ਲੰਬੀ ਉਮਰ ਲਈ ਸਿਹਤਮੰਦ ਖਾਣ ਦੀ ਬਣਾਓ ਆਦਤ, ਇਹ ਭੋਜਨ ਕਰੋ ਸ਼ਾਮਲ

 ਲੰਬੀ ਉਮਰ ਲਈ ਸਿਹਤਮੰਦ ਖਾਣ ਦੀ ਬਣਾਓ ਆਦਤ, ਇਹ ਭੋਜਨ ਕਰੋ ਸ਼ਾਮਲ

ਜੇ ਅਸੀਂ ਪੌਸ਼ਟਿਕ ਭੋਜਨ ਦਾ ਸੇਵਨ ਕਰਦੇ ਹਾਂ ਤਾਂ ਇਸ ਦਾ ਸਰੀਰ ਤੇ ਚੰਗਾ ਪ੍ਰਭਾਵ ਪੈਂਦਾ ਹੈ, ਜਦਕਿ ਹਾਈ ਫੈਟ, ਕੈਲੋਰੀ ਫੂਡ ਅਤੇ ਜੰਕ ਫੂਡ ਦਾ ਸਾਡੇ ਸਰੀਰ ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਅੱਜ ਕੱਲ੍ਹ ਦੇ ਖਾਣ-ਪੀਣ ਦੇ ਤਰੀਕਿਆਂ ਨੇ ਕਈ ਬਿਮਾਰੀਆਂ ਨੂੰ ਜਨਮ ਦਿੱਤਾ ਹੈ। ਜ਼ਿਆਦਾਤਰ ਪਾਰਟੀਆਂ ਦੇ ਭੋਜਨ ਵਿੱਚ ਪੌਸ਼ਟਿਕ ਤੱਤਾਂ ਦੀ ਮਾਤਰਾ ਨਾ-ਮਾਤਰ ਹੁੰਦੀ ਹੈ ਜਾਂ ਇਹ ਬਿਲਕੁੱਲ ਹੀ ਨਹੀਂ ਹੁੰਦੀ ਹੈ।

55 Top Healthy Food You Should Eat - Recipes.net

ਅਜਿਹੇ ਭੋਜਨ ਦਾ ਸੇਵਨ ਕਰਨ ਨਾਲ ਸਿਹਤ ਵਿਗੜਨ ਦੀ ਸੰਭਾਵਨਾ ਵੱਧ ਜਾਂਦੀ ਹੈ। ਅੱਜ ਕੱਲ੍ਹ ਦੇ ਖਾਣ-ਪੀਣ ਕਾਰਨ ਲੋਕਾਂ ਦਾ ਜੀਵਨ ਪੱਧਰ ਵੀ ਖਰਾਬ ਹੁੰਦਾ ਜਾ ਰਿਹਾ ਹੈ ਜਿਸ ਕਰਕੇ ਜੀਵਨ ਦੀ ਮਿਆਦ ‘ਤੇ ਵੀ ਬੁਰਾ ਪ੍ਰਭਾਵ ਪਿਆ ਹੈ। ਜੇ ਤੁਸੀਂ ਹੈਲਥੀ ਫੂਡ ਖਾਂਦੇ ਹੋ, ਤਾਂ ਤੁਸੀਂ ਲੰਬੇ ਸਮੇਂ ਤੱਕ ਚੰਗੀ ਜ਼ਿੰਦਗੀ ਲੰਘਾ ਸਕੋਗੇ। ਜਦਕਿ ਅਨ-ਹੈਲਥੀ ਫੂਡ ਖਾਣ ਕਰਕੇ ਬਿਮਾਰੀਆਂ ਵਿੱਚ ਵਾਧਾ ਹੁੰਦਾ ਹੈ।

ਪੌਸ਼ਟਿਕ ਭੋਜਨ

10 Simple Dinner Ideas for Healthy Eating in Real Life

ਅਖਰੋਟ ਪੋਸ਼ਣ ਦਾ ਪਾਵਰਹਾਊਸ ਹੈ। ਇਹ ਹੈਲਥੀ ਫੈਟ, ਪ੍ਰੋਟੀਨ, ਫਾਈਬਰ, ਐਂਟੀਆਕਸੀਡੈਂਟ, ਵਿਟਾਮਿਨ, ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਵਰਗੇ ਮੁੱਖ ਖਣਿਜ ਪ੍ਰਦਾਨ ਕਰਦੇ ਹਨ। ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਅਖਰੋਟ ਲੰਬੀ ਉਮਰ ਲਈ ਬਹੁਤ ਫਾਇਦੇਮੰਦ ਸਾਬਤ ਹੁੰਦੇ ਹਨ।

