News

ਲੋਕਾਂ ’ਤੇ ਮਹਿੰਗਾਈ ਦੀ ਮਾਰ, ਹੁਣ ਦੁੱਧ ਵੀ ਹੋਇਆ ਮਹਿੰਗਾ

ਪੈਟਰੋਲ ਡੀਜ਼ਲ ਤੋਂ ਬਾਅਦ ਹੁਣ ਦੁੱਧ ਵੀ ਮਹਿੰਗਾ ਹੋ ਗਿਆ ਹੈ। ਹੈਬੋਵਾਲ ਡੇਅਰੀ ਕੰਪਲੈਕਸ ਤੋਂ ਦੁੱਧ ਖਰੀਦਣ ਵਾਲੇ ਲੋਕਾਂ ਨੂੰ ਮੰਗਲਵਾਰ ਨੂੰ ਦੁੱਧ 3 ਰੁਪਏ ਪ੍ਰਤੀ ਲੀਟਰ ਮਹਿੰਗਾ ਮਿਲਣ ਲੱਗਿਆ ਹੈ। ਐਸੋਸੀਏਸ਼ਨ ਨੇ ਸੋਮਵਾਰ ਨੂੰ ਬੈਠਕ ਕਰਕੇ ਦੁੱਧ ਦੇ ਭਾਅ ਵਧਾਉਣ ਦਾ ਫ਼ੈਸਲਾ ਕੀਤਾ ਸੀ। ਐਸੋਸੀਏਸ਼ਨ ਦੇ ਮੁਖੀ ਬੌਬੀ ਦਾ ਕਹਿਣਾ ਹੈ ਕਿ ਕੋਵਿਡ ਕਾਰਨ ਡੇਅਰੀ ਉਤਪਾਦਕਾਂ ਨੂੰ ਬਹੁਤ ਨੁਕਸਾਨ ਝੱਲਣਾ ਪੈ ਰਿਹਾ ਹੈ, ਡੀਜ਼ਲ ਦੀ ਕੀਮਤ ਵਾਧੇ ਦੇ ਸਿਖ਼ਰ ਤੇ ਹੈ ਤਾਂ ਇਸ ਕਰ ਕੇ ਉਹਨਾਂ ਦੀ ਲਾਗਤ ਵੀ ਵਧੀ ਹੈ।

6 incredible benefits of drinking cow's milk - Times of India

ਉਹਨਾਂ ਜਾਣਕਾਰੀ ਦਿੱਤੀ ਹੈ ਕਿ ਡੇਅਰੀ ਫਾਰਮਰ ਲੋਕਾਂ ਨੂੰ ਤਿੰਨ ਕਿਸਮਾਂ ਦਾ ਦੁੱਧ ਮੁਹੱਈਆ ਕਰਵਾਉਂਦੀ ਹੈ। ਉਹਨਾਂ ਦੱਸਿਆ ਕਿ ਮੱਝ ਦਾ ਦੁੱਧ ਹੁਣ ਤੱਕ 70 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਸੀ, ਹੁਣ ਇਹ 73 ਰੁਪਏ ਪ੍ਰਤੀ ਲੀਟਰ ਹੋਵੇਗਾ। ਗਾਂ ਦਾ ਦੁੱਧ 55 ਰੁਪਏ ਪ੍ਰਤੀ ਲੀਟਰ ਸੀ ਜੋ ਕਿ ਹੁਣ ਵਧ ਕੇ 58 ਰੁਪਏ ਹੋ ਗਿਆ ਹੈ।

ਗਾਂ ਅਤੇ ਮੱਝ ਦਾ ਮਿਲਾਇਆ ਹੋਇਆ ਦੁੱਧ 62 ਰੁਪਏ ਤੋਂ ਵੱਧ ਕੇ 65 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਕੋਰੋਨਾ ਵਾਇਰਸ ਕਾਰਨ ਸ਼ਹਿਰ ਵਿੱਚ ਪਾਰਟੀਆਂ, ਸਮਾਗਮਾਂ, ਹੋਟਲ ਤੇ ਰੈਸਟੋਰੈਂਟਾਂ ਤੇ ਮਠਾਇਆਈ ਵਾਲੀਆਂ ਦੁਕਾਨਾਂ ਬੰਦ ਹਨ। ਇੱਥੇ ਦੁੱਧ ਦੀ ਖਪਤ ਦਾ ਤਕਰੀਬਨ 60 ਪ੍ਰਤੀਸ਼ਤ ਹੈ। ਇਸ ਨਾਲ ਡੇਅਰੀ ਚਾਲਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਝੱਲਣੀ ਪਈ ਹੈ।

Click to comment

Leave a Reply

Your email address will not be published.

Most Popular

To Top