Uncategorized

ਲੋਅ ਬਲੱਡ ਪ੍ਰੈਸ਼ਰ ਨੂੰ ਇਸ ਦੇਸੀ ਤਰੀਕੇ ਨਾਲ ਕਰੋ ਨਾਰਮਲ

ਜ਼ਿਆਦਾਤਰ ਲੋਕ ਬਲੱਡ ਪ੍ਰੈਸ਼ਰ ਘਟਣ ਦੀ ਸਮੱਸਿਆ ਨਾਲ ਜੂਝ ਰਹੇ ਹਨ। ਬਲੱਡ ਪ੍ਰੈਸ਼ਰ ਨੂੰ ਨਾਰਮਲ ਕਰਨ ਦੇ ਦੇਸੀ ਤਰੀਕੇ ਵੀ ਹਨ। ਜਿਹਨਾਂ ਨੂੰ ਅਜ਼ਮਾਕੇ ਲੋਅ ਬਲੱਡ ਪ੍ਰੈਸ਼ਰ ਨੂੰ ਮੌਕੇ ਤੇ ਕੰਟਰੋਲ ਕੀਤਾ ਜਾ ਸਕਦਾ ਹੈ।

Why Chronic High Blood Pressure Is So Dangerous – Cleveland Clinic

ਲੂਣ ਪਾਣੀ ਪੀਣਾ

ਲੂਣ ਵਾਲਾ ਪਾਣੀ ਪੀਣ ਨਾਲ ਬਲੱਡ ਪ੍ਰੈਸ਼ਰ ਸਾਧਾਰਨ ਹੋ ਜਾਂਦਾ ਹੈ। ਅਸਲ ਵਿੱਚ ਲੂਣ ਵਿੱਚ ਸੋਡੀਅਮ ਮੌਜੂਦ ਹੋਣ ਕਾਰਨ ਬਲੱਡ ਪ੍ਰੈਸ਼ਰ ਵਧਦਾ ਹੈ। ਵਧੇਰੇ ਮਾਤਰਾ ‘ਚ ਲੂਣ ਨੂੰ ਸਿਹਤ ਲਈ ਠੀਕ ਨਹੀਂ ਮੰਨਿਆ ਜਾਂਦਾ। ਬਲੱਡ ਪ੍ਰੈਸ਼ਰ  ਘੱਟ ਹੋਣ ‘ਤੇ ਮਰੀਜ਼ ਨੂੰ ਇਕ ਗਲਾਸ ਪਾਣੀ ‘ਚ ਡੇਢ ਚੱਮਚ ਲੂਣ ਮਿਲਾ ਕੇ ਪਿਲਾ ਦਿਓ।

ਤੁਲਸੀ

ਘਟੇ ਹੋਏ ਬਲੱਡ ਪ੍ਰੈਸ਼ਰ ਨੂੰ ਤੁਲਸੀ ਸਾਧਾਰਨ ਰੱਖਣ ‘ਚ ਕਾਫੀ ਕਾਰਗਰ ਹੈ। ਇਸ ‘ਚ ਵਿਟਾਮਿਨ-ਸੀ, ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਵਰਗੇ ਕਈ ਤੱਤ ਪਾਏ ਜਾਂਦੇ ਹਨ, ਜੋ ਦਿਮਾਗ ਨੂੰ ਸੰਤੁਲਿਤ ਰੱਖਦੇ ਹਨ ਅਤੇ ਤਣਾਅ ਵੀ ਦੂਰ ਕਰਦੇ ਹਨ। ਪਾਣੀ ‘ਚ 10-15 ਪੱਤੀਆਂ ਤੁਲਸੀ ਦੀਆਂ ਅਤੇ ਇਕ ਚੱਮਚ ਸ਼ਹਿਦ ਪਾ ਕੇ ਰੋਜ਼ ਸਵੇਰੇ ਖਾਲੀ ਪੇਟ ਪੀਓ।

