ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੂੰ ਮਿਲੀ ਜ਼ਮਾਨਤ

ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੂੰ 376 ਯਾਨੀ ਬਲਾਤਕਾਰ ਦੇ ਕੇਸ ਵਿੱਚ ਮਾਣਯੋਗ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਇਸ ਦੀ ਜਾਣਕਾਰੀ ਖੁਦ ਸਿਮਰਜੀਤ ਬੈਂਸ ਨੇ ਦਿੱਤੀ ਹੈ।
ਉਹਨਾਂ ਨੇ ਸੋਸ਼ਲ ਮੀਡੀਆ ਤੇ ਲਿਖਿਆ ਕਿ, “ਵਾਹਿਗੁਰੂ ਦੀ ਅਪਾਰ ਬਖਸ਼ਿਸ਼ ਅਤੇ ਸੰਗਤ ਦੇ ਅਸ਼ੀਰਵਾਦ ਸਦਕਾਂ ਝੂਠੇ ਕੇਸ ਵਿਚੋ ਮਾਣਯੋਗ ਹਾਈ ਕੋਰਟ ਨੇ ਜਮਾਨਤ ਅਰਜ਼ੀ ਕਬੂਲ ਕਰ ਲਈ ਹੈ। ਬਹੁਤ ਜਲਦ ਸੰਗਤ ਦੀ ਸੇਵਾ ਵਿੱਚ ਦੋਬਾਰਾ ਹਾਜ਼ਿਰ ਹੋਵਾਂਗੇ।“