ਲੱਕੜ ਦੀ ਦੁਕਾਨ ਵਿੱਚ ਡਿੱਗਿਆ ਪਟਾਕਾ, ਸਮਾਨ ਦਾ ਸਮਾਨ ਹੋਇਆ ਸਵਾਹ

 ਲੱਕੜ ਦੀ ਦੁਕਾਨ ਵਿੱਚ ਡਿੱਗਿਆ ਪਟਾਕਾ, ਸਮਾਨ ਦਾ ਸਮਾਨ ਹੋਇਆ ਸਵਾਹ

ਅੰਮ੍ਰਿਤਸਰ ਦੇ ਇਲਾਕੇ ਇਸਲਾਮਾਬਾਦ ਵਿੱਚ ਲੱਕੜੀ ਦੇ ਸਮਾਨ ਦੇ ਇੱਕ ਸ਼ੋਅਰੂਮ ਵਿੱਚ ਭਿਆਨਕ ਅੱਗ ਲੱਗ ਗਈ, ਜਿਸ ਨਾਲ ਲੱਕੜੀ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਇਸ ਘਟਨਾ ਬਾਰੇ ਇਲਾਕੇ ਦੇ ਲੋਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ੋਅਰੂਮ ਦੀਆਂ ਤਾਕੀਆਂ ਰਾਤ ਨੂੰ ਖੁੱਲ੍ਹੀਆਂ ਹੋਈਆਂ ਸੀ।

ਕਿਸੇ ਵੱਲੋਂ ਚਲਾਇਆ ਪਟਾਕਾ ਅੰਦਰ ਡਿੱਗ ਗਿਆ ਅਤੇ ਇਹ ਭਿਆਨਕ ਹਾਦਸਾ ਵਾਪਰ ਗਿਆ। ਓਹਨਾਂ ਦੱਸਿਆ ਕਿ ਸ਼ੋਅਰੂਮ ਵਿੱਚ ਲੱਗੀ ਅੱਗ ਨਾਲ ਆਸ ਪਾਸ ਦੀਆਂ ਹੋਰ ਦੁਕਾਨਾਂ ਨੂੰ ਵੀ ਕਾਫ਼ੀ ਨੁਕਸਾਨ ਹੋਇਆ। ਜਦੋਂ ਲੋਕਾਂ ਵੱਲੋਂ ਅੱਗ ਬੁਝਾਊ ਦਸਤੇ ਨੂੰ ਅੱਗ ਲੱਗਣ ਦੀ ਸੂਚਨਾ ਦਿੱਤੀ ਗਈ ਤਾਂ ਫਾਇਰ ਬ੍ਰਿਗੇਡ ਵੀ ਕਰੀਬ 25 ਮਿੰਟ ਬਾਅਦ ਘਟਨਾ ਵਾਲੀ ਜਗ੍ਹਾ ਤੇ ਪਹੁੰਚੀ। ਫਾਇਰ ਬ੍ਰਿਗੇਡ ਵੱਲੋਂ ਮੁਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ।

Leave a Reply

Your email address will not be published.