ਲੱਖਾ ਸਿਧਾਣਾ ਨੇ ਪੰਜਾਬੀਆਂ ਦੇ ਹੌਂਸਲੇ ਨੂੰ ਕੀਤੀ ਸਲਾਮ

ਖੇਤੀ ਕਾਨੂੰਨਾਂ ਨੂੰ ਲੈ ਕੇ ਲੱਖਾਂ ਕਿਸਾਨ ਦਿੱਲੀ ਵੱਲ ਅੱਗੇ ਵੱਧ ਰਹੇ ਹਨ। ਉਹਨਾਂ ਹਰਿਆਣਾ ਪੁਲਿਸ ਵੱਲੋਂ ਬਾਰਡਰਾਂ ‘ਤੇ ਕੀਤੀ ਸਖ਼ਤਾਈ ਨੂੰ ਜੜ੍ਹ ਤੋਂ ਉਖਾੜ ਸੁੱਟਿਆ ਹੈ। ਇੰਨਾ ਹੀ ਨਹੀਂ ਕਿਸਾਨਾਂ ਨੂੰ ਦਿੱਲੀ ਵੱਧਣ ਤੋਂ ਕੋਈ ਵੀ ਤਾਕਤ ਨਾ ਰੋਕ ਸਕੀ। ਕਿਸਾਨੀ ਸੰਘਰਸ਼ ‘ਚ ਹਰ ਵਰਗ ਦੇ ਲੋਕ ਡੱਟੇ ਹੋਏ ਹਨ।

ਉਹ ਭਾਵੇਂਕਿ ਕੋਈ ਗੀਤਕਾਰ ਹੋਵੇ ਜਾਂ ਫਿਰ ਕੋਈ ਅਦਾਕਾਰ ਇਸ ਸੰਘਰਸ਼ ‘ਚ ਸਮਾਜ ਸੇਵੀ ਲੱਖਾ ਸਿਧਾਣਾ ਵੀ ਲੰਮੇ ਸਮੇਂ ਤੋਂ ਡੱਟੇ ਹੋਏ ਹਨ। ਲੱਖਾ ਸਿਧਾਣਾ ਨੇ ਬੀਤੀ ਰਾਤ ਕੁੰਡਲੀ ਬਾਰਡਰ ਤੋਂ ਲਾਈਵ ਹੋ ਕੇ ਪੰਜਾਬੀਆਂ ਦੇ ਹੌਂਸਲੇ ਨੂੰ ਸਲਾਮ ਕੀਤੀ ਅਤੇ ਨਾਲ ਹੀ ਕਿਸਾਨਾਂ ਨੂੰ ਅੱਡੋਂ ਅੱਡ ਨਾ ਆਉਣ ਦੀ ਅਪੀਲ ਵੀ ਕੀਤੀ।

ਲੱਖਾ ਸਿਧਾਣਾ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਕਿਸਾਨ ਜੱਥੇਬੰਦੀਆਂ ਨੂੰ ਇਕੱਠੇ ਕੋ ਕੇ ਦਿੱਲੀ ਪਹੁੰਚਣ ਦੀ ਅਪੀਲ ਕੀਤੀ। ਉਹਨਾਂ ਕਿਹਾ ਹੈ ਕਿ ਕੁੰਡਲੀ ਬਾਰਡਰ ‘ਤੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਕਿਸਾਨਾਂ ਨੂੰ ਰੋਕਣ ਦੇ ਸਖ਼ਤ ਪ੍ਰਬੰਧ ਕੀਤੇ ਗਏ ਨੇ,,,ਅਤੇ ਹੁਣ ਪੰਜਾਬੀਆਂ ਨੂੰ ਬਹੁਤ ਸਬਰ ਨਾਲ ਚੱਲਣ ਦੀ ਲੋੜ ਹੈ।
ਦੱਸ ਦੇਈਏ ਕਿ ਖੇਤੀ ਕਾਨੂੰਨਾਂ ਖਿਲਾਫ ਪੰਜਾਬ ਦੇ ਕਿਸਾਨ ਲਗਾਤਾਰ ਦਿੱਲੀ ਵੱਲ ਵਧ ਰਹੇ ਹਨ। ਹਰਿਆਣਾ ਚ ਵੱਖ-ਵੱਖ ਥਾਈਂ ਬਾਰਡਰ ਪਾਰ ਕਰਦਿਆਂ, ਪਾਣੀ ਦੀਆਂ ਬੁਛਾੜਾਂ ਤੇ ਪੁਲਿਸ ਨਾਲ ਮੁਕਾਬਲਾ ਕਰਦਿਆਂ ਉਹ ਦਿੱਲੀ ਵੱਲ ਕੂਚ ਕਰ ਰਹੇ ਹਨ।
ਓਧਰ ਦਿੱਲੀ ਬਾਰਡਰ ਤੇ ਵੀ ਵੱਡੀ ਗਿਣਤੀ ‘ਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸਾਨਾਂ ਨੂੰ ਦਿੱਲੀ ਦਾਖਲ ਹੋਣ ਤੋਂ ਰੋਕਿਆ ਜਾ ਸਕੇ।