ਨਿੰਬੂ ਪਾਣੀ

ਨਿੰਬੂ ਪਾਣੀ ਹਾਈ ਬਲੱਡ ਪ੍ਰੈਸ਼ਰ ਵਿੱਚ ਕਾਫੀ ਕਾਰਗਰ ਸਿੱਧ ਹੁੰਦਾ ਹੈ ਪਰ ਇਹ ਲੋਅ ਬਲੱਡ ਪ੍ਰੈਸ਼ਰ ਵਿੱਚ ਵੀ ਫਾਇਦੇਮੰਦ ਸਿੱਧ ਹੁੰਦਾ ਹੈ। ਖਾਸ ਤੌਰ ਤੇ ਜਦੋਂ ਡੀਹਾਈਡ੍ਰੇਸ਼ਨ ਹੋ ਗਿਆ ਹੋਵੇ। ਕਈ ਵਾਰ ਲੈਮਨ ਜੂਸ ਵਿੱਚ ਹਲਕਾ ਜਿਹਾ ਲੂਣ ਅਤੇ ਖੰਡ ਮਿਲਾ ਕੇ ਪੀਤੀ ਜਾ ਸਕਦੀ ਹੈ। ਇਸ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ।

ਕੌਫੀ

ਸਟ੍ਰਾਂਗ ਕੌਫੀ, ਹੌਟੀ ਚਾਕਲੇਟ, ਕੋਲਾ ਅਤੇ  ਕੈਫੀਨ ਵਾਲੇ ਖਾਧ  ਪਦਾਰਥ ਲੋਅ ਬਲੱਡ ਪ੍ਰੈਸ਼ਰ ਨੂੰ ਤੁਰੰਤ ਸਾਧਾਰਨ ਬਣਾਉਂਦੇ ਹਨ। ਜੇਕਰ ਤੁਹਾਨੂੰ ਅਕਸਰ  ਲੋਅ ਬਲੱਡ ਪ੍ਰੈਸ਼ਰ ਰਹਿੰਦਾ ਹੈ ਤਾਂ ਤੁਹਾਨੂੰ ਰੋਜ਼ ਸਵੇਰੇ ਇਕ ਕੱਪ ਕੌਫੀ ਪੀਣੀ ਚਾਹੀਦੀ ਹੈ ਪਰ ਨਾਲ ਹੀ ਕੁਝ ਖਾਓ ਵੀ।

ਕਿਸ਼ਮਿਸ਼

ਕਿਸ਼ਮਿਸ਼ ਰਵਾਇਤੀ ਆਯੁਰਵੇਦਿਕ ਦਵਾਈ ਦੇ ਰੂਪ ‘ਚ ਦੇਖਿਆ ਜਾਂਦਾ ਹੈ। ਬਲੱਡ ਪ੍ਰੈਸ਼ਰ ਘੱਟ ਹੁੰਦਿਆਂ ਹੀ ਕਿਸ਼ਮਿਸ਼ ਖਾਣਾ ਬਹੁਤ ਫਾਇਦੇਮੰਦ ਹੁੰਦਾ ਹੈ। ਰਾਤ ਨੂੰ ਸੌਣ ਤੋਂ ਪਹਿਲਾਂ 40 ਕਿਸ਼ਮਿਸ਼ ਭਿਓਂ ਦਿਓ ਅਤੇ ਸਵੇਰੇ ਖਾਲੀ ਪੇਟ ਖਾ ਲਓ। ਜਿਸ ਪਾਣੀ ‘ਚ ਇਸ ਨੂੰ ਭਿਓਂ ਕੇ ਰੱਖਿਆ ਹੋਵੇ, ਉਸ ਨੂੰ ਤੁਸੀਂ ਚਾਹੋ ਤਾਂ ਪੀ ਵੀ ਸਕਦੇ ਹੋ। ਮਹੀਨੇ ‘ਚ ਇਕ ਵਾਰ ਇੰਝ ਕਰ ਸਕਦੇ ਹੋ ਜਾਂ ਫਿਰ ਚਾਹੋ ਤਾਂ ਇਕ ਗਲਾਸ ਦੁੱਧ ‘ਚ 4-5 ਗਿਰੀਆਂ ਬਦਾਮ, 15-20 ਮੂੰਗਫਲੀਆਂ ਅਤੇ 10 ਤੋਂ 15 ਕਿਸ਼ਮਿਸ਼ ਵੀ ਮਿਲਾ ਕੇ ਖਾ ਸਕਦੇ ਹੋ।

Click to comment

Leave a Reply

Your email address will not be published.

Most Popular

To Top