਂ ਦਾ ਰੱਖੋ ਧਿਆਨ

ਬਦਲਦੇ ਮੌਸਮ ਕਾਰਨ ਵਾਇਰਲ ਬੁਖ਼ਾਰ ਹੋਣ ਦੀ ਸਮੱਸਿਆ ਹੋ ਸਕਦੀ ਹੈ। ਅਜਿਹੀ ਸਥਿਤੀ ਵਿੱਚ ਨਾ ਕੁੱਝ ਖਾਣ ਨੂੰ ਮਨ ਕਰਦਾ ਹੈ ਨਾ ਹੀ ਕੁੱਝ ਪੀਣ ਨੂੰ। ਕੁੱਝ ਚੀਜ਼ਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਹਨ ਜਿਹਨਾਂ ਨੂੰ ਖਾਣ ਨਾਲ ਵਾਇਰਲ ਬੁਖ਼ਾਰ ਬਹੁਤ ਜਲਦੀ ਠੀਕ ਹੋ ਜਾਂਦਾ ਹੈ।

ਵਾਇਰਸ ਕਾਰਨ ਹੋਏ ਬੁਖ਼ਾਰ ਨੂੰ ਹੀ ਵਾਇਰਲ ਬੁਖ਼ਾਰ ਕਿਹਾ ਜਾਂਦਾ ਹੈ। ਵਾਇਰਲ ਬੁਖ਼ਾਰ ਹੋਣ ਕਾਰਨ ਵਿਅਕਤੀ ਨੂੰ ਅਚਾਨਕ ਤੇਜ਼ ਬੁਖ਼ਾਰ ਹੋ ਜਾਂਦਾ ਹੈ। ਕਦੇ ਸਰੀਰ ਠੰਡਾ ਪੈ ਜਾਂਦਾ ਹੈ। ਅੱਖਾਂ ਵਿੱਚ ਜਲਨ, ਸਿਰਦਰਦ, ਸਰੀਰ ਵਿੱਚ ਦਰਦ, ਥਕਾਵਟ ਤੇ ਉਲਟੀ ਆਉਣਾ, ਗਲੇ ਵਿੱਚ ਦਰਦ ਦੀ ਸਮੱਸਿਆ ਆਦਿ ਹੋਣ ਲੱਗ ਜਾਂਦੀਆਂ ਹਨ। ਅਜਿਹੀ ਹਾਲਤ ਵਿੱਚ ਲੋਕ ਖਾਣ-ਪੀਣ ਛੱਡ ਦਿੰਦੇ ਹਨ ਜੋ ਕਿ ਬਹੁਤ ਹੀ ਗਲਤ ਹੈ।

ਵਾਇਰਲ ਬੁਖ਼ਾਰ ਦੇ ਕਾਰਨ
ਜਦੋਂ ਬਿਮਾਰ ਵਿਅਕਤੀ ਛਿੱਕਦਾ, ਖੰਘਦਾ ਜਾਂ ਗੱਲ ਕਰਦਾ ਹੈ ਤਾਂ ਤਰਲ ਪਦਾਰਥ ਦੇ ਛੋਟੇ ਫੁਹਾਰ ਮੂੰਹ ਚੋਂ ਬਾਹਰ ਨਿਕਲਦੇ ਹਨ ਜੋ ਕਿ ਸਾਹ ਰਾਹੀਂ ਦੂਜੇ ਵਿਅਕਤੀ ਦੇ ਸਰੀਰ ਵਿੱਚ ਚਲੇ ਜਾਂਦੇ ਹਨ। ਇਹ ਵਾਇਰਸ ਸਰੀਰ ਵਿੱਚ ਦਾਖਲ ਹੋਣ ਤੋਂ ਬਾਅਦ 16 ਤੋਂ 48 ਘੰਟਿਆਂ ਵਿੱਚ ਪੂਰੇ ਸਰੀਰ ਵਿੱਚ ਫੈਲ ਜਾਂਦਾ ਹੈ।
ਬਿਮਾਰੀ ਵਿਅਕਤੀ ਨੂੰ ਅਪਣੇ ਮੂੰਹ ’ਤੇ ਕਵਰ ਰੱਖਣਾ ਚਾਹੀਦਾ ਹੈ। ਵਾਇਰਲ ਬੁਖ਼ਾਰ ਵਿੱਚ ਪੱਤੇਦਾਰ ਸਬਜ਼ੀਆਂ ਦਾ ਸੇਵਨ ਕਰਨਾ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਹਨਾਂ ਸਬਜ਼ੀਆਂ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਨਾਲ ਸਰੀਰ ਵਿੱਚ ਪਾਣੀ ਦੀ ਘਾਟ ਨਹੀਂ ਹੁੰਦੀ। ਇਸ ਵਿੱਚ ਤੁਸੀਂ ਟਮਾਟਰ, ਆਲੂ, ਗਾਜਰ ਵਰਗੀਆਂ ਸਬਜ਼ੀਆਂ ਖਾ ਸਕਦੇ ਹੋ।

