News

ਵਲੰਟੀਅਰਾਂ ਨੇ ਭਗਵੰਤ ਮਾਨ ਨੂੰ ਸੀਐਮ ਚਿਹਰਾ ਐਲਾਨਣ ਦੀ ਹਾਈ ਕਮਾਂਡ ਅੱਗੇ ਮੰਗ ਰੱਖੀ

ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਵਿੱਚ ਮੁੱਖ ਮੰਤਰੀ ਦਾ ਚਿਹਰਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਨੂੰ ਲੈ ਕੇ ਬਰਨਾਲਾ ਜ਼ਿਲ੍ਹੇ ਦੇ ਤਿੰਨੇ ਵਿਧਾਨ ਸਭਾ ਹਲਕਾ ਬਰਨਾਲਾ, ਮਹਿਲ ਕਲਾਂ ਅਤੇ ਭਦੌੜ ਦੇ ਵਲੰਟੀਅਰਾਂ ਦੀ ਇੱਕ ਵੱਡੀ ਮੀਟਿੰਗ ਬਰਨਾਲਾ ਦੇ ਟੈਸਟ ਹਾਊਸ ਵਿੱਚ ਹੋਈ। ਸਮੂਹ ਵਲੰਟੀਅਰਾਂ ਵੱਲੋਂ ਸਾਂਝੇ ਤੌਰ ਤੇ ਪਾਰਟੀ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੂੰ ਸੀਐਮ ਦਾ ਚਿਹਰਾ ਬਣਾਉਣ ਲਈ ਹਾਈ ਕਮਾਂਡ ਅੱਗੇ ਮੰਗ ਰੱਖੀ ਹੈ।

ਭਗਵੰਤ ਮਾਨ ਨੂੰ ਸੀਐਮ ਚਿਹਰਾ ਐਲਾਨਣ ਦੀ ਉਠੀ ਮੰਗ

ਵਲੰਟੀਅਰਾਂ ਵੱਲੋਂ ਭਗਵੰਤ ਮਾਨ ਤੋਂ ਬਿਨਾਂ ਕਿਸੇ ਵੀ ਹੋਰ ਚਿਹਰੇ ਨੂੰ ਸੀਐਮ ਦਾ ਚਿਹਰਾ ਨਾ ਸਵੀਕਾਰ ਕਰਨ ਦੀ ਵੀ ਚੇਤਾਵਨੀ ਦਿੱਤੀ ਹੈ। ਪਾਰਟੀ ਦੇ ਆਗੂਆਂ ਬਲਜੀਤ ਸਿੰਘ ਬਡਬਰ, ਦਵਿੰਦਰ ਸਿੰਘ ਬਦੇਸ਼ਾ, ਜੋਤ ਵੜਿੰਗ, ਅਮਰੀਸ਼ ਭੋਤਨਾ ਆਦਿ ਨੇ ਕਿਹਾ ਕਿ, “ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ। ਪਰ ਪਾਰਟੀ ਵੱਲੋਂ ਸੀਐਮ ਦਾ ਚਿਹਰਾ ਸਾਹਮਣੇ ਨਹੀਂ ਲਿਆਦਾ ਜਾ ਰਿਹਾ। 2017 ਚੋਣਾਂ ਵਿੱਚ ਵੀ ਪਾਰਟੀ ਦੀ ਹਾਰ ਲਈ ਵੱਡੀ ਗਲਤੀ ਮੁੱਖ ਮੰਤਰੀ ਦਾ ਚਿਹਰਾ ਨਾ ਐਲਾਨਿਆ ਜਾਣਾ ਸੀ।

ਭਗਵੰਤ ਮਾਨ ਨੂੰ ਸੀਐਮ ਚਿਹਰਾ ਐਲਾਨਣ ਦੀ ਉਠੀ ਮੰਗ

ਜਦੋਂ ਵਰਕਰ ਪਾਰਟੀ ਦੇ ਪ੍ਰਚਾਰ ਲਈ ਘਰ ਘਰ ਜਾ ਰਹੇ ਹਨ ਤਾਂ ਲੋਕਾਂ ਵੱਲੋਂ ਇੱਕੋ ਸਵਾਲ ਕੀਤਾ ਜਾ ਰਿਹਾ ਹੈ ਕਿ ਪਾਰਟੀ ਦਾ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਵੇਗਾ।” ਉਹਨਾਂ ਕਿਹਾ ਕਿ, “ਜੇ ਪਾਰਟੀ ਕਿਸੇ ਹੋਰ ਨੂੰ ਸੀਐਮ ਦਾ ਚਿਹਰਾ ਬਣਾਵੇਗੀ ਤਾਂ ਉਹ ਬਿਲਕੁੱਲ ਵੀ ਸਵੀਕਾਰ ਨਹੀਂ ਕਰਨਗੇ।”

ਉਹਨਾਂ ਅੱਗੇ ਆਖਿਆ ਕਿ, “ਪਾਰਟੀ ਦਾ ਵਜੂਦ ਹੀ ਭਗਵੰਤ ਮਾਨ ਕਰ ਕੇ ਅਤੇ ਲੋਕਾਂ ਨੂੰ ਜਗਾਉਣ ਵਿੱਚ ਭਗਵੰਤ ਮਾਨ ਦਾ ਵੱਡਾ ਰੋਲ ਰਿਹਾ ਹੈ। ਅੱਜ ਦੀ ਬੈਠਕ ਵਿੱਚ ਤਿੰਨੇ ਵਿਧਾਨ ਸਭਾ ਹਲਕਿਆਂ ਦੇ ਵਲੰਟੀਅਰਾਂ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਭਗਵੰਤ ਮਾਨ ਨੂੰ ਬਣਾਏ ਜਾਣ ਦੀ ਮੰਗ ਪਾਰਟੀ ਹਾਈ ਕਮਾਨ ਅਰਵਿੰਦ ਕੇਜਰੀਵਾਲ ਅੱਗੇ ਰੱਖੀ ਗਈ ਹੈ।”

Click to comment

Leave a Reply

Your email address will not be published.

Most Popular

To Top