ਲੰਬਾ ਸਮਾਂ ਦਫ਼ਤਰ ’ਚ ਕੰਮ ਕਰਨ ਨਾਲ ਵਧਦਾ ਹੈ ਮੋਟਾਪਾ, ਵਰਤੋਂ ਇਹ ਸਾਵਧਾਨੀਆਂ

ਜਦੋਂ ਤੁਸੀਂ ਦਫ਼ਤਰ ਵਿੱਚ ਬੈਠ ਕੇ 8-9 ਘੰਟੇ ਲਗਾਤਾਰ ਕੰਮ ਕਰਦੇ ਹੋ ਤਾਂ ਤੁਹਾਨੂੰ ਆਪਣੀ ਸਿਹਤ ਵਿੱਚ ਬਦਲਾਅ ਦੇਖਣ ਨੂੰ ਮਿਲਦਾ ਹੈ। ਲਗਾਤਾਰ ਕੰਮ ਕਰਨ ਨਾਲ ਤੁਸੀਂ ਬਹੁਤ ਮੋਟੇ ਹੋਣ ਲਗਦੇ ਹੋ। ਇਹ ਅਕਸਰ ਹੀ ਵੇਖਣ ਨੂੰ ਮਿਲਦਾ ਹੈ ਕਿ ਦਫ਼ਤਰ ਵਿੱਚ ਕੰਮ ਕਰਨ ਵਾਲੇ ਲੋਕਾਂ ਦਾ ਭਾਰ ਵਧਣਾ ਸ਼ੁਰੂ ਹੋ ਜਾਂਦਾ ਹੈ। ਉਹਨਾਂ ਦੇ ਮੋਟਾਪੇ ਵਿੱਚ ਕਾਫ਼ੀ ਵਾਧਾ ਹੁੰਦਾ ਹੈ।

ਜਿਸ ਕਾਰਨ ਉਹਨਾਂ ਨੂੰ ਕਾਫ਼ੀ ਪਰੇਸ਼ਾਨੀ ਹੋਣ ਲਗਦੀ ਹੈ ਅਤੇ ਕਈ ਵਾਰ ਲੋਕ ਤਣਾਅ ਵੀ ਲੈਣ ਲਗ ਜਾਂਦੇ ਹਨ। ਪਰ ਇਸ ਦੇ ਪਿੱਛੇ ਦਾ ਕਾਰਨ ਸ਼ਾਇਦ ਤੁਹਾਨੂੰ ਨਹੀਂ ਪਤਾ ਹੋਵੇਗਾ। ਕੰਮ ਵਿੱਚ ਜ਼ਿਆਦਾ ਰੁੱਝੇ ਹੋਣ ਕਾਰਨ ਅਸੀਂ ਅਕਸਰ ਇਹਨਾਂ ਆਦਤਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ ਪਰ ਇਹ ਤੁਹਾਡੇ ਲਈ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ।
ਕੁਦਰਤੀ ਰੌਸ਼ਨੀ ਦੇ ਸੰਪਰਕ ਤੋਂ ਬਗੈਰ, ਤੁਹਾਡੇ ਸਰੀਰ ਦੀਆਂ ਸਰਕੈਂਡੀਅਨ ਤਾਲ ਕੰਟਰੋਲ ਤੋਂ ਬਾਹਰ ਹੋ ਸਕਦੀਆਂ ਹਨ ਅਤੇ ਭਾਰ ਵਧ ਜਾਂਦਾ ਹੈ। ਇਸ ਤੋਂ ਇਲਾਵਾ ਜੋ ਲੋਕ ਦੇਰ ਰਾਤ ਤੱਕ ਕੰਮ ਕਰਦੇ ਹਨ ਅਤੇ ਇਸ ਦੌਰਾਨ ਭੁੱਖ ਲੱਗਣ ‘ਤੇ ਜ਼ਰੂਰਤ ਤੋਂ ਜ਼ਿਆਦਾ ਕੈਲੋਰੀ ਲੈਂਦੇ ਹਨ।
ਇਸ ਦੇ ਨਾਲ ਹੀ ਭੁੱਖਾ ਰਹਿਣਾ ਵੀ ਮੋਟਾਪੇ ਦਾ ਕਾਰਨ ਬਣ ਸਕਦਾ ਹੈ। ਅਜਿਹੇ ਲੋਕ ਸਮੇਂ ‘ਤੇ ਖਾਣਾ ਖਾਣ ਵਾਲੇ ਲੋਕਾਂ ਨਾਲੋਂ 4-5 ਗੁਣਾ ਜ਼ਿਆਦਾ ਮੋਟੇ ਹੁੰਦੇ ਹਨ। ਆਪਣੇ ਕੰਮ ਵਿਚ ਜ਼ਿਆਦਾ ਰੁੱਝੇ ਹੋਣ ਕਾਰਨ ਉਹ ਗੈਰ-ਸਿਹਤਮੰਦ ਚੀਜ਼ਾਂ ਦਾ ਸੇਵਨ ਕਰਨ ਲੱਗ ਜਾਂਦੇ ਹਨ। ਉਨ੍ਹਾਂ ਦਾ ਡਾਈਟ ਦਾ ਸਹੀ ਢੰਗ ਨਾਲ ਪਾਲਣ ਨਾ ਕਰਨਾ ਅਤੇ ਜੰਕ ਫੂਡ ਖਾਣਾ ਸ਼ੁਰੂ ਕਰਨਾ। ਜਲਦੀ ਵਿੱਚ ਭੋਜਨ ਨਿਗਲਣਾ ਅਤੇ ਲੰਬੇ ਸਮੇਂ ਤੱਕ ਕੁਰਸੀ ‘ਤੇ ਬੈਠਣਾ ਵੀ ਮੋਟਾਪੇ ਦਾ ਇੱਕ ਕਾਰਨ ਹੋ ਸਕਦਾ ਹੈ।
ਅਜਿਹੇ ‘ਚ ਸਾਨੂੰ ਇਨ੍ਹਾਂ ਸਾਰੀਆਂ ਗੱਲਾਂ ਨੂੰ ਨਜ਼ਰਅੰਦਾਜ਼ ਨਾ ਕਰਨ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਨਿਯਮਿਤ ਸਮੇਂ ‘ਤੇ ਆਪਣੀ ਖੁਰਾਕ ‘ਤੇ ਧਿਆਨ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਸੈਰ ਕਰਨ ਲਈ ਵੀ ਸਮਾਂ ਕੱਢਣਾ ਚਾਹੀਦਾ ਹੈ। ਸੈਰ ਕਰਨ ਨਾਲ ਪਾਚਨ ਵੀ ਠੀਕ ਰਹਿੰਦਾ ਹੈ ਅਤੇ ਭਾਰ ‘ਤੇ ਕੋਈ ਗਲਤ ਪ੍ਰਭਾਵ ਨਹੀਂ ਪੈਂਦਾ।
