ਵਧਦੀ ਮਹਿੰਗਾਈ ਦੇ ਮੱਦੇਨਜ਼ਰ ਸਰਕਾਰ ਦਾ ਵੱਡਾ ਫੈਸਲਾ, ਟੁੱਟੇ ਹੋਏ ਚੌਲਾਂ ਦੀ ਬਰਾਮਦ ‘ਤੇ ਪਾਬੰਦੀ

 ਵਧਦੀ ਮਹਿੰਗਾਈ ਦੇ ਮੱਦੇਨਜ਼ਰ ਸਰਕਾਰ ਦਾ ਵੱਡਾ ਫੈਸਲਾ, ਟੁੱਟੇ ਹੋਏ ਚੌਲਾਂ ਦੀ ਬਰਾਮਦ ‘ਤੇ ਪਾਬੰਦੀ

ਦੇਸ਼ ‘ਚ ਚੌਲਾਂ ਦੀਆਂ ਵਧਦੀਆਂ ਕੀਮਤਾਂ ਦੇ ਮੱਦੇਜ਼ਨਰ ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ, ਇਸ ਫ਼ੈਸਲੇ ਤਹਿਤ ਟੁੱਟੇ ਹੋਏ ਚੋਲਾਂ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਦੀ ਜਾਣਕਾਰੀ ਡਾਰੈਕਟਰ ਜਨਰਲ ਆੱਫ ਫਾਰੇਨ ਟ੍ਰੇਡ ਸੰਤੋਸ਼ ਕੁਮਾਰ ਸਾਰੰਗੀ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ‘ਚ ਦਿੱਤੀ ਗਈ ਹੈ। ਨੋਟੀਫਿਕੇਸ਼ਨ ਅਨੁਸਾਰ 9 ਸਿਤੰਬਰ 2022 ‘ਚ ਪੂਰੇ ਦੇਸ਼ ‘ਚ ਟੁੱਟੇ ਹੋਏ ਚਾਵਲਾਂ ਦੇ ਨਿਰਯਾਤ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ।

ਇਸ ਦੇ ਨਾਲ ਹੀ ਵੱਖ-ਵੱਖ ਗਰੇਡ ਦੇ ਨਿਰਯਾਤ ‘ਤੇ ਵੀ 20 ਫੀਸਦੀ ਡਿਊਟੀ ਲਗਾਈ ਗਈ ਹੈ। ਦੱਸ ਦਈਏ ਕਿ ਚੀਨ ਤੋਂ ਬਾਅਦ ਭਾਰਤ ਚੌਲਾਂ ਦਾ ਸਭ ਤੋਂ ਵੱਡਾ ਉਤਪਾਦਕ ਹੈ। ਚੌਲਾਂ ਦੇ ਗਲੋਬਲ ਵਪਾਰ ‘ਚ ਭਾਰਤ ਦਾ 40 ਫ਼ੀਸਦੀ ਹਿੱਸਾ ਹੈ। ਭਾਰਤ ਵੱਲੋਂ ਇਸ ਸਾਲ ਮਈ ‘ਚ ਕਣਕ ਦੀ ਸ਼ਿਪਮੈਂਟ ਤੇ ਇਸ ਲਈ ਪਾਬੰਦੀ ਲਗਾਈ ਗਈ ਹੈ ਕਿ ਦੇਸ਼ ਦੀ ਭੋਜਨ ਸੁਰੱਖਿਆ ਖਤਰੇ ਵਿੱਚ ਹੈ, ਕਿਉਂਕਿ ਕਈ ਸੂਬਿਆਂ ‘ਚ ਜ਼ਿਆਦਾ ਗਰਮੀ ਹੋਣ ਕਾਰਨ ਕਣਕ ਦੀ ਪੈਦਾਵਾਰ ਘੱਟ ਹੋਈ ਹੈ।

ਖੇਤੀਬਾੜੀ ਮੰਤਰਾਲੇ ਅਨੁਸਾਰ ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਉਤਪਾਦਨ ਦੱਖਣੀ ਏਸ਼ੀਆਈ ਦੇਸ਼ ਭਾਰਤ ਦਾ ਇਸ ਸੀਜ਼ਨ ਦਾ ਰਕਬਾ ਹੁਣ ਤੱਕ 12 ਪ੍ਰਤੀਸ਼ਤ ਘੱਟ ਹੋ ਗਿਆ ਹੈ। ਖੇਤੀਬਾੜੀ ਮੰਤਰਾਲੇ ਅਨੁਸਾਰ ਝੋਨੇ ਦਾ ਰਕਬਾ 12 ਅਗਸਤ ਤੱਕ ਘੱਟ ਕੇ 30.98 ਮਿਲੀਅਨ ਹੈਕਟੇਅਰ (76.55 ਮਿਲੀਅਨ ਏਕੜ) ਰਹਿ ਗਿਆ ਹੈ ਜੋ ਇੱਕ ਸਾਲ ਪਹਿਲਾਂ 35.36 ਮਿਲੀਅਨ ਹੈਕਟੇਅਰ ਸੀ।

ਦੱਸਿਆ ਜਾ ਰਿਹਾ ਹੈ ਕਿ 9 ਤੋਂ 15 ਸਤੰਬਰ ਦੇ ਵਿਚਕਾਰ, ਬੰਦਰਗਾਹਾਂ ‘ਤੇ ਲੋਡਿੰਗ ਸ਼ੁਰੂ ਹੋਣ ਵਾਲੀਆਂ ਸ਼ਿਪਮੈਂਟਾਂ ਅਤੇ ਸ਼ਿਪਿੰਗ ਦੇ ਬਿੱਲਾਂ ਨੂੰ ਟੁੱਟੇ ਹੋਏ ਚੌਲਾਂ ਦੀਆਂ ਖੇਪਾਂ ਵਿੱਚ ਦਾਇਰ ਕੀਤਾ ਗਿਆ ਜਾਵੇਗਾ। ਪਾਬੰਦੀ ਤੋਂ ਪਹਿਲਾਂ ਇਸ ਨੂੰ ਗਾਹਕਾਂ ਨੂੰ ਸੌਂਪ ਦਿੱਤਾ ਜਾਵੇਗਾ। ਇਹ ਛੋਟ ਇਸ ਲਈ ਦਿੱਤੀ ਗਈ ਹੈ ਕਿ ਇਨ-ਟਰਾਂਜ਼ਿਟ ਸ਼ਿਪਮੈਂਟ ਅਤੇ ਮਾਲ ਜੋ ਪਹਿਲਾਂ ਹੀ ਦੂਰ-ਦੁਰਾਡੇ ਤੋਂ ਛੱਡ ਚੁੱਕੇ ਹਨ, ਉਨ੍ਹਾਂ ਦਾ ਢੇਰ ਬੰਦਰਗਾਹਾਂ ਵਿੱਚ ਨਾ ਲੱਗੇ।

 

Leave a Reply

Your email address will not be published.