News

ਲੋਹੜੀ ’ਤੇ ਲੱਗਣਗੀਆਂ ਰੌਣਕਾਂ, 10 ਮਹੀਨਿਆਂ ਬਾਅਦ ਖੁੱਲ੍ਹ ਕੇ ਮਨਾਇਆ ਜਾਵੇਗਾ ਤਿਉਹਾਰ

ਉਂਝ ਤਾਂ ਸਾਰੇ ਤਿਉਹਾਰ ਹੀ ਖਾਸ ਹੁੰਦੇ ਹਨ ਪਰ ਇਸ ਵਾਰ ਲੋਹੜੀ ਦਾ ਤਿਉਹਾਰ ਇਸ ਲਈ ਖਾਸ ਹੈ ਕਿਉਂ ਕਿ 10 ਮਹੀਨਿਆਂ ਬਾਅਦ ਲੋਕ ਖੁੱਲ੍ਹ ਕੇ ਕੋਈ ਤਿਉਹਾਰ ਮਨਾਉਣਗੇ। ਕੋਰੋਨਾ ਵਾਇਰਸ ਕਾਰਨ ਪਿਛਲੇ ਸਮੇਂ ਵਿੱਚ ਕੋਈ ਵੀ ਤਿਉਹਾਰ ਨਹੀਂ ਮਨਾਇਆ ਗਿਆ।

ਇਸ ਤੋਂ ਇਲਾਵਾ ਵਿਆਹਾਂ ਤੇ ਵੀ ਕਈ ਪ੍ਰਕਾਰ ਦੀਆਂ ਪਾਬੰਦੀਆਂ ਲਗਾਈਆਂ ਸਨ। ਮੰਗਲਵਾਰ ਨੂੰ ਸ਼ਹਿਰਾਂ ਦੇ ਸਾਰੇ ਬਾਜ਼ਾਰਾਂ ਵਿੱਚ ਮੂੰਗਫਲੀ, ਰੇੜੀਆਂ, ਗੱਚਕ, ਤਿੱਲ ਤੇ ਪੌਪਕੌਰਨ ਦੀ ਵੱਡੀ ਗਿਣਤੀ ਵਿੱਚ ਵਿਕਰੀ ਹੋਈ ਹੈ। ਇਹ ਮੰਨਿਆ ਜਾਂਦਾ ਹੈ ਕਿ ਲੋਹੜੀ ਦੀ ਰਾਤ ਸਾਲ ਦੀ ਸਭ ਤੋਂ ਲੰਬੀ ਰਾਤ ਹੁੰਦੀ ਹੈ।

ਇਸ ਤੋਂ ਬਾਅਦ, ਦਿਨ ਵੱਡੇ ਹੋਣੇ ਸ਼ੁਰੂ ਹੋ ਜਾਂਦੇ ਹਨ। ਖੁੱਲ੍ਹੇ ਅਸਮਾਨਨ ਹੇਠ, ਮੂੰਗਫਲੀ, ਰੇੜੀਆਂ ਆਦਿ ਨੂੰ ਅੱਗ ਦੀ ਭੇਟ ਚੜ੍ਹਾਉਣ ਮਗਰੋਂ ਅੱਗ ਦੀ ਪਰੀਕਰਮਾ ਕੀਤੀ ਜਾਂਦੀ ਹੈ। ਇਹ ਤਿਓਹਾਰ ਲੋਕਾਂ ਦੇ ਦਿਲਾਂ ਤੇ ਜੀਵਨ ਨੂੰ ਖੁਸ਼ੀਆਂ ,ਆਪਸੀ ਏਕਤਾ ਤੇ ਸਰਭ ਸਾਂਝੀਵਾਲਤਾ ਨਾਲ ਭਰਦੇ ਰਹਿੰਦੇ ਹਨ।

ਜਨਵਰੀ ਦਾ ਮਹੀਨਾ ਚੜਦੇ ਸਾਰ ਹੀ ਤਿਉਹਾਰ ਸ਼ੁਰੂ ਹੋ ਜਾਂਦੇ ਹਨ। ਇਨ੍ਹਾਂ ਤਿਉਹਾਰਾਂ ਵਿਚੋਂ ਸਭ ਤੋਂ ਪਹਿਲਾਂ ਲੋਹੜੀ ਦਾ ਤਿਉਹਾਰ ਆਉਂਦਾ ਹੈ।ਲੋਹੜੀ ਪੋਹ ਮਹੀਨੇ ਦਾ ਪ੍ਰਸਿੱਧ ਤਿਉਹਾਰ ਹੈ, ਇਹ ਪੋਹ ਮਹੀਨੇ ਦੀ ਅਖੀਰਲੀ ਰਾਤ ਨੂੰ ਮਨਾਇਆ ਜਾਂਦਾ ਹੈ। ਲੋਹੜੀ ਤੋਂ ਅਗਲੇ ਦਿਨ ਮਾਘ ਮਹੀਨੇ ਦੀ ਸੰਗਰਾਂਦ ਹੁੰਦੀ ਹੈ।ਇਸ ਦਿਨ ਮਾਘੀ ਦਾ ਤਿਉਹਾਰ ਹੁੰਦਾ ਹੈ।

Click to comment

Leave a Reply

Your email address will not be published. Required fields are marked *

Most Popular

To Top