ਲੋਕਾਂ ਨੂੰ ਜਾਗਰੂਕ ਕਰਨ ਪਹੁੰਚਿਆ ਲੱਖਾ ਸਿਧਾਣਾ, ਪੁਲਿਸ ਨੇ ਸਿਧਾਣਾ ਨੂੰ ਬੋਲਣ ਤੋਂ ਰੋਕਿਆ

ਪੰਜਾਬ ਦੇ ਪਿੰਡਾਂ ‘ਚ ਜਾ ਕੇ ਲੱਖਾ ਸਿਧਾਣਾ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਅਜਿਹੇ ‘ਚ ਬੀਤੇ ਕੱਲ੍ਹ ਜਦੋਂ ਲੱਖਾ ਸਿਧਾਣਾ ਅਤੇ ਉਹਨਾਂ ਦੇ ਸਾਥੀ ਸੰਗਰੂਰ ਦੇ ਪਿੰਡਾਂ ‘ਚ ਪਹੁੰਚੇ ਤਾਂ ਉੱਥੇ ਵੱਡੀ ਗਿਣਤੀ ‘ਚ ਪੁਲਿਸ ਤਾਇਨਾਤ ਦੇਖਣ ਨੂੰ ਮਿਲੀ। ਲੱਖਾ ਸਿਧਾਣਾ ਦੇ ਸਾਥੀਆਂ ਨੇ ਇਲਜ਼ਾਮ ਲਾਇਆ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੱਖਾ ਸਿਧਾਣਾ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਲਾਈ ਗਈ ਹੈ ਅਤੇ ਲੱਖਾ ਸਿਧਾਣਾ ਨੂੰ ਸਟੇਜ ਤੋਂ ਬੋਲਣ ਵੀ ਨਹੀਂ ਦਿੱਤਾ ਗਿਆ।

ਅਜਿਹੇ ‘ਚ ਅੱਜ ਲੱਖਾ ਸਿਧਾਣਾ ਨੇ ਲਾਈਵ ਹੋ ਕਿ ਇਸ ਮਾਮਲੇ ਬਾਰੇ ਜਾਣਕਾਰੀ ਦਿੱਤੀ ਗਈ ਹੈ ਅਤੇ ਉਹਨਾਂ ਦਾ ਸਾਥ ਦੇਣ ਵਾਲੇ ਲੋਕਾਂ ਦਾ ਧੰਨਵਾਦ ਵੀ ਕੀਤਾ ਗਿਆ ਹੈ। ਇਸ ਦੌਰਾਨ ਲੱਖਾ ਸਿਧਾਣਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਕੇਂਦਰ ਸਰਕਾਰ ਨਾਲ ਮਿਲੀਭੁਗਤ ਦੇ ਇਲਜ਼ਾਮ ਲਾਏ ਅਤੇ ਇਸ ਦੇ ਨਾਲ ਹੀ ਲੱਖਾ ਸਿਧਾਣਾ ਨੇ ਕਿਹਾ ਕਿ ਪੰਜਾਬ ‘ਚ ਜੇਕਰ ਕੋਈ ਵੀ ਘਟਨਾ ਵਾਪਰਦੀ ਹੈ ਤਾਂ ਉਸ ਲਈ ਕੈਪਟਨ ਅਮਰਿੰਦਰ ਸਿੰਘ ਜ਼ਿੰਮੇਵਾਰ ਹੋਵੇਗਾ।
ਲਾਈਵ ਵੀਡੀਓ ਦੌਰਾਨ ਲੱਖਾ ਸਿਧਾਣਾ ਨੇ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਵੀ ਜਾਗਰੂਕ ਕੀਤਾ। ਇਸ ਦੌਰਾਨ ਲੱਖਾ ਸਿਧਾਣਾ ਨੇ ਪੰਜਾਬ ਲਈ ਆਖਰੀ ਸਾਹ ਤੱਕ ਲੜਨ ਦਾ ਦਾਅਵਾ ਵੀ ਕੀਤਾ ਅਤੇ ਲੱਖਾ ਸਿਧਾਣਾ ਨੇ ਪੰਜਾਬ ਵਾਸੀਆਂ ਨੂੰ ਮੁੜ ਤੋਂ ਦਿੱਲੀ ਮੋਰਚੇ ‘ਚ ਜਾਣ ਦੀ ਅਪੀਲ ਵੀ ਕੀਤੀ।
ਦੱਸ ਦਈਏ ਕਿ ਬੀਤੇ ਕੱਲ੍ਹ ਲੱਖਾ ਸਿਧਾਣਾ ਅਤੇ ਉਹਨਾਂ ਦੇ ਸਾਥੀ ਸੰਗਰੂਰ ਦੇ ਪਿੰਡਾਂ ‘ਚ ਪਹੁੰਚੇ ਅਤੇ ਇਸ ਦੌਰਾਨ ਹਾਲਾਂਕਿ ਲੱਖਾ ਸਿਧਾਣਾ ਅਤੇ ਉਸ ਦੇ ਸਾਥੀਆਂ ਨੇ ਕੈਪਟਨ ਸਰਕਾਰ ‘ਤੇ ਕਿਸਾਨਾਂ ਨਾਲ ਦੋਗਲੀ ਨੀਤੀ ਅਪਣਾਉਣ ਦੇ ਇਲਜ਼ਾਮ ਲਾਏ। ਪਰ ਉੱਥੇ ਹੀ ਲੱਖਾ ਸਿਧਾਣਾ ਨੂੰ ਨੌਜਵਾਨਾਂ ਦਾ ਭਰਵਾ ਹੁੰਗਾਰਾ ਮਿਲਿਆ ਅਤੇ ਲੱਖਾ ਸਿਧਾਣਾ ਦਾ ਸਿਰਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
