Punjab

ਲੰਬੇ ਸਮੇਂ ਬਾਅਦ ਅੱਜ ਚੰਡੀਗੜ੍ਹ ’ਚ ਖੁੱਲ੍ਹੇ ਸਕੂਲ

ਕੋਰੋਨਾ ਕਾਲ ਦੇ ਚਲਦੇ ਅਨਲਾਕ-4 ਦੀ ਪ੍ਰਕਿਰਿਆ ਵਿੱਚ ਅੱਜ ਤੋਂ ਚੰਡੀਗੜ੍ਹ ਵਿੱਚ ਸਕੂਲ ਖੁੱਲ੍ਹ ਗਏ ਹਨ। ਅੱਜ ਤੋਂ ਦੇਸ਼ ਦੇ 10 ਸੂਬਿਆਂ ਵਿੱਚ ਪੂਰੀ ਸਾਵਧਾਨੀ ਨਾਲ 9ਵੀਂ ਤੋਂ 12ਵੀਂ ਜਮਾਤ ਤਕ ਦੇ ਵਿਦਿਆਰਥੀਆਂ ਲਈ ਸਕੂਲ ਖੋਲ੍ਹੇ ਗਏ ਹਨ।

ਆਂਧਰਾ ਪ੍ਰਦੇਸ਼, ਕਰਨਾਟਕ, ਮੇਘਾਲਿਆ, ਨਾਗਾਲੈਂਡ ਬਿਹਾਰ, ਰਾਜਸਥਾਨ, ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਆਂਧਰਾ ਪ੍ਰਦੇਸ਼, ਕਰਨਾਟਕ, ਮੇਘਾਲਿਆ ਵਿੱਚ 20 ਫ਼ੀਸਦ ਸਕੂਲ ਖੋਲ੍ਹੇ ਹਨ। ਸ਼ਰਤਾਂ ਅਨੁਸਾਰ ਸਿਰਫ 50 ਫ਼ੀਸਦ ਅਧਿਆਪਕਾਂ ਤੇ ਸਟਾਫ ਨਾਲ ਸਕੂਲ ਸ਼ੁਰੂ ਹੋ ਰਹੇ ਹਨ।

ਕਿਸਾਨਾਂ ਨੇ ਕੈਪਟਨ ਦੇ ਸਾਥ ਨੂੰ ਵੀ ਦੱਸਿਆ ਡਰਾਮਾ ਕਹਿੰਦੇ ਮਨਮੋਹਨ ਸਿੰਘ ਤੇ ਸੋਨੀਆ ਗਾਂਧੀ ਨੇ ਮੂੰਹ ਨੀਂ ਖੋਲ੍ਹਿਆ (ਵੀਡੀਓ)

ਲਿਖਤੀ ਮਨਜ਼ੂਰੀ ਨਾਲ ਵਿਦਿਆਰਥੀ ਸਕੂਲ ਆ ਸਕਣਗੇ। ਕੋਰੋਨਾ ਤੋਂ ਬਚਾਅ ਲਈ ਸਾਰੇ ਤਰ੍ਹਾਂ ਦੀਆਂ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ। ਮਾਸਕ ਤੇ ਸੋਸ਼ਲ ਡਿਸਟੈਂਸਿੰਗ ਲਾਜ਼ਮੀ ਹੋਵੇਗੀ। ਸਕੂਲ ਗੇਟ ‘ਤੇ ਥਰਮਲ ਸਕ੍ਰੀਨਿੰਗ ਹੋਵੇਗੀ। ਫਿਲਹਾਲ ਉਨ੍ਹਾਂ ਸਕੂਲਾਂ ਦੇ ਖੁੱਲ੍ਹਣ ਦੀ ਇਜਾਜ਼ਤ ਜੋ ਕੰਟੇਨਮੈਂਟ ਜ਼ੋਨ ‘ਚ ਨਹੀਂ ਹਨ।

ਜਿਹੜੇ ਕੰਟੇਨਮੈਂਟ ਜ਼ੋਨ ਵਿੱਚ ਰਹਿੰਦੇ ਹਨ ਉਹਨਾਂ ਅਧਿਆਪਕਾਂ, ਕਰਮਚਾਰੀਆਂ ਤੇ ਵਿਦਿਆਰਥੀਆਂ ਨੂੰ ਦਾਖਲ ਨਹੀਂ ਕੀਤਾ ਜਾਵੇਗਾ। ਸਕੂਲ ‘ਚ ਵਿਦਿਆਰਥੀ ਕਿਤਾਬ, ਕਾਪੀ, ਪੈਨ ਤੇ ਪੈਂਸਿਲ ਜਿਹੀਆਂ ਚੀਜ਼ਾਂ ਇਕ-ਦੂਜੇ ਨਾਲ ਸਾਂਝੀਆਂ ਨਾ ਕਰਨ। ਸਕੂਲ ਪ੍ਰਬੰਧਕਾਂ ਨੂੰ ਇਸ ਦਾ ਖਾਸ ਖਿਆਲ ਰੱਖਣਾ ਪਵੇਗਾ।

Click to comment

Leave a Reply

Your email address will not be published. Required fields are marked *

Most Popular

To Top