Business

ਲੱਖਾ ਸਿਧਾਣਾ ਨੇ ਲਿਖਿਆ ਬਾਦਲ ਦਲ ਜ਼ਰੂਰ ਸੁਣਿਓਂ ਤੇ ਫੇਰ ਇਹ ਲਿਖ ਕੇ ਹੋਰ ਕੁਝ ਵੀ ਬਾਦਲਾਂ ਬਾਰੇ ਬੋਲਿਆ

ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਾਕਡਾਊਨ ਦੌਰਾਨ ਜਾਰੀ ਕੀਤੇ ਗਏ ਖੇਤੀਬਾੜੀ ਆਰਡੀਨੈਂਸਾਂ ਨੂੰ ਲੈ ਕੇ ਕਿਸਾਨ ਸੜਕਾਂ ਤੇ ਉੱਤਰ ਆਏ ਨੇ। ਬੀਤੇ ਦਿਨੀਂ ਕਿਸਾਨਾਂ ਵੱਲੋਂ ਇਨ੍ਹਾਂ ਆਰਡੀਨੈਂਸਾਂ ਨੂੰ ਵਾਪਸ ਲਿਆਉਣ ਦੀ ਮੰਗ ਕਰਦਿਆਂ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤੇ ਗਏ ਸੀ। ਇਸ ਤਹਿਤ ਬੀਤੀ 21 ਜੁਲਾਈ ਨੂੰ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਇਨ੍ਹਾਂ ਆਰਡੀਨੈਂਸਾਂ ਖ਼ਿਲਾਫ਼ ਸੁਖਬੀਰ ਬਾਦਲ ਦੇ ਘਰ ਦਾ ਘਿਰਾਓ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਸੀ। ਇਸ ਦੌਰਾਨ ਕਿਸਾਨਾਂ ਅਤੇ ਪੁਲਸ ਵਿਚਾਲੇ ਤਕਰਾਰਬਾਜ਼ੀ ਹੋਈ। ਉਧਰ ਹੁਣ ਇਸ ਮਾਮਲੇ ਤੇ ਸਮਾਜ ਸੇਵੀ ਲੱਖਾ ਸਿਧਾਣਾ ਨੀਂ ਕਥਿਤ MSP ਖ਼ਤਮ ਕਰਨ ਨੂੰ ਲੈ ਕੇ ਭਾਜਪਾ ਦੀ ਭਾਈਵਾਲ ਪਾਰਟੀ ਅਕਾਲੀ ਦਲ ਨੂੰ ਜ਼ਿੰਮੇਵਾਰ ਦੱਸਿਆ ਹੈ। ਕਿਸਾਨਾਂ ਦੀ ਰੋਸ ਪ੍ਰਦਰਸ਼ਨ ਦੌਰਾਨ ਸੁਖਬੀਰ ਬਾਦਲ ਵੱਲੋਂ ਦਿੱਤੀ ਕਿਸੇ ਵੀ ਕੁਰਬਾਨੀ ਵਾਲੇ ਬਿਆਨ ਦਾ ਜਵਾਬ ਦਿੰਦੀਆਂ ਲੱਖਾ ਸਿਧਾਣਾ ਨੇ ਕਿਹਾ ਹੈ ਕਿ ਇਹ ਸਭ ਕੁਝ ਅਕਾਲੀ ਦਲ ਵੱਲੋਂ ਕਿਸਾਨਾਂ ਨੂੰ ਗੁਮਰਾਹ ਕਰਨ ਲਈ ਕੀਤਾ ਜਾ ਰਿਹਾ ਹੈ। ਜਦ ਕਿ ਬਾਦਲ ਪਰਿਵਾਰ ਕਿਸਾਨਾਂ ਲਈ ਕੁਰਬਾਨੀ ਕਰਨ ਵਾਲਾ ਪਰਿਵਾਰ ਹੀ ਨਹੀਂ ਹੈ।

ਲੱਖਾ ਸਿਧਾਣਾ ਮੁਤਾਬਕ ਹਾਲੇ ਭਾਵੇਂ ਅਕਾਲੀ ਦਲ ਜਾਂ ਭਾਜਪਾ ਵੱਲੋਂ ਖਰੀਦ ਮੁੱਲ ਖ਼ਤਮ ਨਾ ਕਰਨ ਲਈਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਨੇ ਪਰ ਸੂਬੇ ਵਿੱਚ ਆਈਆਂ ਨਿਜੀ ਕੰਪਨੀਆਂ ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਦੇ ਰੇਟ ਉਨ੍ਹਾਂ ਦੀ ਮਨਮਰਜ਼ੀ ਨਾਲ ਦੇਣਗੀਆਂ। ਸਿਧਾਂਤ ਮੁਤਾਬਕ ਪਹਿਲਾਂ ਪਹਿਲਾਂ ਇਹ ਕੰਪਨੀਆਂ ਲੋਕਾਂ ਨੂੰ ਫਸਲਾਂ ਦੇ ਰੇਟ ਵੱਧ ਦੇਣਗੀਆਂ। ਅਤੇ ਜਦੋਂ ਇਨ੍ਹਾਂ ਕੰਪਨੀਆਂ ਕਾਰਨ ਸਰਕਾਰੀ ਮੰਡੀਆਂ ਅਤੇ ਬੋਰਡ ਆਦ ਬੰਦ ਹੋਣ ਦੀ ਕਗਾਰ ਤੇ ਪਹੁੰਚ ਜਾਣਗੇ ਤਾਂ ਫੇਰ ਇਹ ਕੰਪਨੀਆਂ ਕਿਸਾਨਾਂ ਦੀ ਫਸਲ ਦੀ ਖਰੀਦ ਕਰਨ ਲਈ ਫਸਲਾਂ ਦੇ ਰੇਟ ਆਪ ਹੀ ਤੈਅ ਕਰਨਗੀਆਂ। ਜਿਸ ਨਾਲ ਘਾਟੇ ਦਾ ਸੌਦਾ ਬਣੀ ਕਿਰਸਾਨੀ ਹੋਰ ਵੀ ਡੁੱਬਣ ਕੰਢੇ ਆ ਜਾਵੇਗੀ।

