Punjab

ਲੋਕ ਸਭਾ ’ਚ ਭਗਵੰਤ ਮਾਨ ਨੇ ਕਵਿਤਾ ਰਾਹੀਂ ਮੋਦੀ ਸਰਕਾਰ ’ਤੇ ਖੜ੍ਹੇ ਕੀਤੇ ਸਵਾਲ

ਸੰਸਦ ਦਾ ਮਾਨਸੂਨ ਇਜਲਾਸ ਜਾਰੀ ਹੈ, ਅਜਿਹੇ ਵਿੱਚ ਹਰ ਕੋਈ ਸਰਕਾਰ ਨੂੰ ਆਪੋ ਆਪਣੇ ਤਰੀਕੇ ਨਾਲ ਘੇਰਨ ਦੀ ਕੋਸ਼ਿਸ਼ ਵਿੱਚ ਲੱਗਿਆ, ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਵੀ ਕੁੱਝ ਅਜਿਹਾ ਹੀ ਕੀਤੈ ਪਰ ਆਪਣੇ ਵੱਖਰੇ ਅੰਦਾਜ਼ ਵਿੱਚ, ਮਾਨ ਨੇ ਇੱਕ ਵਾਰ ਫਿਰ ਤੋਂ ਕਵਿਤਾ ਰਾਹੀਂ ਸਰਕਾਰ ਤੇ ਕਈ ਤਰ੍ਹਾਂ ਸਵਾਲ ਖੜ੍ਹੇ ਕੀਤੇ ਨੇ।

ਹਾਲਾਂਕਿ ਇਸ ਦੌਰਾਨ ਸਪੀਕਰ ਵੱਲੋਂ ਭਗਵੰਤ ਮਾਨ ਦਾ ਮਾਇਕ ਬੰਦ ਕਰ ਦਿੱਤਾ ਗਿਆ, ਪਰ ਮਾਇਕ ਬੰਦ ਕਰਨ ਤੋਂ ਪਹਿਲਾਂ ਮਾਨ ਨੇ ਚੀਨ ਤੋਂ ਬਦਲਾ ਲੈਣ, ਪਬਜੀ ਬੰਦ ਕਰਨ, ਪ੍ਰਧਾਨ ਮੰਤਰੀ ਮੋਦੀ ਦੇ ਭਾਸ਼ਣ ਤੇ ਲੱਖਾਂ ਡਿਸਲਾਇਕ ਸਣੇ ਕਈ ਮੁੱਦਿਆਂ ਨੂੰ ਲੈ ਸਰਕਾਰ ਨੂੰ ਖਰੀਆਂ ਖਰੀਆਂ ਸੁਣਾ ਦਿੱਤੀਆਂ।

ਇਹ ਵੀ ਪੜ੍ਹੋ: BIG BREAKING: ਕਿਸਾਨ ਜੱਥੇਬੰਦੀਆਂ ਨੇ ਸੰਨੀ ਦਿਓਲ ਤੋਂ ਮੰਗਿਆ ਅਸਤੀਫ਼ਾ

ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਭਗਵੰਤ ਮਾਨ ਨੇ ਸੰਸਦ ਵਿੱਚ ਮੋਦੀ ਜੀ ਅੱਛੇ ਦਿਨ ਕਬ ਆਨੇ ਵਾਲੇ ਹੈਂ ਦੀ ਕਵਿਤਾ ਬੋਲ ਕੇ, ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ, ਇਸ ਤੋਂ ਇਲਾਵਾ ਭਗਵੰਤ ਮਾਨ ਨੇ ਬੀਤੇ ਦਿਨੀਂ ਖੇਤੀ ਆਰਡੀਨੇਂਸਾਂ ਤੇ ਵੀ ਸੰਸਦ ਵਿੱਚ ਜ਼ੋਰਦਾਰ ਭਾਸ਼ਣ ਦਿੱਤੇ, ਪਰ ਫਿਲਹਾਲ ਭਗਵੰਤ ਮਾਨ ਵੱਲੋਂ ਕਵਿਤਾ ਰੂਪ ਵਿੱਚ ਸਰਕਾਰ ਤੇ ਕਸੇ ਇੰਨਾਂ ਤੰਜਾਂ ਦਾ ਸਰਕਾਰ ਤੇ ਕੀ ਅਸਰ ਹੁੰਦਾ ਹੈ, ਕੋਈ ਅਸਰ ਹੁੰਦਾ ਵੀ ਹੈ ਜਾਂ ਨਹੀਂ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

ਪਰ ਐਨਾ ਜ਼ਰੂਰ ਹੈ ਕਿ ਮਾਨ ਨੇ ਇੱਕ ਵਾਰ ਫਿਰ ਤੋਂ ਦੇਸ਼ ਦੇ ਪੂਰੇ ਮੁੱਦਿਆਂ ਨੂੰ ਆਪਣੇ ਕਵਿਤਾ ਰਾਹੀਂ ਘੱਟ ਸਮੇਂ ਵਿੱਚ ਸਰਕਾਰ ਅਤੇ ਲੋਕਾਂ ਸਾਹਮਣੇ ਪੇਸ਼ ਕਰ ਦਿੱਤਾ ਹੈ।

Click to comment

Leave a Reply

Your email address will not be published. Required fields are marked *

Most Popular

To Top