ਲੋਕ ਸਭਾ ‘ਚ ਬੈਂਕਾਂ, ਖੇਤੀ ਆਰਡੀਨੈਂਸਾਂ ਅਤੇ ਨੋਟਬੰਦੀ ਨੂੰ ਲੈ ਕੇ ਤੱਤੇ ਹੋਏ ਮਾਨ

ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਲੋਕ ਸਭਾ ‘ਚ ਫਿਰ ਕੇਂਦਰ ਸਰਕਾਰ ਨੂੰ ਘੇਰਿਆ ਹੈ। ਇਸ ਦੌਰਾਨ ਮਾਨ ਨੇ ਕੇਂਦਰ ਦੀ ਭਾਜਪਾ ਸਰਕਾਰ ‘ਤੇ ਵਰ੍ਹਦਿਆਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਇਕ-ਇਕ ਕਰਕੇ ਸੂਬਿਆਂ ਦੇ ਅਧਿਕਾਰਾਂ ਨੂੰ ਖੋਹਿਆ ਜਾ ਰਿਹਾ ਹੈ ਅਤੇ ਖੇਤੀ ਆਰਡੀਨੈਂਸ ਬਿੱਲ ਵੀ ਇਸੇ ਦਿਸ਼ਾ ਦਾ ਇਕ ਕਦਮ ਹੈ।
ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਦੀ ਜੀ. ਡੀ. ਪੀ. ਇਸ ਸਮੇਂ ਵੱਡੇ ਘਾਟੇ ਵਿੱਚ ਚੱਲ ਰਹੀ ਹੈ ਪਰ ਖੇਤੀ ਸੈਕਟਰ ਹੀ ਇਕ ਅਜਿਹਾ ਸੈਕਟਰ ਹੈ, ਜਿਸ ਦੀ ਜੀ. ਡੀ. ਪੀ. ਪਾਜ਼ੇਟਿਵ ਹੈ। ਕੇਂਦਰ ਸਰਕਾਰ ਵਲੋਂ ਖੇਤੀ ਬਿੱਲਾਂ ਜ਼ਰੀਏ ਇਸ ਨੂੰ ਵੀ ਖਤਮ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਕੋਰੋਨਾ ਕਾਲ ’ਚ ਟਾਟਾ ਸਟੀਲ ਦੇ ਕਰਮਚਾਰੀਆਂ ਦੀ ਬੱਲੇ-ਬੱਲੇ, ਮਿਲੇਗਾ ਬੋਨਸ
ਉਹਨਾਂ ਅੱਗੇ ਕਿਹਾ ਕਿ ਬੈਂਕਾਂ ‘ਚ ਹੋਏ ਘੁਟਾਲਿਆਂ ਕਾਰਨ ਨੋਟੰਬਦੀ ਦੇ ਨੁਕਸਾਨ ਤੋਂ ਲੋਕ ਅਜੇ ਤਕ ਉਭਰੇ ਨਹੀਂ ਸਨ, ਉਥੇ ਹੀ ਬੈਂਕਾਂ ‘ਚ ਵੱਡੇ ਘੁਟਾਲੇ ਹੋਣ ਕਾਰਨ ਉਨ੍ਹਾਂ ਦਾ ਬੈਂਕਾਂ ਤੋਂ ਵਿਸ਼ਵਾਸ ਉਠ ਗਿਆ ਹੈ। ਲੋਕਾਂ ਨੂੰ ਸਮਝ ਨਹੀਂ ਆ ਰਿਹਾ ਹੈ ਕਿ ਉਹ ਆਪਣਾ ਪੈਸਾ ਕਿੱਥੇ ਰੱਖਣ?
ਇਹ ਵੀ ਪੜ੍ਹੋ: ਵੱਡੀ ਖ਼ਬਰ: ਕਿਸਾਨਾਂ ਨੇ ਹਾਈਵੇਅ ਤੋਂ ਚੁੱਕਿਆ ਧਰਨਾ, ਹੁਣ ਭਾਜਪਾ ਆਗੂਆਂ ਦੀਆਂ ਕੋਠੀਆਂ ਘੇਰਨ ਦੀ ਤਿਆਰੀ
ਜੇ ਉਹ ਆਪਣੇ ਪੈਸੇ ਘਰ ‘ਚ ਰੱਖਦੇ ਹਨ ਤਾਂ ਨੋਟਬੰਦੀ ਕਰ ਕੇ ਮੋਦੀ ਜੀ ਲੈ ਜਾਂਦੇ ਹਨ ਤੇ ਜੇ ਬੈਂਕਾਂ ‘ਚ ਰੱਖਦੇ ਹਨ ਤਾਂ ਨੀਰਵ ਮੋਦੀ ਲੈ ਜਾਂਦਾ ਹੈ। ਇਸ ਤੋਂ ਪਹਿਲਾਂ ਸੁਖਬੀਰ ਬਾਦਲ ਦਾ ਬਿਆਨ ਆਇਆ ਸੀ ਕਿ ਉਹ ਪਾਰਲੀਮੈਂਟ ਵਿੱਚ ਇਨ੍ਹਾਂ ਆਰਡੀਨੈਂਸਾਂ ਦੇ ਵਿਰੋਧ ਵਿਚ ਵੋਟ ਪਾ ਕੇ ਆਏ ਹਨ ਤੇ ਭਗਵੰਤ ਮਾਨ ਨੇ ਵੋਟ ਨਹੀਂ ਪਾਈ।
ਪਰ ਭਗਵੰਤ ਨੇ ਇਸ ਦੇ ਜਵਾਬ ਵਿੱਚ ਕਿਹਾ ਸੀ ਕਿ ਪਾਰਲੀਮੈਂਟ ਵਿੱਚ ਆਰਡੀਨੈਂਸ ਦੇ ਵਿਰੋਧ ਚ ਵੋਟਾਂ ਤਾਂ ਪਾਈਆਂ ਹੀ ਨਹੀਂ ਗਈਆਂ ਫਿਰ ਉਹ ਕਿੱਥੇ ਵੋਟ ਪਾ ਆਏ? ਉੱਧਰ ਕਿਸਾਨਾਂ ਵੱਲੋਂ ਵੀ ਆਰਡੀਨੈਂਸਾਂ ਖਿਲਾਫ ਸੰਘਰਸ਼ ਲਗਾਤਾਰ ਜਾਰੀ ਹੈ। ਕਿਸਾਨ ਆਰਡੀਨੈਂਸਾਂ ਦੇ ਵਿਰੋਧ ਵਿੱਚ ਸੜਕਾਂ ਤੇ ਉੱਤਰ ਕੇ ਰੋਸ ਮੁਜ਼ਾਹਰੇ ਕਰ ਰਹੇ ਹਨ।
