ਲੰਪੀ ਸਕਿਨ ਬਿਮਾਰੀ ਦਾ ਕਹਿਰ, ਪੰਜਾਬ ’ਚ ਦੁੱਧ ਦੀ ਪੈਦਾਵਾਰ ’ਚ 15 ਤੋਂ 20 ਫ਼ੀਸਦੀ ਆਈ ਗਿਰਾਵਟ

 ਲੰਪੀ ਸਕਿਨ ਬਿਮਾਰੀ ਦਾ ਕਹਿਰ, ਪੰਜਾਬ ’ਚ ਦੁੱਧ ਦੀ ਪੈਦਾਵਾਰ ’ਚ 15 ਤੋਂ 20 ਫ਼ੀਸਦੀ ਆਈ ਗਿਰਾਵਟ

ਪੰਜਾਬ ਵਿੱਚ ਪਸ਼ੂਆਂ ਵਿੱਚ ਫੈਲੀ ਲੰਪੀ ਸਕਿਨ ਬਿਮਾਰੀ ਕਾਰਨ ਬਹੁਤ ਸਾਰੇ ਪਸ਼ੂਆਂ ਦੀ ਜਾਨ ਚਲੀ ਗਈ ਹੈ। ਇਹ ਬਿਮਾਰੀ ਲਾਗ ਦੀ ਬਿਮਾਰੀ ਹੈ ਜੋ ਕਿ ਇੱਕ ਪਸ਼ੂ ਤੋਂ ਦੂਜੇ ਪਸ਼ੂ ਨੂੰ ਲੱਗ ਜਾਂਦੀ ਹੈ। ਬਿਮਾਰੀ ਦਾ ਸਿੱਧਾ ਅਸਰ ਹੁਣ ਦੁੱਧ ਉਤਪਾਦਨ ਤੇ ਨਜ਼ਰ ਆ ਰਿਹਾ ਹੈ। ਜਾਣਕਾਰੀ ਮੁਤਾਬਕ ਇਨਫੈਕਸ਼ਨ ਕਾਰਨ ਪਸ਼ੂਆਂ ਦੀ ਲਗਾਤਾਰ ਮੌਤ ਹੋਣ ਨਾਲ ਸੂਬੇ ਵਿੱਚ ਦੁੱਧ ਦੇ ਉਤਪਾਦਨ ਵਿੱਚ 15 ਤੋਂ 20 ਤੱਕ ਦੀ ਗਿਰਾਵਟ ਆਈ ਹੈ।

ਸੂਬੇ ਵਿੱਚ ਹਰ ਰੋਜ਼ ਕਰੀਬ ਤਿੰਨ ਕਰੋੜ ਲੀਟਰ ਦੁੱਧ ਦਾ ਉਤਪਾਦਨ ਹੁੰਦਾ ਹੈ। ਇਸ ਵਿੱਚੋਂ 1.25 ਕਰੋੜ ਲੀਟਰ ਬਾਜ਼ਾਰ ਵਿੱਚ ਵਿਕਰੀ ਲਈ ਆਉਂਦਾ ਹੈ। ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ ਨੇ ਦਾਅਵਾ ਕੀਤਾ ਕਿ ਦੁੱਧ ਉਤਪਾਦਨ ਵਿੱਚ ਗਿਰਾਵਟ ਕਰਨ ਪਸ਼ੂ ਪਾਲਕਾਂ ਨੂੰ ਹਰ ਰੋਜ਼ ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ।

ਪੀਡੀਐਫ ਨੇ ਕਿਹਾ ਕਿ, ਲੰਪੀ ਇਨਫੈਕਸ਼ਨ ਦੀ ਬਿਮਾਰੀ ਪਸ਼ੂਆਂ, ਖ਼ਾਸ ਕਰਕੇ ਗਾਵਾਂ ਨੂੰ ਪ੍ਰਭਾਵਿਤ ਕਰ ਰਹੀ ਹੈ। ਇਸ ਕਾਰਨ ਪਸ਼ੂ ਮਰ ਰਹੇ ਹਨ। ਨਿੱਕੇ ਅਤੇ ਦਰਮਿਆਨੇ ਡੇਅਰੀ ਕਿਸਾਨ, ਜਿਹਨਾਂ ਦੀ ਰੋਜ਼ੀ-ਰੋਟੀ ਪੂਰੀ ਤਰ੍ਹਾਂ ਪਸ਼ੂਆਂ ਤੇ ਨਿਰਭਰ ਹੈ, ਸਭ ਤੋਂ ਵਧ ਪ੍ਰਭਾਵਿਤ ਹੋਏ ਹਨ। ਪੀਡੀਐਫਏ ਦੇ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਨੇ ਦੱਸਿਆ ਕਿ ਇਹ ਬਿਮਾਰੀ ਮੱਖੀਆਂ, ਮੱਛਰਾਂ ਅਤੇ ਚਿੱਚੜਾਂ ਰਾਹੀਂ ਪਸ਼ੂਆਂ ਵਿੱਚ ਤੇਜ਼ੀ ਨਾਲ ਫੈਲਦੀ ਹੈ।

ਉਹਨਾਂ ਕਿਹਾ ਕਿ, ਹੁਣ ਤੱਕ 10 ਹਜ਼ਾਰ ਤੋਂ ਵੱਧ ਪਸ਼ੂਆਂ ਦੀ ਇਨਫੈਕਸ਼ਨ ਬਿਮਾਰੀ ਕਾਰਨ ਮੌਤ ਹੋ ਚੁੱਕੀ ਹੈ। ਦੱਸ ਦੇਈਏ ਕਿ ਡੇਅਰੀ ਕਿਸਾਨਾਂ ਨੇ ਕੁਝ ਦਿਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਨੇ ਮੁੱਖ ਮੰਤਰੀ ਤੋਂ ਇਨਫੈਕਸ਼ਨ ਕਾਰਨ ਮਰਨ ਵਾਲੇ ਪਸ਼ੂ ਪ੍ਰਤੀ 50,000 ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਸੀ। ਹਾਲਾਂਕਿ ਹੁਣ ਤੱਕ ਸਰਕਾਰ ਨੇ ਇਸ ਸਬੰਧੀ ਕੋਈ ਹਾਂ-ਪੱਖੀ ਭਰੋਸਾ ਨਹੀਂ ਦਿੱਤਾ ਹੈ।

Leave a Reply

Your email address will not be published.