ਸੰਤਰੇ ਦਾ ਜੂਸ
ਸੰਤਰੇ ਦਾ ਜੂਸ ਬੁਖ਼ਾਰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਸੰਤਰੇ ਦਾ ਜੂਸ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਦਾ ਕੰਮ ਕਰਦਾ ਹੈ ਜਿਸ ਨਾਲ ਬਹੁਤ ਜਲਦ ਵਾਇਰਲ ਬੁਖ਼ਾਰ ਠੀਕ ਹੋ ਜਾਂਦਾ ਹੈ। ਇਸ ਲਈ ਜ਼ਰੂਰੀ ਹੁੰਦਾ ਹੈ ਕਿ ਸੰਤਰੇ ਦਾ ਜੂਸ ਪੀਓ।
ਅਦਰਕ ਦੀ ਚਾਹ
ਵਾਇਰਲ ਬੁਖ਼ਾਰ ਵਿੱਚ ਅਦਰਕ ਦੀ ਚਾਹ ਸਰੀਰ ਨੂੰ ਕਾਫ਼ੀ ਰਾਹਤ ਦੇਣ ਦਾ ਕੰਮ ਕਰਦੀ ਹੈ। ਇਸ ਨਾਲ ਬੁਖ਼ਾਰ ਠੀਕ ਹੋ ਜਾਂਦਾ ਹੈ।
ਤੁਲਸੀ
ਤੁਲਸੀ ਖਾਣ ਨਾਲ ਖਾਂਸੀ, ਜੁਕਾਮ ਅਤੇ ਬੁਖ਼ਾਰ ਤੋਂ ਛੁਟਕਾਰਾ ਮਿਲਦਾ ਹੈ। ਇਸ ਨੂੰ ਚਾਹ ਵਿੱਚ ਉਬਾਲ ਕੇ ਪੀਣਾ ਚਾਹੀਦਾ ਹੈ।
ਨਾਰੀਅਲ ਪਾਣੀ
ਵਾਇਰਲ ਬੁਖ਼ਾਰ ਵਿੱਚ ਨਾਰੀਅਲ ਦਾ ਪਾਣੀ ਦਾ ਸੇਵਨ ਕਰਨ ਨਾਲ ਸਰੀਰ ਹਾਈਡ੍ਰੇਟ ਰਹਿੰਦਾ ਹੈ। ਨਾਰੀਅਲ ਦੇ ਪਾਣੀ ਵਿੱਚ ਪ੍ਰਾਕਿਰਤਕ ਐਂਟੀਆਕਸੀਡੈਂਟ ਹੁੰਦੇ ਹਨ, ਜੋ ਵਾਇਰਲ ਬੁਖ਼ਾਰ ਨੂੰ ਬਹੁਤ ਜਲਦੀ ਠੀਕ ਕਰਦੇ ਹਨ।
ਫ੍ਰਾਈ ਫੂਡਸ
ਵਾਇਰਲ ਬੁਖ਼ਾਰ ਵਿੱਚ ਫ੍ਰਾਈ ਭੋਜਨ ਨੁਕਸਾਨਦਾਇਕ ਹੋ ਹੁੰਦਾ ਹੈ ਜਿਵੇਂ ਫ੍ਰੇਂਚ ਫਰਾਈਜ਼ ਤੇ ਜੰਕ ਫੂਡ ਆਦਿ।
ਕੁਕੀਜ਼ ਅਤੇ ਬਿਸਕੁਟ
ਸਰਦੀ , ਜ਼ੁਕਾਮ ਹੋਣ ’ਤੇ ਕੁਕੀਜ਼, ਬਿਸਕੁਟ ਤੇ ਬਾਜ਼ਾਰ ਦੀ ਬੇਕਰੀ ਨਹੀਂ ਖਾਣੇ ਚਾਹੀਦੇ।
ਕੇਲੇ ਅਤੇ ਸੇਬ
ਕੇਲੇ ਅਤੇ ਸੇਬ ਵਿੱਚ ਭਰਪੂਰ ਮਾਤਰਾ ਵਿੱਚ ਪੋਟਾਸ਼ੀਅਮ ਪਾਇਆ ਜਾਂਦਾ ਹੈ ਜੋ ਬੁਖ਼ਾਰ ਵਿੱਚ ਹੋਣ ਵਾਲੀਆਂ ਸਮੱਸਿਆਵਾਂ ਨੂੰ ਘੱਟ ਕਰਦਾ ਹੈ।
