News

ਲੋਕਾਂ ਵੱਲੋਂ ਦੀਪ ਸਿੱਧੂ ‘ਤੇ ਨੌਜਵਾਨਾਂ ਨੂੰ ਭੜਾਉਣ ਦੇ ਲੱਗੇ ਇਲਜ਼ਾਮ

ਬੀਤੇ ਕੱਲ੍ਹ ਲਾਲ ਕਿਲੈ ‘ਤੇ ਝੰਡਾ ਚੜ੍ਹਾਉਣ ਤੋਂ ਬਾਅਦ ਅਦਾਕਾਰ ਦੀਪ ਸਿੱਦੂ ਵਿਵਾਦਾਂ ‘ਚ ਘਿਰ ਗਏ ਹਨ ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਵੀ ਦੀਪ ਸਿੱਧੂ ਬਾਰੇ ਵੱਡੇ ਬਿਆਨ ਦਿੱਤੇ ਜਾ ਰਹੇ ਹਨ। ਉੱਥੇ ਹੀ ਹੁਣ ਦੀਪ ਸਿੱਧੂ ਦੀ ਸ਼ੋਸ਼ਲ ਮੀਡੀਆਂ ‘ਤੇ ਵੀਡੀਓਜ਼ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਨੇ ਜਿਸ ਵਿੱਚ ਦੀਪ ਸਿੱਧੂ ਦਾ ਲੋਕਾਂ ਵੱਲੋਂ ਜ਼ਬਰਦਸਤ ਵਿਰੋਧ ਕੀਤਾ ਜਾ ਰਿਹਾ ਹੈ।

ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਦੀਪ ਸਿੱਧੂ ਦੇ ਵਿਰੋਧ ਤੋਂ ਬਾਅਦ ਉਹ ਲੋਕਾਂ ‘ਚ ਤੇਜ਼ੀ ਨਾਲ ਭੱਜਦੇ ਨਜ਼ਰ ਆ ਰਹੇ ਹਨ। ਦੱਸ ਦੇਈਏ ਕਿ ਲਾਲ ਕਿਲ੍ਹਾ ਕੰਪਲੈਕਸ ’ਚ ਵੱਡੀ ਗਿਣਤੀ ’ਚ ਅੰਦੋਲਨਕਾਰੀ ਪਹੁੰਚੇ। ਜਿੱਥੇ ਉਹਨਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਹੈ।

ਇਸ ਦੌਰਾਨ ਪੁਲਸ ਅਤੇ ਕਿਸਾਨਾਂ ਵਿਚਾਲੇ ਟਕਰਾਅ ਦੀ ਸਥਿਤੀ ਵੀ ਬਣੀ। ਇਸ ਦੌਰਾਨ ਕੁੱਝ ਨੌਜਵਾਨਾਂ ਵੱਲੋਂ ਲਾਲ ਕਿੱਲੇ ‘ਤੇ ਪਹੁੰਚ ਕੇ ਖਾਲਸਾਈ ਝੰਡਾ ਲਹਿਰਾ ਦਿੱਤਾ ਗਿਆ ਜਿਸ ਵਿੱਚ ਦੀਪ ਸਿੱਧੂ ਵੀ ਸ਼ਮਿਲ ਸੀ ਅਤੇ ਲੋਕਾਂ ਵੱਲੋਂ ਦੀਪ ਸਿੱਧੂ ‘ਤੇ ਨੌਜਵਾਨਾਂ ਨੂੰ ਭੜਾਉਣ ਦੇ ਇਲਜ਼ਾਮ ਲੱਗ ਰਹੇ ਹਨ।

Click to comment

Leave a Reply

Your email address will not be published. Required fields are marked *

Most Popular

To Top