ਲੌਕਡਾਊਨ ਦੌਰਾਨ ਕੇਂਦਰ ਸਰਕਾਰ ਵੱਲੋਂ ਖੇਤੀ ਸਬੰਧੀ ਤਿੰਨ ਆਰਡੀਨੈਂਸ ਪਾਸ ਕੀਤੇ ਗਏ ਸੀ। ਜਿਸ ਵਿੱਚ ਇੱਕ ਦੇਸ਼ ਇੱਕ ਮੰਡੀ ਉਨਾਂ ਨੂੰ ਦੱਸਣਾ ਜ਼ਰੂਰੀ ਵਸਤਾਂ ਸਬੰਧੀ ਆਰਡੀਨੈਂਸ ਪਾਸ ਕੀਤਾ ਗਿਆ ਸੀ। ਇਸ ਤੋਂ ਬਾਅਦ ਵੀ ਵਿਰੋਧੀ ਧਿਰਾਂ ਸਣੇ ਕਿਸਾਨ ਵਿਰੋਧੀ ਕਰਾਰ ਦੇ ਕੇ ਇਨ੍ਹਾਂ ਖਿਲਾਫ ਪ੍ਰਦਰਸ਼ਨ ਕਰ ਰਹੀਆਂ ਨੇ। ਅਤੇ ਬੀਤੇ ਦਿਨ ਹੀ ਇਹ ਪ੍ਰਦਰਸ਼ਨ ਹੋਰ ਵੀ ਤੇਜ਼ ਕਰ ਦਿੱਤੇ ਗਏ ਸੀ। ਫਿਰੋਜ਼ ਪੂਰੇ ਪੰਜਾਬ ਭਰ ਤੋਂ ਆਏ ਕਿਸਾਨਾਂ ਨੇ ਇਕੱਠੇ ਹੋ ਕੇ ਸੁਖਬੀਰ ਬਾਦਲ ਦੀ ਕੋਠੀ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਸੀ ਇਸ ਦੌਰਾਨ ਪੁਲਿਸ ਦੇ ਨਾਲ ਹੋਈ ਧੌਖੇਬਾਜੀ ਦੌਰਾਨ ਕੇ ਕਿਸਾਨ ਗੰਭੀਰ ਜ਼ਖ਼ਮੀ ਵੀ ਹੋਵੇ। ਪਰ ਦੂਜੇ ਪਾਸੇ ਸੁਖਬੀਰ ਬਾਦਲ ਅਤੇ ਭਾਜਪਾ ਇਹਨਾਂ ਆੜੀ ਨੇ ਸਾਨੂੰ ਪੂਰੀ ਤਰ੍ਹਾਂ ਕਿਸਾਨ ਹਿਤੈਸ਼ੀ ਦੱਸ ਰਹੀ ਹੈ। ਸ਼ੇਅਰ ਫ਼ਿਲਹਾਲ ਲਈ ਤਾਂ ਕਿਸਾਨ ਇਨ੍ਹਾਂ ਦਾ ਵਿਰੋਧ ਕਰ ਰਹੇ ਨੇ। ਅਤੇ ਦੇਖਣਾ ਹੋਵੇਗਾ ਕਿ ਆਉਂਦੇ ਦਿਨਾਂ ਵਿੱਚ ਜਦੋਂ ਇਹ ਆਰਡੀਨੈਂਸ ਪਾਸ ਹੋਣਗੇ ਤਾਂ ਉਸ ਤੋਂ ਬਾਅਦ ਇਨ੍ਹਾਂ ਆਰਡੀਨੈਂਸਾਂ ਦਾ ਕਿਸਾਨਾਂ ਦੀ ਜ਼ਿੰਦਗੀ ਅਤੇ ਫਸਲਾਂ ਤੇ ਕਿਹੋ ਜਿਹਾ ਪ੍ਰਭਾਵ ਪਵੇਗਾ।

Click to comment

Leave a Reply

Your email address will not be published. Required fields are marked *

Most Popular

To Top