Punjab

ਲੋਕਾਂ ਵੱਲੋਂ ਸੰਨੀ ਦਿਓਲ ਦਾ ਡੱਟ ਕੇ ਵਿਰੋਧ, ਪੋਸਟਰਾਂ ਤੇ ਅੰਡੇ ਅਤੇ ਕਾਲਖ ਪੋਤੀ

ਸੰਸਦ ਮੈਂਬਰ ਸੰਨੀ ਦਿਓਲ ਖਿਲਾਫ ਲੋਕਾਂ ਦਾ ਰੋਸ ਪ੍ਰਦਰਸ਼ਨ ਰੁਕਣ ਦਾ ਨਾਮ ਨਹੀਂ ਲੈ ਰਿਹਾ। ਖੇਤੀ ਬਿੱਲ ਦੇ ਵਿਰੋਧ ਵਿੱਚ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਕਿਸਾਨ ਸੰਨੀ ਦਿਓਲ ਦੇ ਵਿਰੋਧ ਵਿੱਚ ਖੜੇ ਹਨ। ਯੂਥ ਕਾਂਗਰਸ ਪਾਰਟੀ ਦੇ ਨੌਜਵਾਨਾਂ ਨੇ ਜਮਕੇ ਖੇਤੀ ਬਿੱਲ ਦੇ ਖਿਲਾਫ ਅਤੇ ਕੇਂਦਰ ਖਿਲਾਫ ਨਆਰੇਬਾਜ਼ੀ ਕੀਤੀ ਅਤੇ ਸੰਨੀ ਦਿਓਲ ਦੇ ਪੋਸਟਰਾਂ ਤੇ ਆਂਡੇ ਅਤੇ ਕਾਲਿਖ ਪੋਤੀ।

ਇਹ ਵੀ ਪੜ੍ਹੋ : ਸਿਮਰਜੀਤ ਬੈਂਸ ਪਾਰਲੀਮੈਂਟ ਤੱਕ ਕੱਢਣਗੇ ਮੋਟਰਸਾਈਕਲ ਯਾਤਰਾ

ਰੋਸ ਜਾਹਿਰ ਕਰਦਿਆਂ ਗੁਰਦਾਸਪੁਰ ਦੇ ਕਸਬਾ ਕਾਦੀਆਂ ਦੇ ਬੁੱਟਰ ਚੌਕ ਵਿੱਚ ਯੂਥ ਕਾਂਗਰਸ ਪਾਰਟੀ ਦੇ ਪ੍ਰਧਾਨ ਕੰਵਰਪ੍ਰਤਾਪ ਸਿੰਘ ਬਾਜਵਾ ਦੀ ਰਹਿਨੁਮਾਈ ‘ਚ ਲੋਕ ਸਭਾ ਮੈਂਬਰ ਅਤੇ ਅਭੀਨੇਤਾ ਸੰਨੀ ਦਿਓਲ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਗਿਆ।

ਕੰਵਰਪ੍ਰਤਾਪ ਸਿੰਘ ਬਾਜਵਾ ਅਤੇ ਯੂਥ ਕਾਂਗਰਸ ਪਾਰਟੀ ਦੇ ਆਗੂ ਰਾਹੁਲ ਸ਼ਰਮਾ ਨੇ ਕਿਹਾ ਕਿ ਸੰਨੀ ਦਿਓਲ ਅਪਣੇ ਆਪ ਨੂੰ ਕਿਸਾਨ ਦਾ ਪੁੱਤ ਦਸਦਾ ਹੈ ਪਰ ਉਸ ਦੇ ਦਿਲ ਵਿੱਚ ਕਿਸਾਨਾਂ ਲਈ ਬਿਲਕੁੱਲ ਵੀ ਦਰਦ ਨਹੀਂ ਹੈ। ਦਸ ਦਈਏ ਕਿ ਪੰਜਾਬ ਦੇ ਕੋਨੇ-ਕੋਨੇ ਵਿੱਚ ਖੇਤੀ ਬਿੱਲ ਦਾ ਵਿਰੋਧ ਕੀਤਾ ਜਾ ਰਿਹਾ ਹੈ। ਪੰਜਾਬ ਦੇ ਕਿਸਾਨ ਇਸ ਨੂੰ ਕਿਸਾਨਾਂ ਅਤੇ ਖੇਤੀਬਾੜੀ ਲਈ ਮਾਰੂ ਦਸ ਰਹੇ ਹਨ।

Click to comment

Leave a Reply

Your email address will not be published. Required fields are marked *

Most Popular

To Top