ਕ੍ਰੈਨਬੇਰੀ ਨਾਲ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਛੋਟਾ ਜਿਹਾ ਫਲ ਸਾਡੀ ਸਿਹਤ ਲਈ ਜੀਵਨ-ਰੱਖਿਅਕ ਹੈ। ਅਸਲ ਵਿਚ ਛੋਟੀ ਕ੍ਰੈਨਬੇਰੀ ਐਂਟੀਆਕਸੀਡੈਂਟ, ਐਂਟੀ-ਇਨਫਲਾਮੇਟਰੀ, ਐਂਟੀਬੈਕਟੀਰੀਅਲ ਅਤੇ ਇਮਿਊਨ-ਬੂਸਟਿੰਗ ਗੁਣਾਂ ਨਾਲ ਭਰੀ ਹੋਈ ਹੈ। ਇਸ ਦੇ ਨਾਲ ਹੀ ਇਹ ਫਾਇਟੋ ਨਿਊਟ੍ਰੀਐਂਟਸ ਨਾਲ ਭਰਪੂਰ ਹੁੰਦਾ ਹੈ। ਸਾਡੇ ਸਰੀਰ ਵਿੱਚ ਜਿੰਨੇ ਜ਼ਿਆਦਾ ਫਾਈਟੋ ਨਿਊਟ੍ਰੀਐਂਟਸ ਹੁੰਦੇ ਹਨ, ਓਨੀ ਹੀ ਜ਼ਿਆਦਾ ਸੁਰੱਖਿਆ ਹੁੰਦੀ ਹੈ।

ਰਿਸਰਚ ਤੋਂ ਪਤਾ ਲੱਗਦਾ ਹੈ ਕਿ ਜੋ ਲੋਕ ਜ਼ਿਆਦਾ ਫਲ ਅਤੇ ਸਬਜ਼ੀਆਂ ਖਾਂਦੇ ਹਨ, ਉਨ੍ਹਾਂ ਵਿੱਚ ਮੌਜੂਦ ਪੌਸ਼ਟਿਕ ਤੱਤਾਂ ਦੇ ਕਾਰਨ ਉਹ ਲੰਬੇ ਸਮੇਂ ਤੱਕ ਜਿਉਂਦੇ ਹਨ। ਵੈਸੇ ਤਾਂ ਸਾਰੇ ਫਲ ਅਤੇ ਸਬਜ਼ੀਆਂ ਸਿਹਤ ਲਈ ਚੰਗੇ ਸਾਬਤ ਹੁੰਦੇ ਹਨ। ਹਾਲਾਂਕਿ, ਤਾਜ਼ੇ ਫਲਾਂ ਅਤੇ ਸਬਜ਼ੀਆਂ ਦਾ ਸੇਵਨ ਸਿਹਤ ਨੂੰ ਬਿਹਤਰ ਬਣਾਉਣ ਅਤੇ ਜੀਵਨ ਕਾਲ ਨੂੰ ਵਧਾਉਣ ਦਾ ਕੰਮ ਕਰਦਾ ਹੈ।

ਹਰੀ ਪੱਤੇਦਾਰ ਸਬਜ਼ੀਆਂ ਜਿਵੇਂ ਪਾਲਕ, ਕੇਲ ਅਤੇ ਸਵਿਸ ਚਾਰਡ ਵਰਗੀਆਂ ਹਰੀ ਪੱਤੇਦਾਰ ਸਬਜ਼ੀਆਂ ਫੋਲੇਟ ਨਾਲ ਭਰਪੂਰ ਹੁੰਦੇ ਹਨ, ਜੋ ਸੈੱਲਾਂ ਦੇ ਵਿਕਾਸ ਅਤੇ ਲਾਲ ਖੂਨ ਦੇ ਸੈੱਲਾਂ ਦੇ ਗਠਨ ਲਈ ਜ਼ਰੂਰੀ ਹੁੰਦੀਆਂ ਹਨ। ਇਹ ਕੈਰੋਟੀਨ (ਪਗਮੈਂਟ ਜੋ ਐਂਟੀਆਕਸੀਡੈਂਟ ਵਜੋਂ ਕੰਮ ਕਰਦੇ ਹਨ) ਵੀ ਪ੍ਰਦਾਨ ਕਰਦੇ ਹਨ, ਜੋ ਸਿਹਤਮੰਦ ਨਜ਼ਰ, ਦੰਦਾਂ, ਹੱਡੀਆਂ ਅਤੇ ਚਮੜੀ ਨੂੰ ਬਣਾਈ ਰੱਖਣ ਵਿੱਚ ਮਦਦ ਕਰਦੇ ਹਨ।

ਫੈਟੀ ਮੱਛੀ ਜਿਵੇਂ ਕਿ ਸੈਲਮਨ, ਮੈਕਰੇਲ, ਸਾਰਡੀਨ ਅਤੇ ਟਰਾਊਟ ਆਪਣੇ ਫਾਇਦਿਆਂ ਲਈ ਮਸ਼ਹੂਰ ਹਨ। ਇਹ ਵਿਟਾਮਿਨ ਏ ਅਤੇ ਡੀ ਦਾ ਵਧੀਆ ਸਰੋਤ ਹੈ, ਜੋ ਇਮਿਊਨ ਸਿਸਟਮ ਲਈ ਫਾਇਦੇਮੰਦ ਹੈ। ਇਹ ਓਮੇਗਾ-3 ਫੈਟੀ ਐਸਿਡ ਨਾਲ ਭਰਪੂਰ ਹੁੰਦੇ ਹਨ, ਜੋ ਦਿਲ ਦੇ ਰੋਗ, ਦਿਮਾਗੀ ਵਿਕਾਰ ਅਤੇ ਸਟ੍ਰੋਕ ਦੇ ਜੋਖਮ ਨੂੰ ਘਟਾਉਂਦੇ ਹਨ।

Leave a Reply

Your email address will not be published. Required fields are marked *